ਕਿਉਂ ਹੱਸਦੇ ਨੇ

ਡਾ. ਤੇਜਿੰਦਰ
         (ਸਮਾਜ ਵੀਕਲੀ)
ਦਿਲ ਹੱਥੋਂ ਮਜਬੂਰ ਲੱਗਦੇ ਨੇ,
ਕੁਝ ਲੋਕ ਦਿਨ-ਰਾਤੀਂ ਜੱਗਦੇ ਨੇ।
ਮੇਰੇ ਪੈਰਾਂ ਵਿੱਚ ਉਹ ਕੰਡੇ ਨੇ,
ਜੋ ਦੂਜਿਆਂ ਨੂੰ ਫੁੱਲ ਲੱਗਦੇ ਨੇ।
ਹੁੰਦੇ ਸੱਪ, ਬਿੱਛੂ, ਤਾਂ ਮਸੂਮ ਬੜੇ,
ਇਹ ਨਾਮ ਤਾਂ ਬੰਦੇ ‘ਤੇ ਜੱਚਦੇ ਨੇ।
ਕੀ ਪਤਾ ਮੁਰਦੇ ਅਪਣੇ ਕਫ਼ਨ ਤੋਂ,
ਦੂਰ ਰਹਿ ਕੇ ਕਿੰਨਾ ਕੁ ਤੜਫਦੇ ਨੇ।
ਚੁੱਭਦੇ ਹੀ ਨਹੀਂ ਬਲਕਿ ਕੁਝ ਕੰਡੇ,
ਲਹੂ ਲੁਹਾਨ ਵੀ ਕਰ ਛੱਡਦੇ ਨੇ।
ਕਬਰ ਦੀ ਮਿੱਟੀ ਨੇ ਜਗ੍ਹਾ ਨਹੀਂ ਦੇਣੀ,
ਲੋਕ ਪਾਪ ਕਰਕੇ ਕਿਉਂ ਹੱਸਦੇ ਨੇ।
ਠੁੱਡੇ ਖਾਂਦਾ ਫਿਰਦਾ ਹੈ ਪੱਥਰ,
ਲੋਕ ਪੱਥਰ ਨੂੰ ਰੱਬ ਦੱਸਦੇ ਨੇ।
ਡਾ. ਤੇਜਿੰਦਰ…

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੋਣਾਂ ਦਾ ਅਜੇ ਐਲਾਨ ਨਹੀ
Next article(ਸਿੱਖਿਆਦਾਇਕ ਕਹਾਣੀ)/ਇਹ ‘ਮੈਂ’ ਹੀ ਗ਼ਲਤੀ ਹੈ…