ਕੌਣ ਸਹੀ ਕੌਣ ਗ਼ਲਤ

ਨੀਤੂ ਰਾਣੀ

(ਸਮਾਜ ਵੀਕਲੀ)

ਰਿੰਕੂ ਅੱਜ ਸਕੂਲ ਤੋਂ ਘਰ ਰੋਂਦੇ ਰੋਂਦੇ ਆਇਆ,ਉਸਨੂੰ ਰੋਂਦੇ ਆਉਂਦੇ ਦੇਖ,ਉਸਦੇ ਮੰਮੀ ਡੈਡੀ ਘਬਰਾ ਗਏ ,ਤੇ ਉਸਤੋ ਰੋਣ ਦਾ ਕਾਰਨ ਪੁੱਛਣ ਲੱਗੇ,ਤੇ ਉਹਨਾਂ ਨੇ ਦੇਖਿਆ ਉਸਦਾ ਮੂੰਹ ਦਾ ਇਕ ਪਾਸਾ ਲਾਲ ਸੀ,ਪੁੱਛਣ ਤੇ ਪਤਾ ਲਗਿਆ ,ਉਸਦੀ ਸਕੂਲ ਦੀ ਅਧਿਆਪਿਕਾ ਨੇ ਇਕ ਥੱਪੜ ਮਾਰਿਆ, ਜਿਸ ਕਰਕੇ ਉਹ ਰੋ ਰਿਆ ਸੀ।ਉਸਦੀ ਮੰਮੀ ਨੇ ਤਾ ਉਥੇ ਹੀ ਉਸਦੀ ਮੈਡਮ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰਤਾ।ਅਗਲੇ ਦਿਨ ਰਿੰਕੂ ਦੇ ਮਾਤਾ ਪਿਤਾ ਉਸਦੇ ਸਕੂਲ ਉਸਦੀ ਮੈਡਮ ਕੋਲ ਚਲੇ ਗਏ,ਤੇ ਮੈਡਮ ਦੀ ਬਿਨਾ ਗਲ ਸੁਣੇ ਉਸਨੂੰ ਕਿੰਨਾ ਕੁਛ ਬੋਲਣ ਲੱਗ ਪਏ,ਤੇ,ਮੈਡਮ ਕਹਿੰਦੀ ਰਹੀ ਕਿ , ਮੇਰੀ ਪਹਿਲਾ ਗੱਲ ਸੁਣੋ ,ਤੁਹਡਾ ਬੱਚੇ ਦਾ ਕਸੂਰ ਕੀ ਹੈ? ਨਹੀਂ ਮੈਡਮ ਕਸੂਰ ਜੌ ਵੀ ਸੀ , ਪਰ ਮੈਡਮ ਤੁਸੀ ਸਾਡੇ ਬੱਚੇ ਨੂੰ ਹੱਥ ਕਿਉ ਲਾਇਆ।,ਰਿੰਕੂ ਦੇ ਡੈਡੀ ਨੇ ਬਿਨਾ ਮੈਡਮ ਦੀ ਗੱਲ ਸੁਣੀ ,ਆਪਣਾ ਗੁੱਸਾ ਉਸ ਉੱਤੇ ਉਤਾਰ ਦਿੱਤਾ ,ਅਤੇ ਫਿਰ ਉਥੋਂ ਚਲੇ ਗਏ। ਇਸ ਤਰ੍ਹਾਂ ਇਸ ਗੱਲ ਨੂੰ ਮਹੀਨੇ  ਬੀਤ ਗਏ ਅਤੇ ਇਕ ਬੱਚੇ ਨੇ ਰਿੰਕੂ ਬਾਰੇ ਦਸਿਆ ਕਿ ਉਹ ਸਕੂਲ ਦੀ ਵਰਦੀ ਪਾ ਕੇ ਕੁਝ ਮੁੰਡਿਆ ਨਾਲ ਤਾਸ਼ ਖੇਡ ਰਿਹਾ ਹੈ , ਕਿਉਂਕਿ ਉਹ ਕਈ ਦਿਨਾਂ ਤੋਂ ਸਕੂਲ ਨਹੀਂ ਸੀ ਆ ਰਿਹਾ ਸੀ।ਉਸਦੇ ਘਰਦੀਆ ਨੂੰ ਫੋਨ ਕਰਕੇ ਸਕੂਲ ਬੁਲਾਇਆ ਜਾ ਰਿਹਾ ਸੀ,ਪਰ ਕੋਈ ਜਵਾਬ ਨਹੀਂ ਆ ਰਿਹਾ ਸੀ।ਥੋੜੇ ਦਿਨ ਬਾਦ ਰਿੰਕੂ ਆਪਣੇ ਮੁੰਡੇ ਨੂੰ ਨਸ਼ੇ ਦੀ ਹਾਲਤ ਵਿੱਚ ,ਸਕੂਲ ਦੀ ਵਰਦੀ ਪਾਈ ਹੋਈ ਸਕੂਲ ਦੇ ਅਧਿਆਪਕਾਂ ਕੋਲ ਲੈ ਕੇ ਆਇਆ ,ਤੇ ਹੱਥ ਜੋੜਨ ਲੱਗਿਆ ਤੇ ਕਹਿਣ ਲੱਗਿਆ ,ਮੇਰੇ ਬੱਚੇ ਨੂੰ ਬਚਾ ਲੋ ਜੀ,ਸਾਨੂੰ ਤਾਂ ਪਤਾ ਨਹੀਂ ਲੱਗਿਆ ,ਕਦੋਂ ਸਾਡਾ ਜਵਾਕ ਮਾੜੀ ਸੰਗਤ ਵਿੱਚ ਪੈ ਗਿਆ।ਇਸਨੂੰ ਤੁਸੀ ਹੀ ਸੁਧਾਰ ਸਕਦੇ ਓ,ਕੁੱਟੋ ਬਾਵੇ ਜਿਵੇਂ ਮਰਜੀ।ਫਿਰ ਉਹਨਾਂ ਵਿੱਚੋ ਇਕ ਮੈਡਮ ਬੋਲੀ , ਅੱਛਾ ਜੀ ਤੁਸੀ ਸਾਨੂੰ ਕਹਿ ਕੇ ਗਏ ਸੀ ਕਿ ਮੇਰੇ ਜਵਾਕ ਨੂੰ ਹੱਥ ਨਹੀਂ ਲਾਉਣਾ,ਤੁਹਾਨੂੰ ਪਤਾ ਹੈ ਤੁਹਾਨੂੰ ਇਸਦੀ ਸ਼ਿਕਾਇਤ ਕਰਨ ਲਈ ਇਹਨੀਂ ਵਾਰੀ ਸਕੂਲ ਬੁਲਾਇਆ ਗਿਆ, ਪਰ ਤੁਸੀ ਫਿਰ ਵੀ ਨਹੀਂ ਆਏ, ਅਸੀਂ ਤੁਹਾਡੇ ਬਚਿਆ ਦੇ ਦੁਸ਼ਮਣ ਨਹੀਂ,ਜੇ ਬੱਚੇ ਨੂੰ ਸਜ਼ਾ ਦਿੱਤੀ ਜਾਂਦੀ ਹੈ, ਤਾ ਉਸਨੂੰ ਸੁਧਾਰਨ ਲਈ ਨਾ ਕਿ ਉਸਨੂੰ ਦੁਖੀ ਕਰਨ ਲਈ।ਉਸ ਦਿਨ ਵੀ ਇਸ ਬੱਚੇ ਕੋਲ ਕੁਝ ਗ਼ਲਤ ਚੀਜ਼ਾ ਪਾਈਆਂ ਗਈਆਂ  ਸਨ, ਪਰ ਤੁਸੀਂ ਸਾਡੀ ਗੱਲ ਤਾਂ ਸੁਣੀ ਨਹੀਂ ਆਪਣੇ ਬੱਚੇ ਦੀ ਝੂਠੀ ਗੱਲ ਨੂੰ ਤਵੱਜੋ ਦਿੱਤੀ, ਰਿੰਕੂ ਦੇ ਪਿਤਾ ਨਾਲੇ ਤਾਂ ਰੋਈ ਜਾ ਰਹੇ ਸੀ, ਤੇ ਹੱਥ ਜੋੜ ਕੇ ਖੜੇ ਸੀ। ਖੈਰ ਅਸੀਂ ਅਧਿਆਪਕ ਹਾਂ ਤੇ ਅਸੀਂ ਆਪਣੇ ਅਧਿਆਪਕ ਹੋਣ ਦਾ  ਫਰਜ਼ ਜਰੂਰ ਨਿਭਾਵਾਂਗੇ ਅਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡਾ , ਨਹੀਂ ਬਲਕਿ ਸਾਡਾ ਬੱਚਾ ਸਹੀ ਰਾਹ ਤੇ ਪਵੇ।”ਬੱਚੇ ਉਹ ਫੁੱਲ ਹੁੰਦੇ ਹਨ ਜਿਨਾਂ ਨੂੰ ਜੇ ਪਿਆਰ ਰੂਪੀ ਪਾਣੀ ਜਿਆਦਾ ਮਿਲ ਜਾਵੇ ਤਾਂ ਵੀ ਉਹ ਸੜ ਜਾਂਦੇ ਹਨ, ਤੇ ਜੇ ਸਜ਼ਾ ਰੂਪੀ ਧੁੱਪ ਜਿਆਦਾ ਦਿੱਤੀ ਜਾਵੇ ਤਾਂ ਵੀ ਉਹ ਖਿੜ ਨਹੀਂ ਸਕਦੇ।

ਨੀਤੂ ਰਾਣੀ
ਗਣਿਤ ਅਧਿਆਪਿਕਾ 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸੇਲਕੀਆਣਾ ’ਚ ਅੱਗ ਲੱਗਣ ਕਾਰਣ ਗੁੱਜਰ ਪਰਿਵਾਰ ਦਾ ਡੇਰਾ ਸੜ ਕੇ ਸੁਆਹ
Next articleਬੁੱਧ ਚਿੰਤਨ