ਅੱਜ ਦੀ ਨੌਜਵਾਨੀ ਕਿੱਧਰ ਨੂੰ …. ?

ਜੋਰਾ ਸਿੰਘ ਬਨੂੜ

(ਸਮਾਜ ਵੀਕਲੀ)

ਆਮ ਕਹਿੰਦੇ ਆ ਕਿ ਜਦੋਂ ਘਰ ਵਿਚ ਕੋਈ ਕਾਰਜ/ਪ੍ਰੋਗਰਾਮ ਹੋਵੇ ਤਾਂ ਬਾਹਰ ਘੁੰਮਣ ਫਿਰਨ ਨੀ ਜਾਈਦਾ … ਘਰੇ ਰਹਿ ਕੇ ਉਸ ਕਾਰਜ ਨੂੰ ਨੇਪਰੇ ਚਾੜੀਦਾ !

ਇਹ ਗੱਲ ਸਾਡੇ ਅੱਜ ਦੇ ਨੌਜਵਾਨ (ਮੁੰਡੇ ਕੁੜੀਆਂ ਦੋਵੇਂ) ਨੂੰ ਸਮਝਣੀ ਪਵੇਗੀ !

ਬੀਤੇ ਦਿਨੀਂ ਇਕ ਖ਼ਬਰ ਸਾਹਮਣੇ ਆਈ ਕਿ ਇਕ ਨੌਜਵਾਨ ਨੂੰ ਉਨ੍ਹਾਂ ਦੇ ਪਿੰਡ ਤੋਂ ਬਾਹਰ ਦੀ ਪੁਲਿਸ ਚੁੱਕ ਕੇ ਲੈ ਗਈ … ਕਿੱਥੇ ਲੈਕੇ ਗਈ , ਕਿਉਂ ਲੈਕੇ ਗਈ ਕੁਝ ਪਤਾ ਨਹੀਂ … ਘਰਦੇ ਬਹੁਤ ਗਰੀਬ ਨੇ , ਅਨਪੜ ਨੇ … ਜਿਸਦਾ ਫ਼ਾਇਦਾ ਚੁਕਦਿਆਂ ਪੁਲਿਸ ਅਜਿਹਾ ਕਦਮ ਪੁੱਟ ਗਈ ਨਹੀਂ ਤੇ ਬਿਨਾਂ ਤੁਹਾਨੂੰ ਅਪਰਾਧੀ ਦਾ ਜੁਰਮ ਦੱਸੇ ਤੇ ਕਿਹੜੇ ਪੁਲਿਸ ਥਾਣੇ ਤੋਂ ਨੇ ਇਹ ਦੱਸੇ ਬਿਨਾਂ ਪੁਲਿਸ ਨਹੀਂ ਲਿਜਾ ਸਕਦੀ !

ਪਰ ਅੱਜ ਇਹ ਗੱਲਾਂ ਸਾਡੇ ਪੰਜਾਬ ਵਿੱਚ ਬਹੁਤ ਆਮ ਹੋ ਚੁੱਕੀਆਂ ਨੇ !

ਪੁਲਿਸ ਅਧਿਕਾਰੀ ਆਪਣੀ ਮਨਮਰਜ਼ੀਆਂ ਕਰ ਰਹੇ ਨੇ , ਰਿਸ਼ਵਤਖੋਰੀ ਸਿਖਰਾਂ ਤੇ ਹੈ , ਕਨੂੰਨ ਦੀਆਂ ਧੱਜੀਆਂ ਆਮ ਲੋਕਾਂ ਨੇ ਘੱਟ ਸਭ ਤੋਂ ਜ਼ਿਆਦਾ ਕਨੂੰਨ ਦੇ ਰਖਵਾਲੇ ਕਹਾਏ ਜਾਣ ਵਾਲੇ ਪੁਲਿਸ ਮੁਲਾਜ਼ਮਾਂ ਨੇ ਉਡਾਈਆਂ ਨੇ , ਬਹੁਤ ਥਾਂ ਅਜਿਹਾ ਵੀ ਸੁਨਣ ਨੂੰ ਮਿਲਿਆ ਜਿੱਥੇ ਕਿਹਾ ਜਾਂਦਾ ਕਿ ਪੁਲਿਸ ਆਪ ਨਸ਼ਾ ਵਿਕਾਉਂਦੀ ਹੈ , ਬਹੁਤੇ ਨਸ਼ਾ ਤਸਕਰਾਂ ਨੂੰ ‘ਨਸ਼ਾ ਵੇਚਣ ਕਰਕੇ’ ਨਹੀਂ ਬਲਕਿ ‘ਪੁਲਿਸ ਵਾਲਿਆਂ ਦਾ ਹਫ਼ਤਾ ਨਾ ਕੱਢਣ’ ਕਰਕੇ ਗ੍ਰਿਫਤਾਰ ਕੀਤਾ ਜਾਂਦਾ , ਅਗਰ ਤੁਸੀਂ ਆਪਣੀ ਹੀ ਜ਼ਮੀਨ ਵਿਚੋਂ ਮਿੱਟੀ ਵੇਚਣਾ ਚਾਹੋਗੇ ਤਾਂ ਤੁਸੀਂ ਦੋਸ਼ੀ ਕਹਿਲਾਓਗੇ ਪਰ ਜੇਕਰ ਤੁਸੀਂ ਉਸ ਮਿੱਟੀ ਵਿਚੋਂ ਥੋੜਾ ਹਿੱਸਾ ਪੁਲਿਸ ਮੁਲਾਜ਼ਮਾਂ ਨੂੰ ਦਿਓਂਗੇ ਤਾਂ ਤੁਸੀਂ ਨਿਰਦੋਸ਼ ਕਹਾਓਗੇ !

ਭਾਰਤ ਦੇ ਚੀਫ਼ ਜਸਟਿਸ ਐਨ.ਵੀ ਰਾਮੰਨਾ ਨੇ ਕਿਹਾ ਹੈ ਥਾਣਿਆਂ ਵਿਚ ਨਾ ਤਾਂ ਮਨੁੱਖੀ ਹੱਕ ਸੁਰੱਖਿਅਤ ਹਨ ਤੇ ਨਾ ਹੀ ਸਰੀਰਕ ਤੌਰ ‘ਤੇ ਵਿਅਕਤੀ ਸੁਰੱਖਿਅਤ ਰਹਿੰਦਾ ਹੈ !

ਅਸਲ ਗੱਲ ਤੇ ਆਈਏ … ਇਹ ਸਿਸਟਮ ਕਿਸੇ ਰੱਬ ਜਾਂ ਕਿਸੇ ਹੋਰ ਅਵਤਾਰ ਨੇ ਆਕੇ ਨਹੀਂ ਸੰਵਾਰਨਾ ਬਲਕਿ ਇਸ ਨੂੰ ਸਾਨੂੰ ਹੀ ਸੰਵਾਰਨਾ ਪੈਣਾ !

ਜੇ ਜਨਤਕ ਥਾਵਾਂ ਤੇ ਰਾਜਨੀਤਕ ਪੋਸਟਰ ਲੱਗ ਸਕਦੇ ਨੇ ਤਾਂ ਇਸ ਭਿ੍ਸਟਾਚਾਰ/ਰਿਸ਼ਵਤਖੋਰੀ ਨੂੰ ਰੋਕਣ ਲਈ ਇਸ ਨੂੰ ਨੱਥ ਪਾਉਣ ਲਈ ਜਾਣਕਾਰੀ ਸਬੰਧੀ ਪੋਸਟਰ ਕਿਉਂ ਨਹੀਂ ਲੱਗ ਸਕਦੇ ???

ਅੱਜ ਵਕੀਲਾਂ ਦੀ ਗਿਣਤੀ ਲੱਖਾਂ ਵਿੱਚ ਹੈ , ਜੱਜਾਂ ਦੀ ਗਿਣਤੀ ਹਜ਼ਾਰਾਂ ਵਿਚ ਹੈ , ਕਿੰਨੇ ਹੀ ਚੀਫ਼ ਜਸਟਿਸ ਨੇ … ਇਨ੍ਹਾਂ ਨੂੰ ਵੀ ਅੱਜ ਸਾਡੇ ਸਮਾਜ ਨੂੰ ਇਸ ਦਲਦਲੀ ਥਾਂ ਵਿਚੋਂ ਕੱਢਣ ਲਈ ਹਰ ਪਿੰਡ ਸ਼ਹਿਰ ਵਿੱਚ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ !

ਅੱਜ ਹਰ ਨੂੰ ਨੌਜਵਾਨ ਨੂੰ ਪਤਾ ਹੋਣਾ ਚਾਹੀਦਾ ਕਿ ਜੇਕਰ ਕੋਈ ਪੁਲਿਸ ਸਿਪਾਹੀ , ASI , SHO ਵਰਗੇ ਪ੍ਰੇਸਾਨ ਕਰਨ ਤਾਂ ਅਸੀ ਇਨਾਂ ਦੀ ਸ਼ਿਕਾਇਤ ਘਰ ਬੈਠੇ ‘Mail ਦੇ ਜ਼ਰੀਏ’ ਆਪਣੇ ‘ਜ਼ਿਲੇ ਦੇ SSP’ ਨੂੰ ਕਰ ਸਕਦੇ ਹਾਂ ਪੁਲਿਸ ਦਾ ਸਭ ਤੋਂ ਵੱਡਾ Rank ਹੁੰਦਾ ‘DGP’ … ਅਸੀਂ ਘਰ ਬੈਠੇ ਹੀ ਮੇਲ ਦੇ ਜ਼ਰੀਏ ਆਪਣੀ ਸ਼ਿਕਾਇਤ ‘DGP’ ਨੂੰ ਕਰ ਸਕਦੇ ਹਾਂ ! (ਤਕਰੀਬਨ ਸਾਰੇ ਅਫਸਰਾਂ ਦੇ ਈ-ਮੇਲ ਅਡਰੈਸ ਗੂਗਲ ਤੇ ਉਪਲਬਧ ਹੁੰਦੇ ਨੇ)

ਅਗਰ ਅੱਜ ਦੀ ਨੌਜਵਾਨੀ ਇਸ ਪਾਸੇ ਕੋਈ ਧਿਆਨ ਨਹੀਂ ਦਿੰਦੀ ਤਾਂ ਮੇਹਣੇ ਮਾਰਨ ਵੀ ਛੱਡ ਦਿਓ !

ਤਕੜੇ ਹੋਕੇ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਆਪਣਾ ਸੰਗਠਨ ਬਣਾ ਕੇ ਕੰਮ ਕਰੋ , ਪੜੇ ਲਿਖੇ ਅਧਿਆਪਕਾਂ , ਅਫਸਰਾਂ , ਰਿਟਾਇਰਡ ਫੌਜੀ , ਵਕੀਲ , ਜੱਜਾਂ ਤੇ ਹੋਰ ਵੱਡੇ ਅਧਿਕਾਰੀਆਂ ਦੀ ਸੰਗਤ ਕਰੋ , ਸਵਾਲ ਜਵਾਬ ਕਰੋ , ਸਮਝੋ !

ਜੋਰਾ ਸਿੰਘ ਬਨੂੜ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਾਸ਼ਿੰਗਟਨ ਡੀ ਸੀ ਸਿੱਖ ਗੁਰੂਦੁਆਰਾ ਸਾਹਿਬ ਵਿੱਖੇ ਭਗਤ ਪੂਰਨ ਸਿੰਘ ਜੀ ਦੀ ਯਾਦ ਵਿੱਚ ਦਿਵਾਨ ਸਜਾਏ ਗਏ ।
Next articleਇਲਤੀ ਬਾਬਾ