(ਸਮਾਜ ਵੀਕਲੀ)
ਦਿੱਤਾ ਜੋ ਵਿਛੋੜਾ ਤੂੰ ਦਰਦ ਸਹਿਣ ਹੋਵੇ ਨਾ
ਹਿਜਰਾਂ ਚ ਤੇਰੇ ਇਹ ਕਿਉਂ ਦਿਲ ਝੱਲਾ ਰੋਵੇ ਨਾ
ਹੱਸਦੇ ਸੀ ਖੇਡਦੇ, ਗੁਆਚੇ ਕਿਹੜੀ ਗਲੀਏਂ
ਪੈਂਡਾ ਤੇਰੇ ਦਰ ਵਾਲਾ ਕਿਉ ਨਕਸ਼ੇ ਚ ਟੋਹਵੇ ਨਾ
ਤੋੜਨਾ ਹੁੰਦਾ ਜੇ ਫੁੱਲ ਮਾਲੀ ਵਾਲੇ ਬਾਗ ਦਾ
ਸੰਜੋਗਾਂ ਵਾਲੀ ਮਾਲਾ ਵਿੱਚ ਫੇਰ ਧੁਰ ਤੋਂ ਪਰੋਵੇ ਨਾ
ਅੱਧ ਵਾਟੇ ਜ਼ਿੰਦਗੀ, ਵਿਚਾਰਾਂ ਵਿੱਚੇ ਰਹਿ ਗਈਆਂ
ਅੱਖ ਮੇਰੀ ਸੋਚਕੇ ਕਿਉਂ? ਟਿੱਪ ਟਿੱਪ ਰੋਵੇ ਨਾ
ਹੋਈ ਕਿਹੜੀ ਭੁੱਲ ਸੀ ਸਰਬਜੀਤ ਤੇਰੇ ਤੋਂ
ਇਸ ਦਾ ਜੁਆਬ ਰੱਬਾ ਕਿਉਂ ਤੇਰੇ ਕੋਲੋਂ ਟੋਹਵੇ ਨਾ
ਅਜਬ ਤੇਰੇ ਰੰਗ ਨੇ ਤਮਾਸ਼ੇ ਜੋ ਤੂੰ ਖੇਡਦੈਂ
ਸੋਚਾਂ ਸੋਚ ਸੋਚ ਕੇ ਪਰ! ਕਿਉਂ ਸਮਝ ਚ ਸਮੋਵੇ ਨਾ
ਡਾ.ਸਰਬਜੀਤ ਕੌਰ ਬਰਾੜ ਮੋਗਾ
7986652927