(ਸਮਾਜ ਵੀਕਲੀ)
ਚਿਹਰੇ ਮੁਰਝਾਏ ਤੇ ਅੱਖਾਂ ਦੇ ਵਿੱਚ, ਤੂਫ਼ਾਨ ਜਿਹਾ ਕਿਉਂ ਹੈ ?
ਤੇਰੇ ਰਾਜ ਵਿੱਚ ਹਰ ਵਰਗ, ਪ੍ਰੇਸ਼ਾਨ ਜਿਹਾ ਕਿਉਂ ਹੈ ?
ਝਪਟਮਾਰੀਆਂ, ਠੱਗੀ, ਕਤਲ, ਨਸ਼ੇ ਦੀ ਤਸਕਰੀ,
ਕਰਨ ਵਾਲਿਆਂ ਲਈ ਐਨਾ, ਆਸਾਨ ਜਿਹਾ ਕਿਉਂ ਹੈ ?
ਖਰੀਦਣੀ ਜਿਣਸ ਵੀ ਨਹੀਂ, ਤੇ ਮੁੱਲ ਖਾਦ ਨਹੀਂ ਦੇਣੀ,
ਅਸਿੱਧੇ ਰੂਪ ‘ਚ ਲਾਗੂ ਹੋਇਆ, ਫੁਰਮਾਨ ਜਿਹਾ ਕਿਉਂ ਹੈ ?
ਸਾਉਣੀ ਤੋਂ ਬਾਅਦ ਸੀ ਉਸਾਰੀਆਂ ਦੀ ਨ੍ਹੇਰੀ ਜੀ’ ਆਉਂਦੀ,
ਦਿਹਾੜੀਦਾਰ ਆਪਣੀ ਵਿਹਲ ਤੋਂ ਹੈਰਾਨ ਜਿਹਾ ਕਿਉਂ ਹੈ ?
ਜਿਸਦੀ ਚੜ੍ਹਤ ਹੁੰਦੀ ਸੀ ਸਦਾ ਤਿਉਹਾਰਾਂ ਦੇ ਵੇਲੇ,
ਮਹੀਨੇ ਕੱਤਕ ਦੇ ਬਾਜ਼ਾਰ ਬੀਆਬਾਨ ਜਿਹਾ ਕਿਉਂ ਹੈ ?
ਹੈ ਮੁਲਾਜ਼ਮਾਂ ਦਾ ਹਾਲ ਉਹੀ, ਮੁੱਦਤਾਂ ਤੋਂ ਜੋ,
ਰੋਹਬ ਝਾੜਦਾ ਜਣਾ-ਖਣਾ, ਪ੍ਰਧਾਨ ਜਿਹਾ ਕਿਉਂ ਹੈ ?
ਭਗਤਜਨਾਂ ਵੱਲੋਂ, ਰੋਮੀਆਂ ਘੜਾਮੇਂ ਵਾਲ਼ਿਆ,
“ਸਭ ਠੀਕ ਹੈ” ਦਾ ਹੋ ਰਿਹਾ, ਵਖਿਆਨ ਜਿਹਾ ਕਿਉਂ ਹੈ ?
ਰੋਮੀ ਘੜਾਮਾਂ।
9855281105 (ਵਟਸਪ ਨੰ.)