ਯਾਦਗਾਰ ਚੁੱਭਦੀ ਕਿਉਂ ‘ਰਵਿਦਾਸ’ ਜੀ ਦੀ ?

ਮੇਜਰ ਸਿੰਘ ‘ਬੁਢਲਾਡਾ’

(ਸਮਾਜ ਵੀਕਲੀ)

ਜ਼ਮੀਨ ‘ਤਲਵੰਡੀ ਸਾਬੋ’ ਗੁਰੂ ‘ਰਵਿਦਾਸ’ ਅਸਥਾਨ ਵਾਲੀ,
ਜੇ ਹੁੰਦੀ ਸ਼੍ਰੋਮਣੀ ਕਮੇਟੀ ਦੀ, ਕਦੇ ਨਾ ਵੜਨ ਦਿੰਦੇ।
ਇਥੇ ‘ਗੁਰਦਵਾਰਾ’ ਉਸਾਰਨਾ ਰਹੀ ਦੂਰ ਦੀ ਗੱਲ,
ਇਹ 1946 ਵਿੱਚ ਨੀਂਹ ਪੱਥਰ ਨਾ ਧਰਨ ਦਿੰਦੇ।
ਬਦਲਦੇ ਰਹੇ ਪ੍ਰਬੰਧਕਾਂ ਕੋਲੋਂ ਨਾ ਸਾਂਭ ਸਬੂਤ ਹੋਏ,
ਨਹੀਂ ਅਦਾਲਤਾਂ ਵਿੱਚ ਕਦੇ ਨਾ ਹਰਨ ਦਿੰਦੇ।
ਸ਼੍ਰੋਮਣੀ ਕਮੇਟੀ ਵਾਲਿਓ ਤੁਸੀਂ ਬਾਜ਼ ਆ ਜਾਓ,
ਕਬਜ਼ਾ ਐਵੇਂ ਨਾ ਹੁਣ ਤੁਸਾਂ ਨੂੰ ਕਰਨ ਦਿੰਦੇ।
ਯਾਦਗਾਰ ਚੁੱਭਦੀ ਕਿਉਂ ‘ਰਵਿਦਾਸ’ ਜੀ ਦੀ ?
ਲੱਗੀ ਐਸੀ ਕਿਹੜੀ ਤੁਸਾਂ ਨੂੰ ਮਰਜ਼ ਲੋਕੋ?
ਗੁਰੂ ‘ਰਵਿਦਾਸ’ ਜੀ ਨੂੰ ਸਮਝਿਆ ਗੈਰ ਤੁਸੀਂ,
ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਸਦੀ ਦਰਜ ਲੋਕੋ।

ਮੇਜਰ ਸਿੰਘ ਬੁਢਲਾਡਾ
94176 42327

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਣ ਰੇਂਜ ਵਿਸਥਾਰ ਲੁਧਿਆਣਾ ਵੱਲੋਂ ‘ਮਿਸ਼ਨ ਲਾਈਫ’ ਸਬੰਧੀ ਵਾਤਾਵਰਣ ਜਾਗਰੂਕਤਾ ਪੋ੍ਗਰਾਮ ਕਰਵਾਇਆ।
Next articleਏਹੁ ਹਮਾਰਾ ਜੀਵਣਾ ਹੈ -288