ਸਟੈਨ ਸਵਾਮੀ ਦੀ ਮੌਤ ਦਾ ਜਿੰਮੇਵਾਰ ਕੌਣ?

ਅਮਰਜੀਤ ਚੰਦਰ

(ਸਮਾਜ ਵੀਕਲੀ)

ਫਾਦਰ ਸਟੈਨ ਸਵਾਮੀ ਦੀ ਪੁਲਿਸ ਰਿਹਾਸਤ ਵਿਚ ਹੋਈ ਮੌਤ ਸ਼ੱਕ ਦੇ ਘੇਰੇ ਵਿਚ ਹੈ,ਸਰਕਾਰ ਤੇ ਪ੍ਰਸ਼ਾਸ਼ਨ ਉਸ ਦੀ ਮੌਤ ਨੂੰ ਕੁਦਰਤੀ ਮੌਤ ਕਹਿ ਕੇ ਆਪਣਾ ਪੱਲਾ ਝਾੜਦੀ ਨਜ਼ਰ ਆ ਰਹੀ ਹੈ।ਇਹ ਤਾਂ ਤਹਿ ਹੈ ਕਿ ਹੁਣ ਇਹ ਮਾਮਲਾ ਇਕ ਆਮ ਕੈਦੀ ਦੀ ਮੌਤ ਤੋਂ ਕਿਤੇ ਹੀ ਵੱਡਾ ਬਣ ਚੁੱਕਾ ਹੈ।ਫਾਦਰ ਸਟੈਨ ਸਵਾਮੀ ਦੀ ਮੌਤ ਨੂੰ ਸੰਯੁਕਤ ਰਾਸ਼ਟਰ ਨੇ ਅਤੇ ਯੂਰਪੀਨ ਸੰਘ ਦੇ ਮਨੁੱਖੀ ਅਧਿਕਾਰ ਅਧਿਕਾਰੀਆਂ ਨੇ ਸਟੈਨ ਦੀ ਮੌਤ ਨੂੰ ਇਕ ਸਾਜਿਸ਼ ਦਾ ਨਾਂਅ ਦਿੱਤਾ ਹੈ।ਉਸ ਨੂੰ ਜੇਲ ਵਿਚ ਰੱਖਣ ਪਿੱਛੇ ਵੀ ਕੋਈ ਵੱਡੀ ਸ਼ਾਜਿਸ਼ ਲੱਗ ਰਹੀ ਹੈ।ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਸਪੈਸ਼ਲ ਰਿਪੋਰਟੇਅਰ ਮੇਰੀ ਲੌਲਾਰ ਨੇ ਟਵੀਟ ਕਰਕੇ ਕਿਹਾ ਹੈ ਕਿ ‘ਭਾਰਤ ਵਲੋ ਇਹ ਇਕ ਭਿਆਨਕ ਸਮਾਚਾਰ ਹੈ’।

ਮਨੁੱਖੀ ਅਧਿਕਾਰ ਦੇ ਕਰਮਚਾਰੀਆਂ,ਅਧਿਕਾਰੀਆਂ ਨੇ ਕਿਹਾ ਹੈ ਕਿ ਪਾਦਰੀ ਫਾਦਰ ਸਟੈਨ ਸਵਾਮੀ ਦੀ ਮੌਤ ਜੇਲ ਵਿਚ ਹੀ ਹੋਈ ਹੈ।ਬਹੁਤ ਸਾਰੇ ਮੰਨੇ ਪ੍ਰਮੰਨੇ ਅਖਬਾਰਾਂ ਨੇ ਫਾਦਰ ਸਟੈਨ ਸਵਾਮੀ ਦੀ ਮੌਤ ਤੇ ਦੁੱਖ ਪ੍ਰਗਟ ਕਰਦੇ ਹੋਏ ਨਿੰਦਾ ਕੀਤੀ।ਇਹਨਾਂ ਅਖਬਾਰਾਂ ਦੀਆਂ ਖਬਰਾਂ ਨਾਲ ਭਾਰਤ ਦੀ ਕਿਵੇਂ ਦੀ ਇਮੇਜ਼ ਬਣੀ,ਇਹ ਦੱਸਣ ਦੀ ਲੋੜ ਨਹੀ ਹੈ।ਹਾਲਾਂਕਿ ਇੰਟਰਨੈਸ਼ਨਲ ਪੱਧਰ ਤੇ ਵੱਧ ਰਹੀਆਂ ਅਲੋਚਨਾਵਾਂ ਨੂੰ ਭਾਰਤ ਵਲੋਂ ਖਾਰਜ਼ ਕਰ ਦਿੱਤਾ ਗਿਆ ਹੈ।ਵਿਦੇਸ਼ ਵਿਭਾਗ ਨੇ ਬਿਆਨ ਦਿੱਤਾ ਹੈ ਕਿ ਰਾਸ਼ਟਰ ਪੜਤਾਲ ਏਜੰਸੀ ਨੇ ਕਨੂੰਨੀ ਪ੍ਰਕਿਰਿਆਂ ਦੇ ਤਹਿਤ ਹੀ ਉਸ ਨੂੰ ਗ੍ਰਿਫਤਾਰ ਕੀਤਾ ਅਤੇ ਰਿਹਾਸਤ ਵਿਚ ਰੱਖਿਆ ਸੀ,ਕਿਉਂਕਿ ਉਸ ਦੇ ਖਿਲਾਫ ਗੰਭੀਰ ਆਰੋਪ ਸਨ,ਅਦਾਲਤਾਂ ਨੇ ਵੀ ਉਸ ਦੀ ਜਮਾਨਤ ਅਰਜੀ ਨੂੰ ਖਾਰਜ ਕਰ ਦਿੱਤਾ ਸੀ।ਵਿਦੇਸ਼ ਵਿਭਾਗ ਨੇ ਇਹ ਵੀ ਕਿਹਾ ਕਿ ਭਾਰਤ ਆਪਣੇ ਸਾਰੇ ਨਾਗਰਿਕਾ ਦੇ ਮਨੁੱਖੀ ਅਧਿਕਾਰ ਦੇ ਬਾਰੇ ਵਿਚ ਜਾਣਕਾਰ ਕਰੇ ਅਤੇ ਦੇਸ਼ ਦੀ ਲੋਕਤੰਤਰ ਨੀਤੀ ਸਵਤੰਤਰ ਨਿਆ-ਪਾਲਿਕਾ ਰਾਸ਼ਟਰੀਆ ਅਤੇ ਕਈ ਸੂਬੇ ਮਾਨਵ ਅਧਿਕਾਰ ਨਾਲ ਜੁੜੇ ਹੋਏ ਹਨ।

ਸਰਕਾਰ ਦਾ ਇਹ ਬਿਆਨ ‘ਕਭੀ ਖੁਸ਼ੀ ਕਭੀ ਗਮ’ਦੇ ਅਮਿਤਾਭ ਬਚਨ ਦੀ ਯਾਦ ਦੁਆ ਰਿਹਾ ਹੈ,ਜਿਸ ਵਿਚ ਉਹ ਕਹਿੰਦੇ ਹਨ-ਕਹਿ ਦਿੱਤਾ ਸੋ ਕਹਿ ਦਿੱਤਾ।ਮਤਲਬ ਕਿ ਜੁਬਾਨ ਨਾ ਖੋਲੋ,ਸਵਾਲ ਨਾ ਕਰੋ,ਸਾਡੇ ਫੈਸਲੇ ਤੇ ਕਿੰਤੂ-ਪਰੰਤੂ ਨਾ ਕਰੋ,ਬਸ ਜੋ ਕਹਿ ਰਹੇ ਹੈ ਉਸ ਨੂੰ ਚੁੱਪ-ਚਾਪ ਸੁਣ ਲਵੋ।ਸਰਕਾਰ ਨੇ ਕਹਿ ਦਿੱਤਾ ਕਿ ਭਾਰਤ ਆਪਣੇ ਅਧਿਕਾਰਾਂ ਲਈ ਪ੍ਰਤੀਬੰਧ ਹੈ,ਤਾਂ ਮੰਨ ਲਓ ਕਿ ਇਹ ਸਭ ਸੱਚ ਹੈ।ਉਸ ਤੋਂ ਬਾਅਦ ਭਾਵੇਂ ਆਪਣੇ ਆਲੇ-ਦੁਆਲੇ ਮਨੁੱਖੀ ਅਧਿਕਾਰਾਂ ਦੇ ਚਿਥੜੇ ਉਡਦੇ ਦੇਖੋ,ਪਰ ਇਹੀ ਮੰਨਣਾ ਪਵੇਗਾ ਕਿ ਚਿੱਥੜੇ ਹੀ ਉਡ ਰਹੇ ਹਨ,ਪਰ ਮਨੁੱਖੀ ਅਧਿਕਾਰ ਦੇਖ ਤਾਂ ਰਿਹਾ ਹੈ,ਕੀ ਹੋ ਗਿਆ,ਜੇਕਰ ਦੇਸ਼ ਅੰਦਰ 69 ਫੀਸਦੀ ਕੈਦੀਆਂ ਦੇ ਅਜੇ ਤੱਕ ਕੇਸ ਪੈਡਿੰਗ ਪਏ ਹਨ,ਕੀ ਹੋਇਆ ਕਿ 10 ਕੈਦੀਆਂ ਵਿਚੋਂ 7 ਕੈਦੀ ਅਜੇ ਤੱਕ ਦੋਸ਼ੀ ਸਾਬਤ ਨਹੀ ਹੋਏ ਹੈ,ਕੀ ਹੋਇਆ ਕਿ ਜੇਲਾਂ ਅੰਦਰ ਜੇਲ ਦੀ ਕਪਿਸਟੀ ਤੌਂ ਕਈ ਗੁਣਾਂ ਕੈਦੀ ਜਾਨਵਰਾਂ ਵਾਂਗ ਠੂਸੇ ਹੋਏ ਹਨ,ਕੀ ਹੋਇਆ ਕਿ ਕੋਰੋਨਾ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਨੇ ਸੂਬਿਆਂ ਨੂੰ ਉਹਨਾਂ ਕੈਦੀਆਂ ਨੂੰ ਪੋਰੋਲ ਜਾਂ ਜਮਾਨਤ ਤੇ ਰਿਹਾ ਕਰਨ ਦੇ ਲਈ ਵਿਚਾਰ ਕਰਨ ਲਈ ਕਿਹਾ ਹੈ,ਅਸੀ ਤਾਂ ਇਹੀ ਮੰਨ ਰਹੇ ਹਾਂ ਕਿ ਸਰਕਾਰ ਆਪਣੇ ਨਾਗਰਿਕਾਂ ਦੇ ਮਨੁੱਖੀ ਅਧਿਕਾਰਾਂ ਦਾ ਧਿਆਨ ਰੱਖ ਰਹੀ ਹੈ।

ਸਰਕਾਰ ਨੇ ਸੱਤ ਸਾਲਾਂ ਵਿਚ ਜਿਸ ਤਰਾਂ ਦਇਆ ਕੀਤੀ ਹੈ,ਜਿਸ ਤਰਾਂ ਸਰਕਾਰ ਦੇ ਹੰਝੂ ਗਾਹੇ-ਵਗਾਹੇ ਟਪਕ ਰਹੇ ਹਨ,ਉਸ ਤੋਂ ਇਸ ਤਰਾਂ ਲੱਗਦਾ ਹੈ ਕਿ ਫਾਦਰ ਸਟੈਨ ਸਵਾਮੀ ਦੀ ਮੌਤ ਦਾ ਸਰਕਾਰ ਨੂੰ ਕੁਝ-ਨਾ-ਕੁਝ ਤਾਂ ਅਫਸੋਸ ਹੋਵੇਗਾ।ਪਰ ਸਾਨੂੰ ਉਹਨਾਂ ਤੇ ਉਮੀਦ ਰੱLLਖਣੀ ਵੀ ਨਹੀ ਚਾਹੀਦੀ। ਗੰਗਾ ਦੇ ਪੁੱਤਰ ਨੇ ਉਸ ਸਮੇਂ ਵੀ ਕਿਹੜੀ ਦਇਆ ਦਿਖਾਈ ਸੀ,ਜਦੋਂ ਪ੍ਰੋਫੈਸਰ ਜੀ ਡੀ ਅਗਰਵਾਲ, ਮਤਲਬ ਸਵਾਮੀ ਗਿਆਨ ਸਵਰੂਪ ਸਾਨੰਦ ਨੇ 86 ਸਾਲ ਦੀ ਉਮਰ ਵਿਚ ਗੰਗਾ ਨੂੰ ਬਚਾਉਣ ਦੇ ਲਈ 112 ਦਿਨ ਅਨਸ਼ਨ ਕਰਨ ਤੇ ਆਪਣੇ ਪਰਾਣ ਤਿਆਗ ਦਿੱਤੇ ਸਨ।ਪ੍ਰੌਫੈਸਰ ਅਗਰਵਾਲ ਗੰਗਾ ਨੂੰ ਸਾਫ ਸੁਥਰਾ ਬਣਾਉਣ ਦੇ ਲਈ ਲਗਾਤਾਰ ਕੋਸ਼ਿਸ਼ ਕਰਦੇ ਰਹੇ ਸਨ।ਉਨਾਂ ਦੀ ਮੰਗ ਸੀ ਕਿ ਗੰਗਾ ਅਤੇ ਉਸ ਵਿਚੋਂ ਨਿਕਲਣ ਵਾਲੀਆਂ ਛੋਟੀਆਂ ਨਦੀਆਂ ਦੇ ਆਸ-ਪਾਸ ਬਣ ਰਹੇ ਹਾਈ ਡ੍ਰੌਇਲੈਕਟਰੈਕ ਦੇ ਨਿਰਮਾਣ ਨੂੰ ਬੰਦ ਕਰਾਇਆ ਜਾਵੇ,ਉਨਾਂ ਨੇ ਗੰਗਾ ਨੂੰ ਬਚਾਉਣ ਦੇ ਲਈ ਸਰਕਾਰ ਕੋਲ ਵੀ ਅਪੀਲ ਕੀਤੀ ਸੀ,ਪਰ ਉਨਾਂ ਦੀ ਅਪੀਲ ਨੂੰ ਹਰ ਵਾਰ ਅਣਸੁਣਾ ਹੀ ਕੀਤਾ ਗਿਆ।ਪ੍ਰੋਫੈਸਰ ਗੰਗਾ ਦੇ ਨਾਲ ਹੋਰ ਵੀ ਜੁੜਿਆ ਹੋਇਆ ਸੀ ਕਿ ਉਹ ਗੰਗਾ ਨੂੰ ਬਚਾਉਣ ਦਾ ਹਰ ਸੰਭਵ ਕੋਸ਼ਿਸ਼ ਕਰ ਰਹੇ ਸਨ।ਧਰਤੀ ਅਤੇ ਸਾਡੇ ਭਵਿੱਖ ਦੇ ਗੰਗਾ ਨੂੰ ਬਚਾਉਣਾ ਬਹੁਤ ਜਰੂਰੀ ਹੈ।

ਪਰ ਆਦਮਖੋਰ ਵਿਕਾਸ ਦੇ ਰਾਹ ਵਿਚ ਵੀ ਸੱਭ ਤੋਂ ਵੱਡਾ ਰੋੜਾ ਹੈ।ਸਰਕਾਰ ਨੇ ਵਿਕਾਸ ਦਾ ਸਾਥ ਦੇ ਕੇ ਆਪਣੀ ਪ੍ਰਾਥਮਿਕਤਾ ਹੀ ਬਦਲ ਲਈ। ਸਟੈਨ ਸਵਾਮੀ ਵੀ ਏਸੇ ਹੀ ਆਦਮਖੋਰ ਵਿਕਾਸ ਦੇ ਖਿਲਾਫ ਜਾ ਕੇ ਆਦਿਵਾਸੀਆਂ ਦੇ ਨਾਲ ਖੜੇ ਸਨ।ਪੰਜਾਹ ਸਾਲਾਂ ਤੋਂ ਵੱਧ ਸਮੇਂ ਤੱਕ ਉਹ ਝਾਰਖੰਡ ਵਿਚ ਉਨਾਂ ਆਦਿਵਾਸੀਆਂ ਦੇ ਅਧਿਕਾਰਾਂ ਲਈ ਲੜਦੇ ਰਹੇ,ਜਿਸ ਦੀ ਅਸਲੀਅਤ ਦੇ ਬਾਰੇ ਵਿਚ,ਜਿੰਨਾਂ ਦੇ ਦੁੱਖ ਤਕਲੀਫਾਂ ਦੇ ਬਾਰੇ ਵਿਚ,ਜਿੰਨਾਂ ਤੇ ਹੋ ਰਹੇ ਘੋਰ ਅਤਿਆਚਾਰਾਂ ਦੇ ਬਾਰੇ ਵਿਚ ਦੇਸ਼ ਦੀ ਮੁੱਖਧਾਰਾ ਕਹਿਲਾਉਣ ਵਾਲਾ ਸਮਾਜ ਕਦੇ ਵੀ ਜਾਣਨ ਦੀ ਕੋਸ਼ਿਸ਼ ਵੀ ਨਹੀ ਕਰਦਾ।ਜੋ ਸਮਾਜ ਗਣਤੰਤਰ ਦਿਵਸ ਤੇ ਇਕੱਠੇ ਲੋਕਾਂ ਦੇ ਪ੍ਰਦਰਸ਼ਨ ਨੂੰ ਦੇਖ ਕੇ ਦੇਸ਼ ਦੀ ਤਾਕਤ ਮੰਨ ਕੇ ਖੁਸ਼ ਹੋ ਜਾਦੇ ਹਨ,ਉਹ ਸਮਾਜ ਇਹ ਨਹੀ ਜਾਣਦਾ ਕਿ ਇਸ ਦੇਸ਼ ਵਿਚ ਅਮੀਰ ਤੇ ਗਰੀਬ,ਛੋਟੇ ਤੇ ਵੱਡੇ ਦੇ ਵਿਚਕਾਰ ਖਾਈ ਨੂੰ ਲਗਾਤਾਰ ਡੂੰਘਾ ਕਰਨ ਦਾ ਸਵਿਧਾਨ ਵਿਰੋਧੀ ਕੰਮ ਕਿਹੜੀਆਂ ਤਾਕਤਾ ਕਰ ਰਹੀਆਂ ਹਨ।ਇਸ ਸਮਾਜ ਨੂੰ ਇਹ ਬਿਲਕੁਲ ਵੀ ਪਤਾ ਨਹੀ ਹੈ ਕਿ ਇਹ ਲੋਕ ਤੁਹਾਡੇ ਕੰਮਾਂ ਵਿਚ ਅੜਿੱਕਾ ਬਣਨ ਲੱਗੇ ਹੋਏ ਹਨ,ਪਹਿਲਾਂ ਇਹਨਾਂ ਨੂੰ ਮਾਓਵਾਦੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ,ਫਿਰ ਵਿਕਾਸ ਵਿਰੋਧੀ ਤੇ ਹੁਣ ਦੇਸ਼ ਵਿਰੋਧੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ,ਪਰ ਭਾਰਤ ਵਿਚ ਇੰਡੀਆ ਅਤੇ ਇੰਡੀਆ ਵਿਚ ਸ਼ੰਘਾਈ,ਟੋਕੀਓ ਬਣਾਉਣ ਦੀ ਕੋਸ਼ਿਸ਼ ਕਰਨ ਵਾਲੇ ਵੀ ਆਪਣਾ ਕੰਮ ਕਰ ਰਹੇ ਹਨ।

ਭੀਮਾ ਕੋਰੇਗਾਂਓ ਤੇ ਕੰਮ ਕਰਨ ਵਾਲਿਆ ਦੇ ਕੰਪਿਊਟਰ ਦੀ ਏਜੰਸੀਆਂ ਵਲੋਂ ਜਾਂਚ ਕਰਨ ਤੇ ਕੁਝ ਦੇਸ਼ ਵਿਰੋਧੀ ਸਮੱਗਰੀ ਮਿਲੀ।ਪਰ ਅਮਰੀਕਾ ਦੀ ਇਕ ਪ੍ਰਮੁੱਖ ਡਿਜਿਟਲ ਫਾਰੈਂਸਿਕ ਕੰਪਨੀ ਆਸੇ੍ਰਨਲ ਕੰਸਲਟਿੰਗ ਨੇ ਕਿਹਾ ਹੈ ਕਿ ਸੁਰਿੰਦਰ ਗਡਲਿੰਗ ਦੇ ਕੰਪਿਊਟਰ ਵਿਚ ਅਡਵਾਂਸ ਸਾਇਬਰ ਅਟੈਕਰ ਨੇ ਸਾਫਟਵੇਅਰ ਅਟੈਕ ਦੀ ਮਦਦ ਨਾਲ ਚੋਰੀ ਕੀਤਾ ਅਤੇ ਕੰਪਿਊਟਰ ਦੇ ਵਿਚ ਇਕ ਛੁੱਪੇ ਹੋਏ ਫੋਲਡਰ ਵਿਚ ਦਰਜਨਾਂ ਦੇ ਹਿਸਾਬ ਨਾਲ ਫਾਇਲਾਂ ਬਣੀਆਂ ਪਈਆਂ ਹਨ।ਰੋਨਾ ਵਿਲਸਿਨ ਦੇ ਕੰਪਿਊਟਰ ਵਿਚ ਵੀ ਇਸ ਤਰਾਂ ਦੇ ਨਾਲ ਰਲਦਾ-ਮਿਲਦਾ ਹੀ ਸਾਇਬਰ ਅਟੈਕ ਹੋਇਆ ਹੈ।ਮਤਲਬ ਕਿ ਜਿੰਨਾਂ ਫਾਇਲਾਂ ਨੂੰ ਏਜੰਸੀ ਨੇ ਸਬੂਤ ਦੇ ਤੌਰ ਤੇ ਮੰਨਿਆ ਹੈ,ਉਹ ਫਾਇਲਾਂ ਸ਼ਾਇਦ ਜਾਣਬੁਝ ਕੇ ਇਹਨਾਂ ਦੇ ਕੰਪਿਊਟਰ ਵਿਚ ਪਾਈਆ ਗਈਆਂ ਹਨ।ਜੇਕਰ ਸੱਚਮੁਚ ਹੀ ਇਸ ਤਰਾਂ ਹੈ ਤਾਂ ਏਜੰਸੀ ਵਲੋਂ ਦੁਵਾਰਾ ਜਾਂਚ ਦੇ ਹੁਕਮ ਦੇ ਦੇਣੇ ਚਾਹੀਦੇ ਸਨ।ਫਾਦਰ ਸਟੈਨ ਸਵਾਮੀ ਤਾਂ ਹੁਣ ਵਾਪਸ ਨਹੀ ਆ ਸਕਦੇ,ਪਰ ਜੇਲ ਵਿਚ ਜੋ ਲੋਕ ਹੁਣ ਵੀ ਦੋਸ਼ ਮੁਕਤ ਕੈਦੀ ਬਣੇ ਹੋਏ ਹਨ,ਕੀ ਉਹਨਾਂ ਦੇ ਅਧਿਕਾਰਾਂ ਨੂੰ ਉਲੰਘਣਾ ਨਹੀ ਹੋ ਰਹੀ।

ਫਾਦਰ ਸਟੈਨ ਸਵਾਮੀ ਦੀ ਮੌਤ ਤੇ ਸਰਕਾਰ ਦਾ ਬਿਆਨ ਤਾਂ ਆ ਗਿਆ,ਪਰ ਸੋਨੀਆ ਗਾਂਧੀ,ਐਨ ਸੀ ਪੀ ਦੇ ਪ੍ਰਧਾਨ ਸ਼੍ਰੀ ਸ਼ਰਦ ਪਵਾਰ, ਤ੍ਰਿਮੂਲ ਕਾਂਗਰਸ ਦੇ ਪ੍ਰਮੁੱਖ ਮਮਤਾ ਬੈਨਰਜੀ ਸਮੇਤ ਕਈ ਵਿਰੋਧੀ ਨੈਤਾਵਾਂ ਨੇ ਰਾਸ਼ਟਰਪਤੀ ਨੂੰ ਇਕ ਚਿੱਠੀ ਲਿਖ ਕੇ ਸਟੈਨ ਸਵਾਮੀ ਤੇ ਫਰਜੀ ਕੇਸ ਦਰਜ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।ਇਸ ਚਿੱਠੀ ਵਿਚ ਲਿਖਿਆ ਹੈ ਕਿ ਸਰਕਾਰ ਨੂੰ ਹੁਕਮ ਜਾਰੀ ਕਰਨ ਕਿ ਉਨਾਂ ਲੋਕਾਂ ਦੇ ਖਿਲਾਫ ਝੂਠੇ ਮਾਮਲੇ ਦਰਜ ਬਣਾਉਣੇ,ਜੇਲ ਵਿਚ ਉਨਾਂ ਨੂੰ ਗਲਤ ਨਜਰਬੰਦ ਕਰਨਾ ਅਤੇ ਉਨਾਂ ਨਾਲ ਦੁਰਵਿਵਹਾਰ ਕਰਨ ਵਾਲੇ ਜਿੰਮੇਵਾਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏ।ਭੀਮਾ ਕੋਰੇਗਾਂਓ ਕੇਸ ਵਿਚ ਜਿੰਨਾਂ ਲੋਕਾਂ ਦੇ ਖਿਲਾਫ ਝੂਠੇ ਕੇਸ ਬਣਾਏ ਗਏ ਹਨ,ਜਾਂ ਜਿੰਨਾਂ ਲੋਕਾਂ ਤੇ ਦੇਸ਼ ਦਿਰੋਹੀ ਧਾਰਾਵਾਂ ਲਗਾ ਕੇ ਜੇਲਾਂ ਵਿਚ ਬੰਦ ਕੀਤੇ ਹੋਏ ਹਨ ਉਨਾਂ ਨੂੰ ਤੁਰੰਤ ਰਿਹਾ ਕੀਤਾ ਜਾਏ।

ਅਮਰਜੀਤ ਚੰਦਰ

ਮੌਬਾਇਲ 9417600014

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੈਤੀ ਸੰਕਟ: ਅਮਰੀਕਾ ਤੇ ਯੂਐੱਨ ਤੋਂ ਸੁਰੱਖਿਆ ਦਸਤੇ ਮੰਗੇ
Next articleਤੁਰਕੀ ਵਿੱਚ ਬੱਸ ਪਲਟੀ, 12 ਹਲਾਕ