ਜਿਹੜਾ ਆਪਣੇ ਹੱਥੀਂ

(ਸਮਾਜ ਵੀਕਲੀ)

ਜਿਹੜਾ ਆਪਣੇ ਹੱਥੀਂ ਕਰਦਾ ਕਾਰ ਨਹੀਂ,
ਇੱਥੇ ਉਸ ਦਾ ਕੋਈ ਵੀ ਗਮਖਾਰ ਨਹੀਂ।

ਜਿਸ ਦੇ ਪੱਲੇ ਹਿੰਮਤ ਤੇ ਤਦਬੀਰਾਂ ਨੇ,
ਜੀਵਨ ਦੇ ਵਿੱਚ ਹੁੰਦੀ ਉਸ ਦੀ ਹਾਰ ਨਹੀਂ।

ਉਸ ਬੰਦੇ ਦਾ ਜੀਣਾ ਵੀ ਕੀ ਜੀਣਾ ਏਂ,
ਜਿਸ ਦਾ ਆਪਣਾ ਕੋਈ ਵੀ ਘਰ ਬਾਰ ਨਹੀਂ।

ਜਿਹੜਾ ਨੇਤਾ ਕੰਮ ਕਿਸੇ ਦੇ ਆਵੇ ਨਾ,
ਉਸ ਦੇ ਗਲ ਵਿੱਚ ਪਾਂਦਾ ਕੋਈ ਹਾਰ ਨਹੀਂ।

ਕਾਹਨੂੰ ਮਾਇਆ ਲੈ ਕੇ ਦਰ ਦਰ ਫਿਰਦਾ ਤੂੰ,
ਤੈਨੂੰ ਇਂਜ ਕਿਸੇ ਤੋਂ ਮਿਲਣਾ ਪਿਆਰ ਨਹੀਂ।

ਕਾਹਨੂੰ ਐਵੇਂ ਇਸ ਨੂੰ ਨਿੰਦੀ ਜਾਂਦਾ ਤੂੰ,
ਏਨਾ ਮਾੜਾ ਯਾਰਾ! ਇਹ ਸੰਸਾਰ ਨਹੀਂ।

 

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨੇੜੇ ਐਮ. ਐਲ. ਏ. ਰਿਹਾਇਸ਼
ਨਵਾਂ ਸ਼ਹਿਰ(9915803554)

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਵਾਨੀ ਵਿੱਚ ਚੜ੍ਹੇ ਜੋ
Next articleਨਵੀਂ ‘ਸਿਟ’ ਵੱਲੋਂ ਸੁਖਬੀਰ ਬਾਦਲ ਤੋਂ ਚਾਰ ਘੰਟੇ ਪੁੱਛ-ਪੜਤਾਲ