ਖੇਡਾਂ ਦੀ ਦੁਨੀਆਂ ਵਿਚ ਜਾਤੀ ਪ੍ਰਥਾ ਕਿਉਂ?

ਅਮਰਜੀਤ ਚੰਦਰ

(ਸਮਾਜ ਵੀਕਲੀ)

ਟੋਕੀਓ ਉਲੰਪਿਕ ਖੇਡਾਂ ਦੇ ਸ੍ਰੀਗਨੇਸ਼ ਤੋ ਪਹਿਲਾਂ ਤਾਂ ਕਿਸੇ ਭਾਰਤੀ ਨੇ ਸੁਪਨੇ ਵਿਚ ਵੀ ਨਹੀ ਸੋਚਿਆ ਸੀ ਕਿ ਭਾਰਤ ਦੀ ਮਰਦ ਅਤੇ ਮਹਿਲਾ ਹਾਕੀ ਟੀਮਾਂ ਉਲੰਪਿਕ ਖੇਡਾਂ ਵਿਚ ਏਨਾ ਦਮਦਾਰ ਚਮਤਕਾਰ ਕਰਨਗੀਆਂ।ਇੰਨਾਂ ਦੋਹਾਂ ਟੀਮਾਂ ਨੇ ਆਪਣੀ ਸ਼ਾਨਦਾਰ ਖੇਡ ਨਾ ਸਾਰੀ ਦੁਨੀਆ ਦਾ ਧਿਆਨ ਆਪਣੇ ਵਲ ਖਿੱਚ ਲਿਆ,ਪਰ ਇਨਾਂ ਸਾਰਿਆਂ ਦੇ ਵਿਚ ਮਹਿਲਾਂ ਟੀਮ ਦੀ ਸਟਾਰ ਫਾਰਵਰਡ ਖਿਡਾਰੀ ਵੰਦਨਾ ਕਟਾਰੀਆ ਦੇ ਹਰਿਦੁਵਾਰ ਦੇ ਕੋਲ ਰੌਸ਼ਨਬਾਦ ਸਥਿਤ ਵਿਚ ਕੁਝ ਗੰਦੀ ਸੋਚ ਦੀ ਮਾਨਸਿਕਤਾ ਰੱਖਣ ਵਾਲੇ ਲੋਕਾਂ ਨੇ ਉਸ ਦੀ ਜਾਤੀ ਨੂੰ ਲੈ ਕੇ ਇਤਰਾਜ਼ਯੋਗ ਟਿਪਣੀ ਕਰਕੇ ਸਾਰੇ ਮਹੌਲ ਨੂੰ ਖਰਾਬ ਕਰ ਦਿੱਤਾ।ਇਸ ਵਿਵਾਦ ਦੇ ਕਾਰਨ ਹਾਕੀ ਟੀਮ ਨੂੰ ਪਿੱਛੇ ਧਕੇਲਣ ਦੀ ਕੋਸ਼ਿਸ਼ ਵੀ ਹੋਈ।

ਭਾਰਤ ਵਿਚ ਇਸ ਸ਼ਰਮਨਾਕ ਘਟਨਾ ਤੋਂ ਪਹਿਲਾਂ ਕਦੇ ਕਿਸੇ ਨੇ ਖਿਡਾਰੀਆਂ ਨੂੰ ਲੈ ਕੇ ਜਾਤੀ ਪ੍ਰਤੀ ਕਦੇ ਕੋਈ ਐਸੀ ਘਟਨਾ ਨਹੀ ਹੋਈ।ਖੇਡਾਂ ਦੀ ਦੁਨੀਆਂ ਤਾਂ ਇਸ ਤਰਾਂ ਦੀ ਹੈ ਕਿ ਜਿੱਥੇ ਲਿੰਗ,ਜਾਤੀ,ਧਰਮ ਆਦਿ ਦੇ ਲਈ ਕੋਈ ਥਾਂ ਨਹੀ ਹੈ।ਦਰਸ਼ਕ ਅਤੇ ਖੇਡ ਪ੍ਰੇਮੀ ਉਸ ਖਿਡਾਰੀ ਨੂੰ ਵੀ ਪਸੰਦ ਕਰਦੇ ਹਨ,ਜੋ ਲਗਾਤਾਰ ਬਿਹਤਰ ਖੇਡਦਾ ਹੈ।ਉਸ ਦੇ ਪ੍ਰਦਰਸ਼ਨ ਨਾਲ ਦੁਨੀਆਂ ਵਿਚ ਦੇਸ਼ ਦਾ ਨਾਮ ਰੌਸ਼ਨ ਹੁੰਦਾ ਹੈ।ਕੀ ਕਿਸੇ ਭਾਰਤੀ ਨੂੰ ਦਾਦਾ ਧਿਆਨ ਚੰਦ ਦੀ ਜਾਤੀ ਦੇ ਬਾਰੇ ਪਤਾ ਹੈ?ਜੇਕਰ ਕਿਸੇ ਨੂੰ ਪਤਾ ਵੀ ਹੈ ਤਾਂ ਕੀ ਕੋਈ ਇਸ ਤਰਾਂ ਦੀ ਟਿੱਪਣੀ ਕਰਦਾ ਹੈ?ਕਿਉਂ ਟੈਨਿਸ ਖਿਡਾਰੀ ਲੇਅੰਡਰ ਪੇਸ ਨੂੰ ਪਸੰਦ ਕਰਦੇ ਹੈ?ਕਿਸੇ ਨੇ ਸੁਨੀਲ ਗਵਾਸਕਰ ਜਾਂ ਸਚਿਨ ਤੇਂਦੁਲਕਰ ਦੀ ਜਾਤੀ ਨੂੰ ਜਾਨਣ ਦੀ ਕੋਸ਼ਿਸ਼ ਕੀਤੀ?ਕਿਸੇ ਨੇ ਵੀ ਤਾਂ ਨਹੀ ਕੀਤੀ,ਤਾਂ ਫਿਰ ਇਸ ਵਾਰ ਵੰਦਨਾ ਕਟਾਰੀਆ ਅਤੇ ਹੋਰ ਖਿਡਾਰੀਆਂ ਦੀ ਜਾਤੀ ਨੂੰ ਲੈ ਕੇ ਏਨਾ ਵਿਵਾਦ ਕਿਉਂ ਖੜਾ ਕੀਤਾ ਜਾ ਰਿਹਾ ਹੈ?ਇਹ ਬਹੁਤ ਵੱਡਾ ਸਵਾਲ ਹੈ।

ਭਾਰਤ ਦੀ ਹਾਕੀ ਦੀ ਟੀਮ ਵਿਚ ਛੋਟੀ ਜਾਤੀ ਸਮਝੀ ਜਾਂਦੀ ਦੇ ਸਮਾਜ ਦਾ ਲੜਕਾ ਯੁਵਰਾਜ ਖੇਡ ਰਿਹਾ ਸੀ।ਹਾਕੀ ਦੇ ਮੈਦਾਨ ਵਿਚ ਖੇਡਣ ਲਈ ਉਸ ਨੂੰ ਪੂਰੀ ਮਹਾਰਤ ਹਾਸਲ ਸੀ,ਹਾਕੀ ਖੇਡਣ ਵਾਲੇ ਸਾਰੇ ਗੁਣ ਉਸ ਲੜਕੇ ਵਿਚ ਸਨ।ਉਹ ਕਈ ਸਾਲਾਂ ਤੱਕ ਹਾਕੀ ਦੀ ਟੀਮ ਦਾ ਸਟਾਰ ਰਿਹਾ,ਪਰ ਕਦੇ ਕਿਸੇ ਨੇ ਉਸ ਦੀ ਜਾਤੀ ਨੂੰ ਲੈ ਕੇ ਨਹੀ ਸਵਾਲ ਕੀਤਾ।ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਯੂਸਫ ਯੋਹੱਨਾ,ਜੋ ਕਿ ਜਲਦ ਹੀ ਧਰਮ ਪ੍ਰਵਰਤਨ ਕਰਕੇ ਮੁਹੰਮਦ ਯੂਨਸ ਬਣ ਗਏ ਸਨ,ਦਾ ਸਬੰਧ ਵੀ ਇਕ ਛੋਟੀ ਜਾਤੀ ਨਾਲ ਹੀ ਸੀ।ਹਿੰਦੂ ਧਰਮ ਬਦਲ ਕੇ ਈਸਾਈ ਧਰਮ ਵਿਚ ਆਉਣ ਤੋਂ ਬਾਅਦ ਵੀ ਉਸ ਦਾ ਪਰਿਵਾਰ ਲਹੌਰ ਵਿਚ ਸਫਾਈ ਦਾ ਕੰਮ ਕਰ ਰਿਹਾ ਸੀ।ਯੋਹੱਨਾ ਤੋਂ ਯੂਸਫ ਬਣੇ ਏਨੇ ਬਿਹਤਰੀਨ ਖਿਡਾਰੀ ਨੂੰ ਕਦੇ ਪਾਕਿਸਤਾਨ ਦਾ ਕਪਤਾਨ ਇਸ ਲਈ ਨਹੀ ਬਣਾਇਆ ਕਿ ਉਹ ਇਕ ਛੋਟੀ ਜਾਤੀ ਨਾਲ ਸਬੰਧ ਰਖਦਾ ਹੈ।ਇਹ ਹਾਲਤ ਹੈ ਜਾਤੀ ਪ੍ਰਥਾ ਦਾ ਇਸਲਾਮ ਨੂੰ ਮੰਨਣ ਵਾਲੇ ਪਾਕਿਸਤਾਨ ਵਿਚ,ਪਰ,ਭਾਰਤ ਵਿਚ ਤਾਂ ਕਦੇ ਕਿਸੇ ਨੂੰ ਕਿਸੇ ਖਾਸ ਜਾਤੀ ਨਾਲ ਸਬੰਧ ਰੱਖਣ ਵਾਲੇ ਨੂੰ ਕੋਈ ਅਹੁਦਾ ਮਿਲਿਆ ਹੋਵੇ,ਇਹ ਤਾਂ ਮੁਮਕਿਨ ਹੀ ਨਹੀ ਹੈ।

ਜੇਕਰ ਕਿਸੇ ਵਿਆਕਤੀ ਕੋਲ ਆਹੁਦਾ ਹਾਸਿਲ ਕਰਨ ਦੀ ਯੋਗਤਾ ਹੈ,ਤਾਂ ਉਹ ਆਹੁਦਾ ਉਸ ਨੂੰ ਮਿਲੇਗਾ ਹੀ ਮਿਲੇਗਾ।ਇਥੇ ਇਸ ਗੱਲ ਤੋਂ ਕੋਈ ਇਨਕਾਰ ਨਹੀ ਕਰ ਰਿਹਾ ਕਿ ਸਾਡੇ ਸਮਾਜ ਵਿਚ ਜਾਤੀ ਦਾ ਕੋਹੜ ਅਜੇ ਵੀ ਜਿਊਦਾ ਹੈ,ਪਰ ਇਸ ਦਾ ਇਹ ਵੀ ਮਤਲਬ ਨਹੀ ਹੈ ਕਿ ਦੇਸ਼ ਅਤੇ ਸਮਾਜ ਜਾਤੀ ਵਿਤਕਰੇ ਦੇ ਅਧਾਰ ਤੇ ਹੀ ਚੱਲਦਾ ਹੈ,ਤਾਂ ਫਿਰ ਸਵਾਲ ਇਹ ਹੈ ਕਿ ਵੰਦਨਾ ਕਟਾਰੀਆਂ ਨੂੰ ਭੱਦੀ ਭਾਸ਼ਾਂ ਬੋਲਣ ਵਾਲਿਆ ਦੀ ਮੰਸ਼ਾਂ ਕੀ ਸੀ,ਉਹ ਕੀ ਜਿਤਾਉਣਾ ਚਾਹੁਦੇ ਸਨ?ਸਾਰੇ ਮਾਮਲੇ ਦੀ ਜਾਂਚ ਤਾਂ ਸੁਰੂ ਹੋ ਗਈ ਹੈ।ਹੁਣ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ।ਇਹ ਸੱਚ ਹੈ ਕਿ ਦੇਸ਼ ਦੇ ਛੋਟੇ ਕਸਬਿਆ ਵਿਚ ਛੋਟੀ ਜਾਤੀ ਨਾਲ ਸਬੰਧ ਰੱਖਣ ਵਾਲੇ ਲੋਕਾਂ ਨੂੰ ਕੁਝ ਉਚੀ ਜਾਤੀ ਦੇ ਗੁੰਡਾ ਅਨਸਰ ਲੋਕ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਹਨ,ਹਾਲਾਂਕਿ ਇਸ ਤਰਾਂ ਦੇ ਮਾਮਲੇ ਪਹਿਲਾਂ ਨਾਲੋ ਬਹੁਤ ਘੱਟ ਹੋ ਰਹੇ ਹਨ,ਪਰ ਇਸ ਤਰਾਂ ਦੀਆਂ ਘਟਨਾਵਾਂ ਹੋ ਤਾਂ ਰਹੀਆਂ ਹੀ ਹਨ ਇਹ ਵੀ ਸੱਚ ਹੈ।

ਜਾਤੀ ਦਾ ਅਸਰ ਮਹਾਂਨਗਰਾਂ ਅਤੇ ਵੱਡੇ ਸਹਿਰਾਂ ਵਿਚ ਤਾਂ ਹੁਣ ਬਹੁਤ ਘੱਟ ਗਿਆ ਹੈ।ਇਹ ਵੀ ਸੱਚ ਹੈ ਕਿ ਇਹ ਨਾ ਹੁੰਦਾ ਤਾਂ ਯੁਵਰਾਜ ਜਾਂ ਵੰਦਨਾ ਕਟਾਰੀਆ ਵਰਗੇ ਨੌਜਵਾਨਾਂ ਦੇ ਲਈ ਭਾਰਤ ਦੀ ਹਾਕੀ ਟੀਮ ਵਿਚ ਜਗਾ ਬਣਾਉਣਾ ਸੰਭਵ ਨਹੀ ਸੀ।ਕਹਿਣ ਦੀ ਜਰੂਰਤ ਨਹੀ ਹੈ ਕਿ ਹਿੰਦੂ ਸਮਾਜ ਦੀ ਜਾਤੀ ਵਰਣ ਵਿਵਸਥਾ ਮੁਤਾਬਿਕ ਛੋਟੀ ਜਾਤੀ ਸੱਭ ਤੋਂ ਥੱਲੇ ਵਾਲੇ ਦਰਜ ਤੇ ਹੈ।ਜਦ ਕਿ ਭਾਰਤੀ ਸਵਿਧਾਨ ਮੁਤਾਬਿਕ ਸਵਿਧਾਨ ਲਾਗੂ ਹੋਣ ਦੀ ਤਰੀਕ ਤੋ ਹੀ ਇਹ ਜਾਤੀ ਅਧਾਰਤ ਵਰਣ ਵਿਵਸਥਾ ਨੂੰ ਤਰਜੀਹ ਦੇਣ ਵਾਲੇ ਕਨੂੰਨ ਰੱਦ ਕੀਤੇ ਗਏ ਹਨ,ਵਰਣ ਵਿਵਸਥਾ ਦੇ ਮੁਤਾਬਿਕ ਉਨਾਂ ਵਿਚੋਂ ਕਈ ਜਾਤੀਆਂ ਉਹ ਵੀ ਹਨ ਕਿ ਜਿੰਨਾਂ ਦੀਆਂ ਬਸਤੀਆਂ ਵਿਚ ਜਾਓ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਉਹ ਸਮਾਜ ਕਿਹੜੀਆਂ ਮੁਸ਼ਕਲਾਂ ਵਿਚ ਉਥੇ ਰਹਿ ਰਹੇ ਹਨ।

ਇਹ ਹੁਣ ਵੀ ਪੁਰਾਣੇ ਸਮੇ ਵਿਚ ਮੈਲਾ ਚੁੱਕਣ ਤੋਂ ਲੈ ਕੇ ਸਫਾਈ ਦੇ ਕੰਮ ਕਰਨ ਤੱਕ ਜੁੜੇ ਹੋਏ ਹਨ।ਇਹ ਏਨਾ ਮਹੱਤਵ-ਪੂਰਨ ਕੰਮ ਮਿਹਨਤ ਨਾਲ ਅਤੇ ਤਨ-ਦੇਹੀ ਨਾਲ ਕਰਦੇ ਹਨ,ਅਤੇ ਆਪਣਾ ਗੁਜਾਰਾ ਕਰਦੇ ਹਨ।ਇਹ ਸੱਭ ਦੇਖ ਕੇ ਤੁਹਾਡੇ ਮਨ ਵਿਚ ਕੀ ਆਉਦਾ ਹੈ ਤਾਂ ਕੀ ਨਹੀ ਆਉਦਾ, ਇਹ ਤੁਹਾਡੇ ਤੇ ਨਿਰਭਿਰ ਕਰਦਾ ਹੈ।ਦੇਸ਼ ਦੀ ਕਿਸੇ ਵੀ ਛੋਟੀ ਜਾਤੀ ਵਾਲੀ ਬਸਤੀ ਵਿਚ ਜਾ ਕੇ ਦੇਖ ਲਓ,ਤੁਹਾਨੂੰ ਸੱਭ ਕੁਝ ਸਾਫ ਹੋ ਜਾਏਗਾ,ਭਲੇ ਹੀ ਦੇਸ਼ ਆਪਣਾ ਅੱਗੇ ਵੱਧ ਰਿਹਾ ਹੈ,ਹਰ ਪਾਸੇ ਵਿਕਾਸ ਹੋ ਰਿਹਾ ਹੈ,ਪਰ ਇਨਾਂ ਬਸਤੀਆਂ ਵਿਚ ਰਹਿਣ ਵਾਲਿਆਂ ਦੀ ਜਿੰਦਗੀ ਪਹਿਲਾਂ ਦੀ ਤਰਾਂ ਹੀ ਜਾਤੀ ਵਿਤਕਰੇ ਕਾਰਨ ਸੰਘਰਸ਼ ਭਰੀ ਹੀ ਹੈ।ਇਹ ਲੋਕ ਅੱਜ ਵੀ ਲੌੜੀਦੀਆਂ ਸੁਖ ਸਹੂਲਤਾਂ ਤੋਂ ਬਿੰਨਾਂ ਹੀ ਰਹਿ ਰਹੇ ਹਨ। ਪਰ ਦਿਲੀ ਅਤੇ ਬੰਬਈ ਵਿਚ ਇਹਨਾਂ ਨੂੰ ਆਪਣੀ ਜਾਤੀ ਦੇ ਕਾਰਨ ਅਪਮਾਨਿਤ ਤਾਂ ਨਹੀ ਹੋਣਾ ਪੈਦਾ?ਮੂਲ ਰੂਪ ਵਿਚ ਉਤਰ ਪ੍ਰਦੇਸ਼ ਦੇ ਅਲੀਗੜ੍ਹ ਦੇ ਰਹਿਣ ਵਾਲੇ ਬੰਬਈ ਆ ਕੇ ਵਸੇ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਯੁਵਰਾਜ ਛੋਟੀ ਜਾਤੀ ਦੀ ਕਹਾਣੀ ਉਨਾਂ ਬਹੁਤ ਸਾਰੇ ਛੋਟੀ ਜਾਤੀ ਦੇ ਪਰਿਵਾਰਾਂ ਨਾਲ ਮਿਲਦੀ ਜੁਲਦੀ ਹੈ,ਜਿੰਨਾਂ ਨੇ ਬੜੀ ਭਾਰੀ ਮੁਸ਼ਕਲਾਂ ਨੂੰ ਸਹਾਰਦੇ ਹੋਏ ਸਫਲਤਾ ਪ੍ਰਾਪਤ ਕੀਤੀ।

ਕਦੇ ਕਦੇ ਮਨ ਬਹੁਤ ਉਦਾਸ ਹੋ ਜਾਦਾ ਹੈ ਕਿ ਸਾਡੇ ਏਥੇ ਕੁਝ ਲੋਕ ਇਸ ਤਰਾਂ ਦੇ ਵੀ ਹਨ ਜੋ ਪੁਰਾਣੇ ਲੋਕਾਂ ਤੋਂ ਲੈ ਕੇ ਅਫਰੀਕੀ ਨਾਗਰਿਕਾ ਦੇ ਨਾਲ ਵੀ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਹਨ।ਇਸ ਤਰਾਂ ਦੀ ਸ਼ਬਦਾਬਲੀ ਵਰਤਣ ਵਾਲਿਆਂ ਨੂੰ ਥੋੜੀ ਬਹੁਤੀ ਵੀ ਸ਼ਰਮ ਨਹੀ ਆਉਦੀ,ਦੇਖਣਾ ਚਾਹੀਦਾ ਹੈ ਕਿ ਉਹਨਾਂ ਨੇ ਦੇਸ਼ ਲਈ ਕੀ ਕੀਤਾ ਹੈ ਤੇ ਅਸੀ ਕੀ ਕਰ ਰਹੇ ਹਾਂ।ਇਹ ਲੋਕ ਕੁਝ ਗਰੀਬ ਦੇਸ਼ਾਂ ਦੇ ਲੋਕਾਂ ਨੂੰ ਵੀ ਚੀਨੀ ਜਾਂ ਜਪਾਨੀ ਕਹਿ ਕੇ ਟਿੱਪਣੀਆ ਕਰਦੇ ਹਨ।ਜਰਾ ਸੋਚੋ ਕਿ ਜਿੰਨਾਂ ਨੂੰ ਤੁਸੀ ਚੀਨੀ ਜਾਂ ਜਪਾਨੀ ਕਹਿ ਰਹੇ ਹੋ,ਉਨਾਂ ਦੇ ਦਿਲ ਤੇ ਕੀ ਗੁਜਰਤੀ ਹੋਵੇਗੀ।

ਇਸ ਤਰਾਂ ਦੀ ਭੱਦੀ ਸ਼ਬਦਾਬਲੀ ਤੇ ਵੀ ਐਕਸ਼ਨ ਹੋਣਾ ਚਾਹੀਦਾ ਹੈ।ਜਰਾ ਇਹ ਵੀ ਸੋਚੋ ਕਿ ਜਿੰਨਾਂ ਦੀ ਜਾਤੀ ਲਈ ਭੱਦੀ ਸ਼ਬਦਾਬਲੀ ਵਰਤੀ ਗਈ ਉਨਾਂ ਦੇ ਦਿਲ ਤੇ ਕਿੰਨੀ ਗਹਿਰੀ ਸੱਟ ਲੱਗੀ ਹੋਵੇਗੀ।ਜਿਸ ਵੰਦਨਾ ਕਟਾਰੀਆ ਨੇ ਦੱਖਣ ਅਫਰੀਕਾ ਦੇ ਖਿਲਾਫ ਲਗਾਤਾਰ ਤਿੰਨ ਗੋਲ ਕਰਕੇ ਕੀਰਤੀਮਾਨ ਬਣਾਇਆ ਉਸ ਦੇ ਨਾਲ ਕਿੰਨਾਂ ਭਿਅੰਕਰ ਬੇਇਨਸਾਫ ਹੋ ਰਹੀ ਹੈ।ਜਿੰਨਾਂ ਲੋਕਾਂ ਨੇ ਵੰਦਨਾ ਕਟਾਰੀਆ ਦੇ ਘਰ ਜਾ ਕੇ ਭੱਦੀ ਸ਼ਬਦਾਬਲੀ ਵਰਤੀ,ਜਾਤੀ ਸੂਚਕ ਟਿੱਪਣੀਆਂ ਕੀਤੀਆ,ਉਨਾਂ ਸਾਰਿਆਂ ਦੇ ਖਿਲਾਫ ਪੁਲਿਸ ਨੇ ਮਾਮਲਾ ਤਾਂ ਦਰਜ਼ ਕਰ ਲਿਆ ਹੈ,ਦੋ ਆਦਮੀ ਵਿਜੇਪਾਲ ਅਤੇ ਅੰਕੁਰ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ।

ਦੇਖੋ ਦੇਸ਼ ਵਾਸੀਓ, ਹੁਣ ਇਸ ਦੇਸ਼ ਵਿਚ ਭੱਦੀ ਸ਼ਬਦਾਬਲੀ,ਜਾਤੀ ਸੂਚਕ ਟਿੱਪਣੀਆਂ ਕਿਸੇ ਵੀ ਹਾਲਤ ਵਿਚ ਸਵੀਕਾਰ ਨਹੀ ਕੀਤੀਆ ਜਾਣੀਆ ਚਾਹੀਦੀਆ।ਜੋ ਵੀ ਵਿਆਕਤੀ ਇਸ ਵਿਚ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀ ਜਾਣਾ ਚਾਹੀਦਾ।ਇਹ ਦੇਸ਼ ਲਈ ਕੋਈ ਵਧੀਆ ਸੰਕੇਤ ਨਹੀ ਹੈ,ਜਿੱਥੇ ਦੇਸ਼ ਕੁਝ ਹੀ ਦਿਨਾਂ ਬਾਅਦ 75 ਵੀਂ ਅਜਾਦੀ ਦਿਵਸ ਮਨਾਉਣ ਦੀ ਤਿਆਰੀ ਕਰ ਰਿਹਾ ਹੈ,ਫਿਰ ਵੀ ਇਸ ਦੇਸ਼ ਵਿਚ ਜਾਤੀ ਦੇ ਕੋਹੜ ਦਾ ਕਾਲਾ ਚਿਹਰਾ ਦਿਖਾਈ ਦੇ ਰਿਹਾ ਹੈ।ਕਿਸੇ ਵੀ ਧਰਮ ਜਾਂ ਸਮਾਜ ਵਿਚ ਜਾਤੀ ਦੀ ਕੋਈ ਜਗਾ ਨਹੀ ਹੋ ਸਕਦੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ. ਮਨਜਿੰਦਰ ਸਿੰਘ (ਆਪਣਾ ਪੰਜਾਬ ਇੰਟਰਨੈਸ਼ਨਲ ਸਿਟੀ) ਹੋਟਲ ਵਾਲਿਆਂ ਦੀ ਅਗਵਾਈ ਵਿੱਚ ਸ਼ਾਰਜਾਹ (ਦੁਬਈ) ਵਿਖੇ ਲਗਾਇਆ ਗਿਆ ਖੂਨਦਾਨ ਕੈਂਪ ਸਫ਼ਲਤਾ ਪੂਰਵਕ ਸਮਾਪਤ
Next articleਜੈਕਾਰਿਆਂ ਦੀ ਗੂੰਜ ’ਚ ਕਵੀਸ਼ਰੀ ਜੱਥੇ ਦੇ ਧਾਰਮਿਕ ਗੀਤ ‘ਕੁਰਬਾਨੀਆਂ’ ਦਾ ਪੋਸਟਰ ਹੋਇਆ ਰੀਲੀਜ਼