ਜਿਸ ਨੂੰ ਮਿਲਦਾ ਨੀ੍ਹ

(ਸਮਾਜ ਵੀਕਲੀ)

ਜਿਸ ਨੂੰ ਮਿਲਦਾ ਨੀ੍ਹ ਚੱਜਦਾ ਰਹਿਬਰ,
ਉਹ ਮੰਜ਼ਲ ਤੱਕ ਪੁੱਜਦਾ ਨਾ ਅਕਸਰ।

ਉਹ ਸਾਰੀ ਉਮਰ ਰਹੇ ਨਿਆਣਾ ਹੀ,
ਜਿਸ ਨੂੰ ਜੀਵਨ ‘ਚ ਨਾ ਲੱਗੇ ਠੋਕਰ।

ਦੁਨੀਆ ਵਿੱਚ ਆ ਜਾਏਗੀ ਪਰਲੋ,
ਜੇ ਕਰ ਸੁੱਕ ਗਏ ਸਾਰੇ ਸਾਗਰ।

ਸਭ ਨੂੰ ਉੱਥੇ ਜਾਣ ਦਿਓ ਯਾਰੋ,
ਸਾਂਝੇ ਹੁੰਦੇ ਨੇ ਸਭ ਲਈ ਮੰਦਰ।

ਸੀਨੇ ਨੂੰ ਕਰ ਲੈ ਪੱਥਰ ਯਾਰਾ,
ਤੈਨੂੰ ਲੈ ਬੈਠੂ ਗ਼ਮ ਦਾ ਖੰਜ਼ਰ।

ਕੋਸ਼ਿਸ਼ ਕਰਨ ਤੇ ਵੀ ਪੱਥਰ ਦਿਲ ਵਿੱਚ,
ਪਿਆਰ ਦਾ ਬੀਜ ਨਹੀਂ ਸਕਦਾ ਪੁੰਗਰ।

ਉਹ ਲੋਕਾਂ ਦੇ ਮਨਾਂ ਵਿੱਚ ਬੈਠ ਗਏ,
ਜੋ ਸਭ ਕੁਝ ਛੱਡ ਗਏ ਉਹਨਾਂ ਖਾਤਰ।

ਜੀਵਨ ਬਣ ਜਾਏ ਸਵੱਰਗ ਯਾਰੋ,
ਜੇ ਕਰ ਮਿਲ ਜਾਏ ਚੱਜਦਾ ਮਿੱਤਰ।

 ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨੇੜੇ ਐਮ. ਐਲ. ਏ. ਰਿਹਾਇਸ਼
ਨਵਾਂ ਸ਼ਹਿਰ(9915803554)

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖਿੱਚ ਲਈ ਹੈ ਜਿਸ ਨੇ
Next articleਮੁਜ਼ੱਫ਼ਰਨਗਰ ’ਚ ਕਿਸਾਨਾਂ ਦੀ ਮਹਾਪੰਚਾਇਤ ਸ਼ੁਰੂ