ਚੋਣਾਂ ਦਾ ਅਜੇ ਐਲਾਨ ਨਹੀ

ਗੁਰਮੀਤ ਡੁਮਾਣਾ
         (ਸਮਾਜ ਵੀਕਲੀ)
ਸ਼ੁਰੂ ਕਰਾਤਾ ਇਲਾਜ਼ ਕਰਵਾਉਣਾ,ਗਹਿਰੀਆਂ ਲੱਗੀਆਂ ਚੋਟਾਂ ਦਾ
ਕਈਆ ਨੂੰ ਹੈ ਪੈਣਾ ਦਿਲ ਦਾ ਦੌਰਾ,ਫ਼ਿਕਰ ਸਤਾਉਂਦਾ ਵੋਟਾਂ ਦਾ
ਭਾਜਪਾ ਅਤੇ ਝਾੜੂ ਵਾਲਿਆਂ, ਖਿਚੜੀ ਹੁਣ ਪਕਾਲੀ ਆ
ਚੋਣਾਂ ਦਾ ਅਜੇ ਐਲਾਨ ਨੀ ਹੋਇਆ ਪਹਿਲਾ ਸੈਨਾ ਮੰਗਾਲੀ ਆ
ਕੀਹਦਾ ਡਰ ਤੇ ਕਿਸ ਕੋਲੋ ਲੀਡਰ, ਦਸੋ ਡਰਦੇ ਆ?
ਪੰਜ ਸਾਲ ਕੀਤੀਆਂ ਮੌਜਾਂ, ਹੁਣ ਕਿਓ ਤਿੱਲ ਤਿੱਲ ਮਰਦੇ ਆ
ਲੁੱਟ ਲੁੱਟ ਖਾਂਦਾ ਜੋ ਲੋਕਾਂ ਦਾ, ਸਭ ਖ਼ੁਰਾਕ ਪਚਾਲੀ ਆ
ਚੋਣਾਂ ਦਾ ਅਜੇ ਐਲਾਨ ਨੀ ਹੋਇਆ,ਪਹਿਲਾਂ ਸੈਨਾ ਮੰਗਾਲੀ ਆ
ਪੱਚੀ ਕੰਪਨੀਆ ਮੰਗਵਾ ਲਈਆ ਨੇ,ਲਗਦਾ ਹੋਰ ਮਗਾਵਣਗੇ
ਲੋਕਾ ਖਾਤਿਰ ਲੜਦੇ ਜਿਹੜੇ, ਫੜ ਫੜ ਫਾਹੇ ਲਾਵਣਗੇ
ਸੁੱਖ ਦਾ ਸਾਹ ਏਥੇ ਕਦੇ ਨਹੀਂ ਆਉਣਾ,ਅੱਧੀ ਉਮਰ ਗਵਾਲੀਆ ਚੋਣਾਂ ਦਾ ਅਜੇ ਐਲਾਨ ਨੀ ਹੋਇਆ,ਪਹਿਲਾਂ ਸੈਨਾ ਮੰਗਵਾਲੀ ਆ
ਗੁਰਮੀਤ ਡੁਮਾਣੇ ਵਾਲਿਆਂ, ਐਕਤੀ ਏਨਾ ਬਾਰੇ ਸੋਚਾਂਗੇ
ਜਿਹੜੇ ਕਰਦੇ ਰਹੇ ਸਾਡੇ ਨਾਲ ਧੱਕਾ, ਵੋਟਾਂ ਦੇ ਵਿੱਚ ਠੋਕਾਗੇ
ਆਉਣ ਵਾਲੀ ਪੀੜ੍ਹੀ ਬਚਾ ਲਈਏ, ਆਪਾ ਤਾ ਆਪਣੀ ਹੰਢਾਲੀ
ਚੋਣਾਂ ਦਾ ਅਜੇ ਐਲਾਨ ਨੀ ਹੋਇਆ,ਪਹਿਲਾਂ ਸੈਨਾ ਮੰਗਵਾਲੀ ੱ
         ਲੇਖਕ-ਗੁਰਮੀਤ ਡੁਮਾਣਾ
         ਪਿੰਡ-ਲੋਹੀਆਂ ਖਾਸ
          (ਜਲੰਧਰ)
       ਸੰਪਰਕ-76528 16074

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਕੰਮੀਆਂ ਦੇ ਵਿਹੜੇ ਦਾ ਮੱਘਦਾ ਸੂਰਜ ਸੀ ਸਾਹਿਬ ਕਾਸ਼ੀ ਰਾਮ”
Next articleਕਿਉਂ ਹੱਸਦੇ ਨੇ