ਜੋ ਗ਼ਮਾਂ ਤੋਂ ਡਰ ਕੇ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)

ਜੋ ਗ਼ਮਾਂ ਤੋਂ ਡਰ ਕੇ ਕਰਦਾ ਖੁਦਕੁਸ਼ੀ ਹੈ,
ਉਹ ਨਾ ਜਾਣੇ ਕਿੰਨਾ ਜੀਵਨ ਕੀਮਤੀ ਹੈ।
ਇੱਥੇ ਸਾਰੇ ਮਾਇਆ ਕੱਠੀ ਕਰ ਰਹੇ ਨੇ,
ਕੌਣ ਅੱਜ ਕਲ੍ਹ ਰੱਬ ਦੀ ਕਰਦਾ ਬੰਦਗੀ ਹੈ?
ਉਸ ਨੂੰ ਸਾਰੇ ਆਪਣੇ ਵਰਗੇ ਲੱਗਦੇ ਨੇ,
ਜਿਸ ਦੇ ਹੇਠਾਂ ਹੁੰਦੀ ਗੱਦੀ ਗੁਦਗੁਦੀ ਹੈ।
ਜੱਗ ਤੇ ਛਾ ਜਾਉ ਚੰਗੇ ਕੰਮ ਕਰਕੇ,
ਮੌਤ ਪਿੱਛੋਂ ਜ਼ਿੰਦਗੀ ਕਿਸ ਨੂੰ ਮਿਲੀ ਹੈ?
ਆਪਣਾ ਮਨ ਵੀ ਅੰਦਰੋਂ ਰੁਸ਼ਨਾਣਾ ਪੈਣਾ,
ਯਾਰੋ, ਬਾਹਰ ਰਾਤ ਭਾਵੇਂ ਚਾਨਣੀ ਹੈ।
ਮੈਂ ਇਨ੍ਹਾਂ ਦੇ ਨਾਲ ਰਹਿੰਦਾ ਘੁੰਮਦਾ ਹਾਂ,
ਮੇਰੀ ਗ਼ਜ਼ਲਾਂ ਨਾਲ ਗੂੜ੍ਹੀ ਦੋਸਤੀ ਹੈ।

ਮਹਿੰਦਰ ਸਿੰਘ ਮਾਨ
ਚੈਨਲਾਂ ਵਾਲੀ ਕੋਠੀ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-144514
ਫੋਨ -9915803554

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੇਵੱਸੀ
Next articleਗ਼ਜ਼ਲ