ਫਿਲੌਰ-ਨਵਾਂਸ਼ਹਿਰ ਮੁੱਖ ਮਾਰਗ ‘ਤੇ ਲਸਾੜਾ ਦੇ ਕੋਲ ਸਥਿਤ ਪੈਟਰੋਲ ਪੰਪ ਦੀ ਇਮਾਰਤ ਨੂੰ  ਢਾਹੁੰਦੇ ਸਮੇਂ ਦੋ ਪ੍ਰਵਾਸੀ ਮਜਦੂਰਾਂ ਦੀ ਹੇਠਾਂ ਦੱਬ ਕੇ ਮੌਤ, ਚਾਰ ਜਖ਼ਮੀ

ਅੱਪਰਾ, ਜੱਸੀ-ਅੱਪਰਾ ਤੋਂ ਕੁਝ ਦੂਰੀ ‘ਤੇ ਸਥਿਤ ਫਿਲੌਰ ਤੋਂ ਨਵਾਂਸ਼ਹਿਰ ਮੁੱਖ ਮਾਰਗ ‘ਤੇ ਸਥਿਤ ਪਿੰਡ ਲਸਾੜਾ ਵਿਖੇ ਇੱਕ ਦਰਦਨਾਕ ਹਾਦਸੇ ਦੌਰਾਨ ਦੋ ਪ੍ਰਵਾਸੀ ਮਜਦੂਰਾਂ ਦੀ ਮੌਤ ਤੇ 4 ਦੇ ਜਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਵੇਰਵਿਆਂ ਅਨੁਸਾਰ ਪੈਟਰੋਲ ਪੰਪ ਦੀ ਖਸਤਾ ਹਾਲਤ ਬਿਲਡਿੰਗ ਨੂੰ  ਢਾਹੁਣ ਦਾ ਕੰਮ ਚੱਲ ਰਿਹਾ ਸੀ ਤਾਂ ਕਿ ਇਸ ਨੂੰ  ਨਵੀਂ ਤਿਆਰ ਕੀਤਾ ਜਾ ਸਕੇ | ਇਸ ਦੌਰਾਨ ਅੱਜ ਸਵੇਰੇ ਢਾਂਹੁੰਦੇ ਸਮੇਂ ਅਚਾਨਕ ਸਾਰੀ ਬਿੰਲਡਿੰਗ ਹੇਠਾਂ ਡਿੱਗ ਪਈ ਤੇ ਇਸ ‘ਚ ਕੰਮ ਕਰ ਰਹੇ ਦੋ ਪ੍ਰਵਾਸੀ ਮਜਦੂਰਾਂ ਦੀ ਮੌਤ ਹੋ ਗਈ, ਜਦਕਿ ਚਾਰ ਗੰਭੀਰ ਰੂਪ ‘ਚ ਜਖ਼ਮੀ ਹੋ ਗਏ | ਮਿ੍ਤਕਾ ‘ਚ ਇੱਕ ਦੀ ਸ਼ਨਾਖਤ ਸ਼ਤੀਸ਼ ਕੁਮਾਰ ਵਜੋਂ ਹੋਈ ਹੈ | ਜਖਮੀਆਂ ਨੂੰ  ਨੇੜਲੇ ਹਸਪਤਾਲਾਂ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ | ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਚੌਂਕੀ ਲਸਾੜਾ ਤੇ ਪੁਲਿਸ ਥਾਣਾ ਫਿਲੌਰ ਤੋਂ ਵੱਡੀ ਗਿਣਤੀ ‘ਚ ਪੁਲਿਸ ਮੁਲਾਜਮਾਂ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਬੁੱਧ ਭਾਰਤ ਫਾਊਾਡੇਸ਼ਨ ਪੰਜਾਬ ਨੇ 14ਵੀਂ ਪੁਸਤਕ ਪ੍ਰਤੀਯੋਗਤਾ ਕਰਵਾਈ
Next articleਏਹੁ ਹਮਾਰਾ ਜੀਵਣਾ ਹੈ -370