(ਸਮਾਜ ਵੀਕਲੀ)
ਅਣਜਾਣ ਸੀ ਪੰਜਾਬ ਕਦੇ ਇਸ ਚਿੱਟੇ ਤੋਂ ,
ਅਣਜਾਣ ਹੈ ਪੰਜਾਬ, ਹੁਣ ਉਸ ਚਿੱਟੇ ਤੋਂ,
ਮੱਝਾਂ ਦੇ ਦੁੱਧਾਂ ਤੋਂ ਬਣਦਾ ਸੀ ਚਿੱਟਾ,
ਰਿੜਕ ਰਿੜਕ ਕੇ ਬਣਦਾ ਸੀ ਚਿੱਟਾ,
ਪੇੜੇ ਵਟ ਵਟ ਦਿੰਦੀਆਂ ਸਨ ਮਾਂਵਾਂ,
ਉਹ ਮੱਖਣ ਦਾ ਚਿੱਟਾ,
ਅਣਜਾਣ ਹੈ ਪੰਜਾਬ ਹੁਣ ਉਸ ਚਿੱਟੇ ਤੋਂ
ਅਣਜਾਣ ਸੀ ਪਹਿਲਾਂ ਇਸ ਚਿੱਟੇ ਤੋਂ,
ਖੌਰੇ ਕੌਣ ਬਣਾ ਗਿਆ ਚਿੱਟਾ,
ਪੁੱਤ ਮਾਵਾਂ ਦੇ ਖਾ ਗਿਆ ਚਿੱਟਾ,
ਰੱਬ ਕਰੇ ਉਹਦਾ ਕੱਖ ਰਹੇ ਨਾ,
ਪੰਜਾਬ ਸਿਓਂ ਨੂੰ ਲਾ ਗਿਆ ਚਿੱਟਾ,
ਪੰਜਾਬ ਸਿਆਂ ਮੈਂ ਕਿਵੇਂ ਰੋਕਾ,
ਰੋਕਣ ਵਾਲਾ ਵਿਕਵਾ ਗਿਆ ਚਿੱਟਾ,
ਅਣਜਾਣ ਸੀ ਪੰਜਾਬ ਕਦੇ ਇਸ ਚਿੱਟੇ ਤੋਂ,
ਅਣਜਾਣ ਹੈ ਹੁਣ ਉਸ ਚਿੱਟੇ ਤੋਂ।
ਚਿੱਟੇ ਚਿੱਟੇ ਵਿੱਚ ਫਰਕ ਬੜਾ ਏ,
ਓ ਚਿੱਟਾ ਸੀ ਸਿਹਤ ਬਣਾਉਦਾ,
ਇਹ ਚਿੱਟਾ ਤਾਂ ਪੁਤ ਮਰਵਾਉਂਦਾ,
ਤੈਥੋਂ ਸੱਜਣਾ ਸੁਣ ਨੀ ਹੋਣਾ
ਖੋਲ ਦਿੱਤਾ ਜੇ ਕਾਲਾ ਚਿੱਠਾ,
ਕੌੜਾ ਸੱਚ ਜੇ ਲਿਖ ਨੀ ਹੁੰਦਾ,
ਕਾਹਤੋਂ ਫਿਰਦਾ ਬਣਿਆ ਮਿੱਠਾ,
ਕੁਲਦੀਪ ਸਿਆਂ ਜੰਗ ਜਾਰੀ ਰੱਖੀ,
ਰੁਕ ਜਾਵੇ ਕੋਈ ਖਾਣੋਂ ਚਿੱਟਾ,
ਅਣਜਾਣ ਸੀ ਪੰਜਾਬ ਕਦੇ ਇਸ ਚਿੱਟੇ ਤੋਂ,
ਅਣਜਾਣ ਹੈ ਹੁਣ, ਉਸ ਚਿੱਟੇ ਤੋਂ।
ਕੁਲਦੀਪ ਸਿੰਘ ਰਾਮਨਗਰ
9417990040
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly