ਨਸਿ਼ਆ ਨੂੰ ਯਾਰਾ , ਛੱਡ ਕਿਉਂ ਨੀ ਦਿੰਦਾ ,

ਕੁਲਵੀਰ ਸਿੰਘ ਘੁਮਾਣ

(ਸਮਾਜ ਵੀਕਲੀ)

ਅਪਣੀ ਜ਼ਿੰਦਗੀ ਆਪਣੇ ਹੱਥੀ,
ਕਰਦਾ ਕਿਉਂ ਤਬਾਹ ।
ਮਾ ਬਾਪ ਨੂੰ ਕਿਹੜੀ ਗੱਲ ਦੀ ,
ਦਿਨਾਂ ਏ ਸਜਾ ।
ਭੈੜੀ ਸੋਚ ਨੂੰ ਦਿਮਾਗ ਵਿਚੋ,
ਕੱਢ ਕਿਉਂ ਨੀ ਦਿੰਦਾ ।
ਨਸਿ਼ਆ ਨੂੰ ਯਾਰਾ , ਛੱਡ ਕਿਉਂ ਨੀ ਦਿੰਦਾ ,
ਨਸਿ਼ਆ ਨੂੰ ਯਾਰਾ , ਛੱਡ ਕਿਉਂ ਨੀ ਦਿੰਦਾ ।

ਕਿਹੜੀ ਗੱਲ ਤੋ ਸੱਜਣਾ ,
ਵਧਾਉਣਾ ਏ ਤੂੰ ਪਾਰਾ, ।
ਮਾ ਬਾਪ ਦਾ ਦੱਸ ਸੱਜਣਾ ,
ਤੇਰੇ ਬਿਨਾ ਕੌਣ ਏ ਸਹਾਰਾ ।
ਆਪਣੇ ਬੱਚਿਆਂ ਦੇ ਲਈ,
ਭੈੜੀ ਸੰਗਤ , ਛੱਡ ਕਿਉਂ ਨੀ ਦਿੰਦਾ ।
ਨਸ਼ਿਆ ਨੂੰ ਯਾਰਾ, ਛੱਡ ਕਿਉਂ ਨਿ ਦਿੰਦਾ
ਨਸ਼ਿਆ ਨੂੰ ਯਾਰਾ, ਛੱਡ ਕਿਉਂ ਨਿ ਦਿੰਦਾ ।

ਜਿੰਦਗੀ ਹਸੀਨ ਏ ,
ਸੁਣ ਕਦੇ ਜਿ਼ੰਦਗੀ ਦੀ ਬਾਤ ।
ਤੈਨੂੰ ਮੇਰੇ ਯਾਰਾ ਦੱਸ ,
ਕਿਸ ਚੀਜ਼ ਦੀ ਏ ਘਾਟ ।
ਕੁਲਵੀਰੇ ਜਿੰਦਗੀ ਦੀ ਖਾਤਿਰ ,
ਨਸ਼ਿਆਂ ਦਾ ਫਾਹਾ , ਵੱਢ ਕਿਉਂ ਨਿ ਦਿੰਦਾ
ਨਸ਼ਿਆ ਨੂੰ ਯਾਰਾ , ਛੱਡ ਕਿਉਂ ਨਿ ਦਿੰਦਾ
ਨਸ਼ਿਆ ਨੂੰ ਯਾਰਾ , ਛੱਡ ਕਿਉਂ ਨਿ ਦਿੰਦਾ

ਲਿਖਤ – ਕੁਲਵੀਰ ਸਿੰਘ ਘੁਮਾਣ
ਰੇਤਗੜ 98555-29111

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੀਡਰਾਂ ਪਿੱਛੇ ਲੜਨ ਦੀ ਭਰਾਵੋਂ ਹੁਣ ਕੋਈ ਲੋੜ ਨੀ
Next articleਸਾਡੇ ਬਾਬੇ ਡਾਂਗਾਂ ਖਾਣ