ਪ੍ਰਬੁੱਧ ਭਾਰਤ ਫਾਊਾਡੇਸ਼ਨ ਪੰਜਾਬ ਨੇ 14ਵੀਂ ਪੁਸਤਕ ਪ੍ਰਤੀਯੋਗਤਾ ਕਰਵਾਈ

ਅੱਪਰਾ (ਜੱਸੀ)-ਪ੍ਰਬੁੱਧ ਭਾਰਤ ਫਾਊਾਡੇਸ਼ਨ ਪੰਜਾਬ ਵਲੋਂ ਸਾਰੇ ਭਾਰਤ ‘ਚ 14ਵੀਂ ਪੁਸਤਕ ਪ੍ਰਤੀਯੋਗਤਾ ਕਰਵਾਈ ਗਈ | ਇਸ ਮੌਕੇ ਸੈਂਟਰ ਦੇ ਇੰਚਾਰਜ ਲਾਲ ਚੰਦ ਔਜਲਾ ਨੇ ਦੱਸਿਆ ਕਿ ਸੈਂਟਰ ਔਜਲਾ ਢੱਕ ਤਹਿ. ਫਿਲੌਰ ਵਿਖੇ ‘ਡਾ. ਅੰਬੇਡਕਰ ਦਾ ਸੁਨੇਹਾ’ ਪੁਸਤਕ ‘ਤੇ ਪ੍ਰਤੀਯੋਗਤਾ ਕਰਵਾਈ ਗਈ | ਪ੍ਰਤੀਯੋਗਤਾ ‘ਚ ਕੁੱਲ 48 ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੌਕੇ ਬੋਲਦਿਆਂ ਸ੍ਰੀ ਲਾਲ ਚੰਦ ਔਜਲਾ ਨੇ ਕਿਹਾ ਕਿ ਉਨਾਂ ਨੂੰ  ਬਾਬਾ ਸਾਹਿਬ ਦੇ ਜੀਵਨ, ਸੋਚ ਤੇ ਫਲਸਫੇ ਤੋਂ ਹਮੇਸ਼ਾ ਹੀ ਸੇਧ ਲੈ ਕੇ ਸਮਾਜ ਲਈ ਕੰਮ ਕਰਦੇ ਰਹਿਣਾ ਚਾਹੀਦਾ ਹੈ | ਇਸ ਮੌਕੇ ਸੁਖਦੇਵ ਸਿੰਘ ਔਜਲਾ, ਦੇਸ ਰਾਜ ਔਜਲਾ, ਕ੍ਰਿਸ਼ਨ ਕੁਮਾਰ, ਨਿਰਮਲ ਸਿੰਘ ਔਡਲਾ. ਮੌਨੂੰ, ਲੱਕੀ ਔਜਲਾ, ਮਿੰਟੂ ਤੇ ਵਿਦਿਆਰਥੀ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚਿੱਟੇ ਦੇ ਨਸ਼ੇ ਨੇ ਢਾਇਆ ਇੱਕ ਹੋਰ ਕਹਿਰ
Next article ਫਿਲੌਰ-ਨਵਾਂਸ਼ਹਿਰ ਮੁੱਖ ਮਾਰਗ ‘ਤੇ ਲਸਾੜਾ ਦੇ ਕੋਲ ਸਥਿਤ ਪੈਟਰੋਲ ਪੰਪ ਦੀ ਇਮਾਰਤ ਨੂੰ  ਢਾਹੁੰਦੇ ਸਮੇਂ ਦੋ ਪ੍ਰਵਾਸੀ ਮਜਦੂਰਾਂ ਦੀ ਹੇਠਾਂ ਦੱਬ ਕੇ ਮੌਤ, ਚਾਰ ਜਖ਼ਮੀ