ਕੇਜਰੀਵਾਲ ਦੀ ਪਹਿਲੀ ਗਰੰਟੀ ਨੇ ਹੀ ਕਰਤੀ ਪੰਜਾਬ ਵਿਚ ਜਨਰਲ ਵਰਗ ਦੀ ਛਾਂਟੀ ਕਿਉਂ ?- ਸੂਬੇਦਾਰ ਜਗਦੀਸ਼ ਕਵਾਤਰਾ

ਫੋਟੋ ਕੈਪਸਨ:- ਸਾਬਕਾ ਫੌਜੀਆਂ ਦੇ ਸਰਕਲ ਮਹਿਤਪੁਰ ਦੇ ਪ੍ਰਧਾਨ ਜਗਦੀਸ਼ ਚੰਦਰ ਕਵਾਤਰਾ ਆਮ ਆਦਮੀ ਪਾਰਟੀ ਦਾ ਉਹ ਪੰਫਲੈਟ ਦਿਖਾਉਂਦੇ ਹੋਏ ਜੋ ਵੋਟਾਂ ਲੈਣ ਸਮੇਂ ਵੰਡਿਆ ਗਿਆ।

ਮਹਿਤਪੁਰ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਖਿੰੰਡਾ)- ਸਰਕਲ ਮਹਿਤਪੁਰ ਸਾਬਕਾ ਫੌਜੀਆਂ ਦੇ ਪ੍ਰਧਾਨ, ਸੂਬੇਦਾਰ ਜਗਦੀਸ਼ ਚੰਦਰ ਕਵਾਤਰਾ ਨੇ ਪਹਿਲੀ ਜੁਲਾਈ ਤੋਂ 300 ਯੂਨਿਟ ਪ੍ਰਤੀ ਮਹੀਨਾ ਹਰ ਵਰਗ ਦੇ ਹਰ ਪਰਿਵਾਰ ਨੂੰ ਮੁਫ਼ਤ ਬਿਜਲੀ ਦੇਣ ਦਾ ਐਲਾਨ ਕੀਤਾ ਹੈ, ਇਸ ਐਲਾਨ ਦਾ ਸਵਾਗਤ ਕਰਨਾ ਬਣਦਾ ਹੈ ਤੇ ਸ਼ਲਾਘਾ ਵੀ ਕਰਦੇ ਹਾਂ। ਪਰ ਇਸ ਐਲਾਨ ਵਿਚ ਜਨਰਲ ਵਰਗ ਤੇ ਲਗਾਈਂ ਗਈ ਸ਼ਰਤ ਕਿ ਦੋ ਮਹੀਨਿਆਂ ਵਿਚ ਛੇ ਸੋ ਤੋਂ ਵੱਧ ਬਿਜਲੀ ਖਪਤ ਹੋਣ ਤੇ ਪੂਰਾ ਬਿੱਲ ਭਰਨਾ ਪਵੇਗਾ ਇਹ ਜਨਰਲ ਵਰਗ ਨਾਲ ਅਨਿਆਏ ਤੇ ਵਿਤਕਰਾ ਹੈ, ਜੋ ਕਿ ਨਹੀਂ ਹੋਣਾ ਚਾਹੀਦਾ। ਕਵਾਤਰਾ ਨੇ ਚੋਣਾਂ ਸਮੇਂ ਵੰਡਿਆ ਗਿਆ ਪੰਫਲੈਟ ਦਿਖਾਉਂਦਿਆਂ ਕਿਹਾ ਕਿ ਆਪ ਦੀ ਕ੍ਰਾਂਤੀ ਵਿਚ ਇਹ ਸ਼ਰਤ ਨਹੀਂ ਹੈ।

ਉਨ੍ਹਾਂ ਕਿਹਾ ਮਾਣਯੋਗ ਮੁੱਖ ਮੰਤਰੀ ਪੰਜਾਬ ਨੇ ਬਾਕੀ ਵਰਗਾਂ ਨੂੰ ਇਕ ਨੇਕ ਸਲਾਹ ਦਿੱਤੀ ਹੈ ਕਿ ਜਿਨ੍ਹਾਂ ਪੈਸਾ ਬਿਜਲੀ ਦੇ ਬਿੱਲ ਤੋਂ ਮਾਫ਼ੀ ਵਜੋਂ ਬਚੇਗਾ ਉਹ ਆਪਣੇ ਬੱਚਿਆਂ ਦੇ ਬਿਹਤਰ ਸਿਖਿਆ ਲਈ ਖ਼ਰਚ ਕਰਨਾਂ। ਪਰ ਦੂਜੇ ਪਾਸੇ ਜਨਰਲ ਵਰਗ ਆਪਣੇ ਬੱਚਿਆਂ ਦੀ ਬੇਹਤਰ ਸਿਖਿਆ ਦੇ ਖਰਚੇ ਵਿਚੋਂ ਕਟੋਤੀ ਕਰਕੇ, ਆਪਣੀ ਲੋੜ ਅਨੁਸਾਰ ਛੇ ਸੋ ਯੂਨਿਟ ਤੋਂ ਵੱਧ ਬਿਜਲੀ ਖਪਤ ਕਰਨ ਤੇ ਪੂਰਾ ਬਿੱਲ ਭਰੇਗਾ, ਇਹ ਤਾਂ ਬੱਚਿਆਂ ਦੇ ਬੇਹਤਰ ਭਵਿੱਖ ਨਾਲ ਵੀ ਬੇ ਇਨਸਾਨੀ ਹੈ। ਕਵਾਤਰਾ ਨੇ ਕਿਹਾ ਜਨਰਲ ਵਰਗ ਵੀ ਪੰਜਾਬ ਦਾ ਹੀ ਵੋਟਰ ਹੈ ਅਸੀਂ ਸਾਬਕਾ ਫੌਜੀ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਤੇ ਇਸ ਕਰਦੇ ਹਾਂ ਕਿ ਜਨਰਲ ਵਰਗ ਲਈ ਛੇ ਸੋ ਯੂਨਿਟ ਤੋਂ ਵੱਧ ਬਿਜਲੀ ਖਪਤ ਤੇ ਪੂਰਾ ਬਿੱਲ ਦੇਣ ਦੀ ਸ਼ਰਤ ਖ਼ਤਮ ਕੀਤੀ ਜਾਵੇ ਤੇ ਜਨਰਲ ਵਰਗ ਨੂੰ ਵੀ ਬਾਕੀ ਪੰਜਾਬੀਆਂ ਵਾਂਗ ਬਿਜਲੀ ਮਾਫ਼ੀ ਦਾ ਲਾਭ ਦਿੱਤਾ ਜਾਵੇ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਈ ਟੀ ਟੀ ਅਧਿਆਪਕ ਯੂਨੀਅਨ ਵੱਲੋਂ ਸਘੰਰਸ਼ ਲਈ ਰੂਪ ਰੇਖਾ ਉਲੀਕੀ ਗਈ
Next articleਥਾਣਾ ਮਹਿਤਪੁਰ ਵਿੱਚ ਚਾਹੀਦੇ ਹਨ 111 ਮੁਲਾਜ਼ਮ ਕੰਮ ਚਲਾ ਰਹੇ ਹਨ ਸਿਰਫ 46 ਮੁਲਾਜ਼ਮ 65 ਕਰਮਚਾਰੀ ਹਨ ਘੱਟ