ਕੌਣ ? “ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈਂ।”

(ਸਮਾਜ ਵੀਕਲੀ)

ਪੰਜ ਸਾਲ ਪੰਜਾਬ ਵਿਚ ਕਾਂਗਰਸ ਸਰਕਾਰ ਨੂੰ ਪੂਰੇ ਹੋਣ ਵਾਲੇ ਹਨ ਉਨ੍ਹਾਂ ਨੇ ਕੀ ਕੀਤਾ ਹੈ,ਦੱਸਣ ਲਈ ਕੁਝ ਨਹੀਂ,ਮੁੱਖ ਮੰਤਰੀ ਸਾਹਿਬ ਕਦੇ ਆਪਣੇ ਸਰਕਾਰੀ ਦਫਤਰ ਵਿਚ ਪਹੁੰਚੇ ਨਹੀਂ ਆਪਣੇ ਫਾਰਮ ਹਾਊਸ ਵਿੱਚ ਆਨੰਦ ਮਾਣਦੇ ਰਹੇ।ਸ਼ਾਮ ਨੂੰ ਪਤਾ ਨ੍ਹੀਂ ਕਿੱਥੋਂ ਖ਼ਿਆਲ ਆ ਜਾਂਦਾ ਸੀ ਲਾਕਡਾਊਨ ਲਗਾ ਦੇਵੋ ਹਟਾ ਦੇਵੋ।ਤੇ ਸਕੂਲ ਬੰਦ ਕਰ ਦੇਵੋ,ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦੀ ਕੋਈ ਸਲਾਹ ਨਹੀਂ ਕਰੋਨਾ ਕੀ ਹੈ ਮੇਰਾ ਖਿਆਲ ਪਤਾ ਹੀ ਨਹੀਂ ਹੋਵੇਗਾ।ਪਰ ਉਨ੍ਹਾਂ ਦੀਆਂ ਲਹਿਰਾਂ ਪਤਾ ਨ੍ਹੀਂ ਕਿੱਥੋਂ ਪਤਾ ਲੱਗ ਜਾਂਦੀਆਂ ਸਨ।ਚੋਣ ਮੈਨੀਫੈਸਟੋ ਦੇ ਵਿੱਚ ਗੁਟਕਾ ਚੁੱਕ ਕੇ ਜੋ ਸੌਹਾਂ ਖਾਧੀਆਂ ਸਨ ਮੈਂ ਸ਼ਾਇਦ ਭੁੱਲ ਗਏ ਸਨ।

ਬਿਜਲਈ ਤੇ ਪ੍ਰਿੰਟ ਮੀਡੀਆ ਤੇ ਆਮ ਤੌਰ ਤੇ ਮਹਿੰਗੇ ਇਸ਼ਤਿਹਾਰ ਪੜ੍ਹਨ ਨੂੰ ਮਿਲਦੇ ਸਨ ਤੇ ਅਸੀਂ ਇਹ ਕੰਮ ਕਰ ਦਿੱਤਾ ਉਹ ਕੰਮ ਕਰ ਦਿੱਤਾ।ਸਾਡੇ ਬੇਰੁਜ਼ਗਾਰ ਨੌਜਵਾਨਾਂ ਦੀ ਪ੍ਰਸ਼ਾਸਨ ਤੂੰ ਕਿਵੇਂ ਕੁੱਟਮਾਰ ਕਰਵਾਉਣੀ ਹੈ ਇਸ ਦੀ ਸਿੱਖਿਆ ਜ਼ਰੂਰ ਦਿੱਤੀ ਗਈ,ਕਿਉਂਕਿ ਮੁੱਖ ਮੰਤਰੀ ਜੀ ਫ਼ੌਜ ਦੇ ਕਪਤਾਨ ਹਨ।ਕਿਸਾਨ ਮਜ਼ਦੂਰਾਂ ਨੇ ਮੋਰਚਾ ਲਗਾਇਆ ਜਿਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ,ਪਿਛਲੇ ਦਿਨੀਂ ਤਾਂ ਕਮਾਲ ਕਰ ਦਿੱਤੀ ਖਾਸ ਬਿਆਨ ਦਿੱਤਾ ਗਿਆ ਕਿ ਕਿਸਾਨਾਂ ਨੂੰ ਮੋਰਚਾ ਪੰਜਾਬ ਤੋਂ ਬਾਹਰ ਲਗਾਉਣਾ ਚਾਹੀਦਾ ਹੈ।ਦੂਸਰੇ ਦਿਨ ਜੋ ਸਾਡੇ ਨੇਤਾਵਾਂ ਨੂੰ ਆਦਤ ਹੈ ਕਿ ਮੇਰੇ ਬਿਆਨ ਦਾ ਮਤਲਬ ਗ਼ਲਤ ਕੱਢ ਲਿਆ,ਬਿਜਲਈ ਮੀਡੀਏ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਪਰ ਅਖ਼ਬਾਰਾਂ ਵਿੱਚ ਇੱਕ ਵੀ ਅੱਖਰ ਗ਼ਲਤ ਛਪ ਜਾਵੇ ਤਾਂ ਬਹੁਤ ਵੱਡੀ ਕਾਨੂੰਨੀ ਕਾਰਵਾਈ ਹੁੰਦੀ ਹੈ।

ਜੇ ਇਹ ਬਿਆਨ ਨਹੀਂ ਦਿੱਤਾ ਸੀ ਫਿਰ ਅਖ਼ਬਾਰਾਂ ਤੇ ਕਿਉਂ ਕਾਰਵਾਈ ਨਹੀਂ ਕੀਤੀ ਗਈ।ਅਗਲੀਆਂ ਚੋਣਾਂ ਵਿੱਚ ਕੁਝ ਮਹੀਨੇ ਹੀ ਬਾਕੀ ਹਨ ਤਾਂ ਬਾਕੀ ਐਮਐਲਏ ਮਿਲਕੇ ਦਿੱਲੀ ਮੁੱਖ ਕਮਾਂਡ ਕੋਲ ਗਏ ਤੇ ਦੱਸਿਆ ਕਿ ਰਾਜਾ ਸਾਹਿਬ ਕੁਝ ਨਹੀਂ ਕਰ ਰਹੇ,ਕੇਂਦਰੀ ਕਮਾਂਡ ਨੇ ਸਹੀ ਕਾਰਵਾਈ ਕੀਤੀ ਤੇ ਰਾਜਾ ਸਾਹਿਬ ਨੂੰ ਬੇਰੁਜ਼ਗਾਰ ਕਰ ਦਿੱਤਾ ।ਕੁੱਲ ਮਿਲਾ ਕੇ ਪਾਠਕੋ ਜੇ ਆਪਾਂ ਗੱਲ ਕਰੀਏ ਕਪਤਾਨ ਸਾਹਿਬ ਨੇ ਸਿਰਫ਼ ਸਿੱਧੂ ਸਾਬ ਨਾਲ ਸਾਢੇ ਚਾਰ ਸਾਲ ਲੜਾਈ ਹੀ ਕੀਤੀ ਹੈ,ਪੰਜਾਬ ਲਈ ਕੰਮ ਕੋਈ ਨਹੀਂ ਕੀਤਾ।ਪੰਜਾਬ ਵਿੱਚ ਇਹ ਪਹਿਲਾ ਇਤਿਹਾਸਕ ਫ਼ੈਸਲਾ ਹੈ ਜਦੋਂ ਮੁੱਖ ਮੰਤਰੀ ਨੂੰ ਸਹੀ ਕੰਮ ਨਾ ਕਰਨ ਤੇ ਕੁਰਸੀ ਤੋਂ ਉਤਾਰ ਦਿੱਤਾ ਗਿਆ,ਸ਼ਾਇਦ ਸਾਡੇ ਨੇਤਾਵਾਂ ਨੂੰ ਕੋਈ ਸਬਕ ਮਿਲ ਜਾਵੇ।

ਕੁਝ ਪਾਠਕਾਂ ਨਾਲ ਸਾਂਝੀਆਂ ਕਰਨ ਵਾਲੀਆਂ ਜ਼ਰੂਰੀ ਗੱਲਾਂ,ਮੁੱਖ ਮੰਤਰੀ ਸਾਹਿਬ ਨੇ ਤਾਂ ਜੋ ਕੀਤਾ ਜਾਂ ਨਹੀਂ ਕੀਤਾ ਛੱਡੋ,ਮੈਂ ਖ਼ੁਦ ਸਾਡੇ ਇਲਾਕੇ ਤੇ ਕੁਝ ਜਨਤਕ ਮੰਗਾਂ ਮੁੱਖ ਸਕੱਤਰ ਪੰਜਾਬ ਸਰਕਾਰ ਨੂੰ ਲਿਖੀਆਂ ,ਇੱਕ ਪੱਕੀ ਮੋਹਰ ਲੱਗ ਕੇ ਆ ਜਾਂਦੀ ਹੈ ਕਿ ਕਾਨੂੰਨੀ ਤੌਰ ਤੇ ਕਾਰਵਾਈ ਕਰੋ,ਸਾਡੇ ਦਫ਼ਤਰ ਤੇ ਸ਼ਿਕਾਇਤਕਰਤਾ ਨੂੰ ਇਸ ਬਾਰੇ ਦੱਸੋ ਦੋ ਸਾਲ ਲੰਘ ਗਏ ਨਾ ਕੁਝ ਦੱਸਿਆ ਨਾ ਕੁਝ ਪੁੱਛਿਆ।ਅਜਿਹਾ ਮੈਂ ਪਹਿਲੀ ਵਾਰ ਵੇਖਿਆ ਹੈ ਇੱਕ ਆਮ ਪ੍ਰਸ਼ਾਸਨਿਕ ਅਧਿਕਾਰੀ ਨੂੰ ਬੇਨਤੀ ਕਰ ਦੇਵੋ,ਤੁਰੰਤ ਕਾਰਵਾਈ ਹੁੰਦੀ ਹੈ ਪਰ ਮੁੱਖ ਮੰਤਰੀ ਸਾਹਿਬ ਨੇ ਮੌਜ ਮਸਤੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਸਿਖਾ ਦਿੱਤੀ ਸੀ।ਪੰਜਾਬ ਵਿੱਚ ਆਵਾਜ਼ ਪ੍ਰਦੂਸ਼ਣ ਦੀ ਬਹੁਤ ਵੱਡੀ ਉਲੰਘਣਾ ਹੋ ਰਹੀ ਹੈ।

ਮਾਣਯੋਗ ਸੁਪਰੀਮ ਕੋਰਟ ਵੱਲੋਂ ਬਣਾਏ ਕਾਨੂੰਨ ਤਹਿਤ ਮੈਂ ਅਨੇਕਾਂ ਵਾਰ ਮੁੱਖ ਸਕੱਤਰ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ,ਕੋਈ ਕਾਰਵਾਈ ਨਹੀਂ ਹੋਈ ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਸਾਹਿਬ ਨੂੰ ਇੱਕ ਖ਼ਾਸ ਮੋਹਰ ਲੱਗ ਕੇ ਆ ਜਾਂਦੀ ਸੀ ਜੋ ਮੈਂ ਆਪਣੇ ਪਾਠਕਾਂ ਨੂੰ ਵਿਖਾਵਾਂਗਾ। ਮੁੱਖ ਮੰਤਰੀ ਸਾਹਿਬ ਨੇ ਅਸਤੀਫਾ ਦੇ ਦਿੱਤਾ ਫਿਰ ਮੇਰੇ ਵਰਗੇ ਕਈ ਨੇਤਾ ਪੂਛ ਚੱਕੀ ਦਿੱਲੀ ਹਾਈ ਕਮਾਂਡ ਦੇ ਚੱਕਰ ਲਗਾਉਣੇ ਚਾਲੂ ਕਰ ਦਿੱਤੇ ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਹਨ ਸੋ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ ਗਿਆ,ਪਰ ਸਭ ਕੁਝ ਲੁਟਾ ਕੇ ਹੋਸ਼ ਮੇਂ ਆਏ ਤੋ ਕਿਆ ਕੀਆ ਕੁਝ ਮਹੀਨੇ ਸਰਕਾਰ ਦੇ ਸਮੇਂ ਵਿੱਚ ਬਾਕੀ ਹਨ ਜੋ ਪੰਜ ਸਾਲਾਂ ਵਿੱਚ ਕੰਮ ਨਹੀਂ ਹੋਏ ਉਹ ਹੁਣ ਕੀ ਹੋ ਸਕਦੇ ਹਨ ਚਲੋ ਵੇਖਦੇ ਹਾਂ।

ਲਨਵਜੋਤ ਸਿੰਘ ਸਿੱਧੂ ਜੀ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਗਿਆ ਜਿਸ ਕਾਰਨ ਇਨ੍ਹਾਂ ਦੇ ਸਿਰ ਤੇ ਬਹੁਤ ਜ਼ਿੰਮੇਵਾਰੀਆਂ ਆਉਂਦੀਆਂ ਹਨ,ਪਹਿਲਾਂ ਵੀ ਕਾਂਗਰਸ ਦੀ ਸਰਕਾਰ ਬਣਨ ਵੇਲੇ ਇਨ੍ਹਾਂ ਨੂੰ ਮੰਤਰੀ ਬਣਾ ਦਿੱਤਾ ਗਿਆ ਸੀ ਸਾਢੇ ਚਾਰ ਸਾਲ ਇਸ ਦੀ ਮੁੱਖ ਮੰਤਰੀ ਸਾਹਿਬ ਨਾਲ ਸੁਰ ਨਹੀਂ ਮਿਲੀ।ਮੰਤਰੀ ਬਣਨਾ ਬਹੁਤ ਵੱਡਾ ਅਹੁਦਾ ਹੈ ਇੱਕ ਐਮ ਐਲ ਏ ਰਾਜ ਕਰਤਾ ਸਰਕਾਰ ਦਾ ਹੋਵੇ ਉਹ ਜਨਤਾ ਲਈ ਬਹੁਤ ਕੁਝ ਕਰ ਸਕਦਾ ਹੈ ਪਰ ਇਨ੍ਹਾਂ ਨੇ ਕੋਈ ਡੱਕਾ ਨਹੀਂ ਤੋੜਿਆ।

ਹੁਣ ਚੰਨੀ ਸਾਹਬ ਨੇ ਜਦੋਂ ਦੀ ਕਮਾਂਡ ਸੰਭਾਲੀ ਹੈ ਹਰ ਥਾਂ ਤੇ ਉਨ੍ਹਾਂ ਦੇ ਨਾਲ ਸਿੱਧੂ ਸਾਹਿਬ ਖੜ੍ਹੇ ਹੁੰਦੇ ਹਨ,ਜਿਵੇਂ ਚੰਨੀ ਸਾਹਿਬ ਨੇ ਕਬੱਡੀ ਪਾਉਣੀ ਹੁੰਦੀ ਹੈ ਕੁਝ ਵੀ ਬੋਲਣ ਤੋਂ ਪਹਿਲਾਂ ਉਨ੍ਹਾਂ ਨੂੰ ਥਾਪੜਾ ਦਿੰਦੇ ਹਨ।ਚੰਨੀ ਸਾਹਿਬ ਆਪਣੇ ਕਾਲਜ ਤੋਂ ਅਨੇਕਾਂ ਯੂਨੀਅਨਾਂ ਦੇ ਨੇਤਾ ਬਣਦੇ ਆਏ ਹਨ ਐਮ ਸੀ ਐਮ ਐਲ ਏ ਤੇ ਹੋਰ ਅਨੇਕਾਂ ਕੰਮ ਕੀਤੇ ਹਨ,ਰਾਜਨੀਤੀ ਕੀ ਹੈ ਜ਼ਰੂਰ ਜਾਣਦੇ ਹੋਣਗੇ ਇਸੇ ਲਈ ਤਾਂ ਕੇਂਦਰੀ ਕਮਾਂਡ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ।ਫੇਰ ਪ੍ਰਧਾਨ ਸਾਹਿਬ ਦੇ ਥਾਪੜੇ ਦੀ ਕੀ ਜ਼ਰੂਰਤ ਹੈ।ਇੱਕ ਪ੍ਰਧਾਨ ਦੀਆਂ ਮੁੱਖ ਮੰਤਰੀ ਤੋਂ ਵੱਧ ਜ਼ਿੰਮੇਵਾਰੀਆਂ ਹੁੰਦੀਆਂ ਹਨ ਉਹ ਕੌਣ ਨਿਭਾਵੇਗਾ,ਇਹ ਤਾਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕਿਸੇ ਫ਼ਿਲਮੀ ਐਕਟਰ ਨੂੰ ਕੋਈ ਨਿਰਦੇਸ਼ਕ ਸਟੈੱਪ ਲੈਣੇ ਦੱਸਦਾ ਹੋਵੇ।

ਮੁੱਖ ਮੰਤਰੀ ਸਾਹਿਬ ਦਾ ਵੀ ਫਰਜ਼ ਬਣਦਾ ਹੈ ਕਿ ਉਹ ਕਿਸੇ ਵੱਲੋਂ ਦਿੱਤੇ ਆਪਣੇ ਮੂੰਹ ਵਿੱਚ ਬੋਲ ਨਾ ਪਵਾਉਣ ਜੋ ਕੁਝ ਮਹੀਨੇ ਹਨ ਜਨਤਾ ਲਈ ਉਹ ਕੰਮ ਕਰਕੇ ਆਪਣਾ ਤੇ ਆਪਣੀ ਪਾਰਟੀ ਦਾ ਭਵਿੱਖ ਉਜਵਲ ਕਰਨ।ਇਕੱਲੇ ਤੌਰ ਤੇ ਮੀਟਿੰਗਾਂ ਵਿਚ ਹਿੱਸਾ ਲੈਣਾ ਚਾਹੀਦਾ ਹੈ ਚਾਚੀਆਂ ਤਾਈਆਂ ਦੀ ਮੇਰਾ ਖਿਆਲ ਕੋਈ ਜ਼ਰੂਰਤ ਨਹੀਂ।ਪੰਜਾਬ ਦੀ ਸਾਰੀ ਜਨਤਾ ਤੇ ਮੀਡੀਆ ਕਹਿ ਰਿਹਾ ਹੈ ਕਿ ਚੰਨੀ ਸਾਹਿਬ ਦੇ ਮੋਢੇ ਤੇ ਸਿੱਧੂ ਸਾਬ੍ਹ ਨੇ ਬੰਦੂਕ ਰੱਖੀ ਹੋਈ ਹੈ।ਉਧਰ ਕਪਤਾਨ ਸਾਹਿਬ ਕਹਿ ਰਹੇ ਹਨ ਮੈਂ ਸਿੱਧੂ ਨੂੰ ਕੋਈ ਕੰਮ ਕਰਨ ਨਹੀਂ ਦੇਣਾ।ਇਸ ਦਾ ਮਤਲਬ ਪੰਜਾਬ ਹਰ ਪਾਸੇ ਦੁੱਖਾਂ ਨਾਲ ਘਿਰਿਆ ਹੋਇਆ ਹੈ,ਦੋ ਬੰਦਿਆਂ ਦੀ ਨਾਟਕ ਬਾਜ਼ੀ ਨੇ ਪੰਜਾਬੀਆਂ ਦਾ ਮਜ਼ਾਕ ਬਣਾ ਰੱਖਿਆ ਹੈ ਕਿਸ ਨੂੰ ਜਾ ਕੇ ਪੰਜਾਬੀ ਆਪਣੀਆਂ ਮੰਗਾਂ ਦੱਸਣ।

ਪੰਜਾਬੀਓ ਜਾਗੋ ਵੋਟਾਂ ਬਹੁਤ ਨੇੜੇ ਹਨ ਆਪਣੀ ਵੋਟ ਦੀ ਕੀਮਤ ਪਹਿਚਾਣੋ।ਤੁਹਾਡੇ ਸਾਹਮਣੇ ਨਵੇਂ ਬਣੇ ਮੁੱਖ ਮੰਤਰੀ ਜੀ ਨਾਲ ਕੀ ਹੋ ਰਿਹਾ ਹੈ ਆਪਾਂ ਤਾਂ ਕੁਝ ਵੀ ਨਹੀਂ ਆਪਣੇ ਨਾਲ ਵੀ ਬਹੁਤ ਕੁਝ ਹੁੰਦਾ ਆਇਆ ਹੈ ਤੇ ਹੋਵੇਗਾ।ਰਾਜਨੀਤਕ ਪਾਰਟੀਆਂ ਜਿੰਨੀਆਂ ਵੀ ਪੰਜਾਬ ਵਿੱਚ ਹਨ,ਕਿਸੇ ਵੀ ਪਾਰਟੀ ਦਾ ਐਮਪੀ ਜਾਂ ਐਮਐਲਏ ਹੋਵੇ ਉਹ ਆਪਣੇ ਪ੍ਰਧਾਨ ਦੇ ਇਸ਼ਾਰਿਆਂ ਤੇ ਨੱਚਦਾ ਹੈ।ਇਸੇ ਕਰਕੇ ਤਾਂ ਤਿੰਨ ਦਹਾਕਿਆਂ ਤੋਂ ਪੰਜਾਬ ਵਿੱਚ ਤਿੰਨ ਜ਼ਰੂਰਤਾਂ ਸਿਹਤ ਸਿੱਖਿਆ ਤੇ ਰੁਜ਼ਗਾਰ ਨਾਂਹ ਦੇ ਬਰਾਬਰ ਹੈ।ਤੁਸੀਂ ਆਪਣੀ ਵੋਟ ਪਾਉਣ ਵੇਲੇ ਅਜਿਹੀਆਂ ਚਾਚੀਆਂ ਤਾਈਆਂ ਤੇ ਪ੍ਰਧਾਨਾਂ ਦੇ ਪਿੱਛੇ ਨਹੀਂ ਲੱਗਣਾ ਨਹੀਂ ਤਾਂ ਆਪਣੇ ਸਾਰੇ ਬਣਦੇ ਹੱਕ ਖੋ ਬੈਠੋਗੇ।ਅੱਜ ਮੁੱਖ ਮੰਤਰੀ ਨੂੰ ਥਾਪੜਾ ਦੇ ਕੇ ਗੱਲਾਂ ਬੁਲਵਾਈਆਂ ਜਾ ਰਹੀਆਂ ਹਨ ਤੁਹਾਡਾ ਕੀ ਹਾਲ ਹੋਵੇਗਾ ਸੋਚੋ।

ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ ਨੰਬਰ-9914880392

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleजन जागरण अभियान के तहत आर.सी.एफ. में मशाल मार्च निकाला
Next article“ਹੱਟੀ ਹੱਟੀ ਫਿਰੇ ਪੁੱਛਦੀ ਉਹਨੂੰ ਆਵੇ ਨਾ ਪਸੰਦ ਕਿਤੋਂ ਡੋਰੀਦਾ ਗੀਤਕਾਰ ਹਰਨੇਕ ਸੋਹੀ