ਖਿੱਚ ਲਈ ਹੈ ਜਿਸ ਨੇ

(ਸਮਾਜ ਵੀਕਲੀ)

ਖਿੱਚ ਲਈ ਹੈ ਜਿਸ ਨੇ ਮੇਰੇ ਤੇ ਆਪਣੇ ਵਿੱਚ ਲੀਕ,
ਕੋਸ਼ਿਸ਼ ਕਰਨ ਤੇ ਵੀ ਮੈਂ ਪੁੱਜ ਨ੍ਹੀ ਸਕਦਾ ਉਸ ਦੇ ਤੀਕ।

ਪੇਸ਼ ਨਹੀਂ ਜਾਂਦੀ ਮੇਰੀ ਬਲਵਾਨ ਸਮੇਂ ਦੇ ਅੱਗੇ,
ਮੈਂ ਚਾਹਵਾਂ ਉਸ ਦੇ ਦੁੱਖਾਂ, ਸੁੱਖਾਂ ਵਿੱਚ ਹੋਣਾ ਸ਼ਰੀਕ।

ਫਿਰ ਉਹ ਮੱਥੇ ਉੱਤੇ ਹੱਥ ਧਰ ਕੇ ਯਾਰੋ, ਬੈਠ ਗਿਆ,
ਜਦ ਬਹੁਤ ਸਲਾਹਾਂ ਲੈ ਕੇ ਵੀ ਹੋਇਆ ਕੰਮ ਨਾ ਠੀਕ।

ਪਹਿਲਾਂ ਬੰਦਾ ਉਸ ਦਾ ਨਾਂ ਸਾਰੀ ਉਮਰ ਨਹੀਂ ਲੈਂਦਾ,
ਰੱਬ,ਰੱਬ ਕਰਦਾ ਨਾ ਹਟੇ,ਤੱਕ ਕੇ ਅੰਤ ਸਮਾਂ ਨਜ਼ਦੀਕ।

ਏਨਾ ਬੰਦਾ ਹੋ ਗਿਆ ਹੈ ਨਿਰਮੋਹਾ ਤੇ ਖੁਦਗਰਜ਼,
ਕਿ ਕੁਝ ਵੀ ਨਾ ਕਰੇ,ਸੁਣ ਕੇ ਕਿਸੇ ਦੁਖਿਆਰੇ ਦੀ ਚੀਕ।

ਬੋਲੇ ਨਾ ਰੁੱਖਾ ਬੀਮਾਰਾਂ ਦੇ ਨਾ’ ਜਿਹੜਾ ਵੈਦ,
ਉਹ ਉਹਨਾਂ ਨੂੰ ਏਦਾਂ ਹੀ ਕਰ ਦੇਵੇ ਅੱਧਾ ਠੀਕ।

ਮੈਨੂੰ ਨਾ ਭਾਲੋ ਐਵੇਂ ਵੱਡੇ,ਵੱਡੇ ਸ਼ਹਿਰਾਂ ‘ਚ ,
ਮੈਂ ਤਾਂ ਹਾਂ ਯਾਰੋ, ਰੱਕੜਾਂ ਢਾਹਾ ਪਿੰਡ ਦਾ ਵਸਨੀਕ।

 ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨੇੜੇ ਐਮ. ਐਲ. ਏ. ਰਿਹਾਇਸ਼
ਨਵਾਂ ਸ਼ਹਿਰ(9915803554)

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਕ ਦਿਲਾਂ ਦੇ
Next articleਜਿਸ ਨੂੰ ਮਿਲਦਾ ਨੀ੍ਹ