(ਸਮਾਜ ਵੀਕਲੀ)
ਕਿਹੜਾ ਲੱਭਾਂ ਸਮੁੰਦਰ ਮੋਤੀ ਚੁਗਣੇ ਨੇ।
ਖਬਰਾਂ ਵਾਲੇ ਵਾਅਦੇ ਕਿੱਥੋਂ ਕੀ ਪੁੱਗਣੇ ਨੇ !
ਇੱਕ ਵੀ ਰੌਣਕ ਖੁਸ਼ੀ ਵੀ ਏਥੇ ਆਈ ਨਾ,
ਵਧਦੇ ਜਾਂਦੇ ਹੀ ਮਾਰੂ ਪੰਜੇ ਹੋਰ ਦੁੱਗਣੇ ਨੇ।
ਕਾਲੀ ਰਾਤ ਡੰਗ ਜਾਂਵੇ,ਚੜ੍ਹਦੀ ਪ੍ਰਭਾਤ ਨੂੰ,
ਕੁੱਲੀਆਂ ਢਾਰਿਆਂ ਤੇ ਜੁਲਮ ਧੁਖਣੇ ਨੇ।
ਬੰਨ੍ਹ ਲਪੇਟ ਪੁੜੀਆਂ ਤੁਰੀਆਂ ਜਹਿਰਾਂ ਲਈ,
ਸਾਰੇ ਹੀ ਨੇਤਾ ਮੂੰਹ ਦੇ ਮਿੱਠੇ ਮੋਮੋ ਠੱਗਣੇ ਨੇ ।
ਫੁੱਲਾਂ ਸੰਗ ਬਾਗੀਚਾ ਖੁਸ਼ ਹੋ ਟਹਿਲ ਰਿਹਾ,
ਹਮਸਫਰਾਂ ਦੇ ਕਿੰਨੇ ਚਿਹਰੇ ਸੂਹੇ ਦਗਣੇ ਨੇ।
ਚੜ੍ਹਦੇ ਲਹਿੰਦੇ ਪੰਜਾਬ ਦੇ ਇੱਕੋ ਸੂਰਜ ਤੋਂ,
ਸਾਡੇ ਮੁੜ ਪੰਜੇ ਦਰਿਆ ਸ਼ਾਂਤ ਜਾ ਵਗਣੇ ਨੇ।
ਪਿੰਡ ‘ਵਿੱਚ ਕਿੱਕਲੀ,ਪੀਂਘਾਂ ਆਉਣਗੀਆਂ,
ਮੁੜ ਫੇਰ ਰਿਵਾਜਾਂ ਵਾਲੇ ਮੌਕੇ ਫੱਬਣੇ ਨੇ।
ਨਿਗਾਹ ਬਾਦੌਲਤ ਰਹੀ ਝਾਕਦੀ ਆਸਾਂ ਦੀ,
ਪੱਥਰਾਂ ਵਿੱਚੋਂ ਬੋਲ ਸਰਦਲੀਂ ਆ ਢੁਕਣੇ ਨੇ।
ਜੰਗਲ ਬੇਲੇ ਦਹਿਸ਼ਤ,ਰੁੱਤਾਂ ਨੂੰ ਸੁਰਤ ਨਹੀਂ,
ਤਾਂਹੀਓਂ ਉੱਬੜ ਖਾਬੜ੍ਹੇ ਪੈਂਡੇ ਪੈਣੇ ਚੁਣਨੇ ਨੇ।
ਮੈਂ ਤਾਂ ਕਲਮ ਵਿੱਚ ਭਰ ਸਿਰ ਤੱਕ ਸਿਆਹੀ,
ਵਿੱਚੋਂ ਦੇ ਕੇ ਇਸ਼ਾਰੇ ਫੇਰ ਰੁੱਖ ਵੀ ਹਿੱਲਣੇ ਨੇ !
ਸੁਖਦੇਵ ਸਿੱਧੂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly