ਚਿੱਟਾ ਨਸ਼ਾ

ਗੁਰਾ ਮਹਿਲ ਭਾਈ ਰੂਪਾ

(ਸਮਾਜ ਵੀਕਲੀ)

ਚਿੱਟਾ ਨਸ਼ਾ ਗੰਦ ਤੋਂ ਗੰਦਾ।
ਹਾਲ ਕਰ ਦਿੰਦਾ ਏ ਮੰਦਾ।
ਸੁੱਕ ਕੇ ਤੀਲਾ ਹੋ ਗਏ
ਗੱਭਰੂ ਸੀ ਪਹਾੜ ਜਿੱਡੇ।
ਚਿੱਟੇ ਨਸ਼ੇ ਨੇ ਲੋਕੋ ਅਨੇਕਾਂ ਘਰ ਉਜਾੜ ਦਿੱਤੇ

ਜਿਸ ਨੂੰ ਲਤ ਚਿੱਟੇ ਦੀ ਲੱਗੀ।
ਤੋੜ ਲੱਗਦੀ ਦੁਖਦੀ ਹੱਡੀ ਹੱਡੀ।
ਟੱਕਰਾਂ ਕੰਧਾਂ ਦੇ ਵਿੱਚ ਮਾਰਨ
ਖੁਸ਼ੀਆਂ ਨੂੰ ਲਿਤਾੜ ਦਿੰਦੇ।
ਚਿੱਟੇ ਨਸ਼ੇ ਨੇ ਲੋਕੋ,,,,,,

ਨਸ਼ੇੜੀ ਦੀ ਨਸ਼ੇ ਨਾਲ ਏ ਯਾਰੀ।
ਨਾ ਲੱਗਦੀ ਹੋਰ ਚੀਜ਼ ਪਿਆਰੀ।
ਗੁਲਤਾਨ ਚਿੱਟੇ ਵਿੱਚ ਹੋ ਕੇ
ਸਭ ਰਿਸ਼ਤੇ ਮਾਰ ਦਿੰਦੇ
ਚਿੱਟੇ ਨਸ਼ੇ ਨੇ ਲੋਕੋ,,,,,

ਚੋਰਾਂ ਦੇ ਨਾਲ ਕੁੱਤੀ ਰਲਦੀ।
ਕੱਖ ਸਰਕਾਰ ਨਹੀਂ ਕਰਦੀ।
ਗੁਰੇ ਮਹਿਲ ਲਾ ਟੀਕੇ
ਵਿੰਨ੍ਹ ਆਪਣੀ ਨਾੜ ਦਿੰਦੇ।
ਚਿੱਟੇ ਨਸ਼ੇ ਨੇ ਲੋਕੋ,,,,,,,

ਗੁਰਾ ਮਹਿਲ ਭਾਈ ਰੂਪਾ
9463260058

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleLessons for media from Geneva summit
Next articleਛੇਵਾਂ ਪੇ ਕਮਿਸ਼ਨ ਮੁਲਾਜ਼ਮਾਂ ਨਾਲ ਧੋਖੇ ਤੋਂ ਵੱਧ ਕੁਝ ਨਹੀਂ-ਅਧਿਆਪਕ ਆਗੂ