(ਸਮਾਜ ਵੀਕਲੀ)
ਕਿੱਥੇ ਅੱਜ-ਕਲ੍ਹ ਬੰਦੇ ਖਰੇ ਖਰੇ
ਝੂਠੇ ਮਿੱਧਣ ਪੈਰ ਸੱਚੇ ਪਰ੍ਹੇ ਪਰ੍ਹੇ।
ਚਰੀਆਂ, ਬਾਜ਼ਰੇ, ਮੱਕੀਆਂ,
ਨਾ ਲੱਭਦੇ ਘਾਹ ਹਰੇ ਹਰੇ।
ਮਰਨ ਵਾਲੇ ਤਾਂ ਮਰ ਜਾਂਦੇ, ਪਰ
ਜਿਉਂਦੇ ਵੀ ਫਿਰਦੇ ਮਰੇ ਮਰੇ।
ਸਿਵਿਆਂ ਦੀ ਅੱਗ ਉੱਚੀ ਹੋਈ,
ਤੇ ਬੰਦੇ ਦਿਸਦੇ ਠਰੇ ਠਰੇ।
ਮੈਦਾਨਾਂ ਦੇ ਵਿਚ ਗੱਜਣ ਵਾਲੇ,
ਬਿੱਲੀਆਂ ਬਣ ‘ਗੇ ਘਰੇ ਘਰੇ।
ਔਲਾਦਾਂ ਨੱਚਣ ਕੋਠੇ ਚੜ੍ਹ ਕੇ,
ਤੇ ਮਾਪੇ ਫਿਰਦੇ ਡਰੇ ਡਰੇ।
ਬੂੰਦਾਂ ਬਣ ਕੇ ਰਹਿ ‘ਗੇ ਬੱਦਲ,
ਔੜਾਂ ਦੇ ਵਿੱਚ ਵਰ੍ਹੇ ਵਰ੍ਹੇ।
ਦਰਿਆ ਪਾਣੀਓਂ ਸੱਖਣੇ ਸੱਖਣੇ,
ਤੇ ਨੈਣ ਮੈਂ ਦੇਖੇ ਭਰੇ ਭਰੇ।
ਬੇਅੰਤ ਗਿੱਲ
99143/81958