ਬੇਵੱਸੀ

(ਸਮਾਜ ਵੀਕਲੀ)

ਚਾਰ ਛਿੱਲੜ ਜੋੜੀ ਬੈਠੀ ਸੀ ਜਿਹੜੇ ਬੁਢਾਪਾ ਪੈਨਸ਼ਨ ਵਾਲੇ ਉਹਨਾਂ ਦੇ ਲੀੜੇ , ਕੇਲੇ ਫਲੀਆਂ ਤੇ ਮਰੂੰਡੇ ਦੁਆ.. ਅੱਖਾਂ ਵਿੱਚ ਅੱਥਰੂ ਭਰ ਤੇ ਕਲੇਜੇ ਉੱਤੇ ਪੱਥਰ ਧਰ ਕੇ ਨਾਨੀ ਮਿੰਦੋ ਛੁੱਟੀਆਂ ਮੁੱਕਣ ਤੋਂ ਪਹਿਲਾਂ ਹੀ ਦੋਹਤੇ – ਦੋਹਤੀਆਂ ਨੂੰ ਨੌ ਵਜੇ ਵਾਲੀ ਬਸ ਚੜ੍ਹਾ ਕੇ ਘਰ ਛੱਡ ਆਈ।

ਬੁੱਢੇ ਵਰ੍ਹੇ ਵੀ ਸ਼ਾਇਦ ਉਹ ਜਵਾਕਾਂ ਵਾਸਤੇ ਰੋਟੀਆਂ ਬਣਾਉਂਦੀ ਐਨੀ ਔਖੀ ਨਹੀਂ ਹੋਣੀ ; ਜਿਨ੍ਹਾਂ ਨੂੰਹਾਂ ਦੇ ਨੱਕ-ਬੁੱਲ ਕੱਢਣ ਤੋਂ ਦੁਖੀ ……ਕਿੰਨਾ ਹੀ ਚਿਰ ਰੋਂਦੀ ਰਹੀ ਉਹ ਚੋਰੀ – ਚੋਰੀ ਚੁੰਨੀ ਦੇ ਪੱਲੇ ਹੇਠ ਮੂੰਹ ਕੱਜ ਕੇ। ਮੁੜ – ਮੁੜ ਟੁੱਟੀ ਹੋਈ ਐਨਕ ਠੀਕ ਕਰਦੀ। ਕਦੇ ਖੇਡਦੇ ਹੋਏ ਬਾਲਾਂ ਨੂੰ ਯਾਦ ਕਰਦਿਆਂ ਬਿੰਦੇ – ਝੱਟੇ ਸੁੰਨੇ ਪਏ ਵਿਹੜੇ ਵੱਲ ਵੇਖਦੀ…

ਜਿਹੜਾ ਕੱਲ੍ਹ ਤੱਕ ਭਰਿਆ- ਭਰਿਆ ਜਾਪਦਾ ਸੀ ਬੱਚਿਆਂ ਦੀਆਂ ਆਲੀਆਂ- ਭੋਲੀਆ ਸ਼ਰਾਰਤਾਂ ਨਾਲ਼….ਚੇਤੇ ਕਰਦੀ ਖਿੜ -ਖਿੜ ਕਰਦੇ ਚਿਹਰੇ ਫਿਰ ਫੁੱਟ – ਫੁੱਟ ਰੋ ਪੈਂਦੀ ਆਪਣੀ ਬੇਵੱਸੀ ‘ਤੇ…

ਮਾ: ਜ..ਦੀਪ ਸਿੰਘ
ਪਿੰਡ :- ਕੋਟੜਾ ਲਹਿਲ
ਜ਼ਿਲ੍ਹਾ:- ਸੰਗਰੂਰ
ਮੋ: 9876004714

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ 9ਵੀ ਵਰਲਡ ਪੰਜਾਬੀ ਕਾਨਫਰੰਸ ਯਾਦਗਾਰੀ ਹੋ ਨਿਬੜੀ “
Next articleਜੋ ਗ਼ਮਾਂ ਤੋਂ ਡਰ ਕੇ