(ਸਮਾਜ ਵੀਕਲੀ)-ਮੇਰੀ ਆਜ਼ਾਦੀ ਤੇਰੇ ਆਜ਼ਾਦੀ ਦਾ ਕੀ ਫਰਕ ਹੈ
ਫਰਕ ਹੈ ਮੇਰਾ ਤੇ ਤੇਰਾ ਉਲਝ ਜਾਣਾ ਇਹ ਵੀ ਤਾਂ ਇੱਕ ਫਰਕ ਐ ਫਰਕ ਮੇਰਾ ਤੇ ਤੇਰਾ ਤੇ ਮੇਰੇ ਬੱਚਿਆਂ ਦਾ ਫ਼ਰਕ ਏ ਮੇਰੀ ਆਜ਼ਾਦੀ ਤੇਰੀ ਆਜ਼ਾਦੀ ਦਾ ਫ਼ਰਕ ਨਹੀਂ ਹੋਇਆ। ਮੈਂ ਹਮੇਸ਼ਾ ਆਪਣੇ ਹੱਕਾਂ ਲਈ ਲੜਦੀ ਰਹੀ ਮੈਂ ਆਪਣੇ ਹੱਕਾਂ ਲਈ ਹਮੇਸ਼ਾ ਮਰਦੀ ਰਹੀ ਹਾਂ ਮਾਰਨਾ ਕਬੂਲ ਹਮੇਸ਼ਾਂ ਮੈਂ ਕੀਤਾ ਬਸ ਜਿਨਾ ਮੈ ਕਬੂਲ ਕੀਤਾ, ਉਹਨਾਂ ਹੀ ਮੈਨੂੰ ਤੂੰ ਜ਼ਲੀਲ ਕੀਤਾ ਮੈਂ ਜੀਂਦਾ ਹਾਂ ਆਪਣੇ ਆਪ ਲਈ ਮੈਂ ਤੇਰੇ ਲਈ ਨਹੀਂ ਮੈਂ ਜੀਉਂਦੀ ਹਾਂ ਸਿਰਫ ਸਮਾਜ ਲਈ ਉਹਨਾਂ ਇਨਸਾਨ ਲਈ ਜਿਨਾਂ ਦਾ ਮੈ ਵੰਸ਼ ਚਲਾ ਦਿੱਤਾ ਜਿਹੜੇ ਬਾਬਲਾ ਦੇ ਵਿਹੜੇ ਦੀ ਰੌਣਕਾਂ ਧੀਆਂ ਰਾਣੀਆਂ ਹੁੰਦੀਆਂ ਉਸ ਬਾਪ ਦੀ ਪੱਗ ਦੀ ਲਾਜ ਰੱਖਾ ਸਕਾ ਉਸ ਵੀਰ ਦੀ ਗੁੱਟਾ ਦੀ ਰੱਖੜੀ ਦਾ ਸ਼ਿੰਗਾਰ ਬਣ ਸਕਾ ਪਰ ਕਿਉਂ ਉਸ ਨੂੰ ਹਮੇਸ਼ਾ ਉਸ ਨਜ਼ਰ ਨਾਲ ਕਿਓਂ ਦੇਖਿਆ ਜਾਂਦਾ ਹੈ ਸਿਰਫ ਸਰੀਰਕ ਭੁੱਖ ਮਿਟਾਉਣ ਲਈ ਔਰਤਾਂ ਨੂੰ ਸਮਝਿਆ ਗਿਆ ਹਵਸ਼ ਦਾ ਸ਼ਿਕਾਰ ਮੈਂਨੂੰ ਬਣਾਉਣ ਚਾਹਿਆ ਸਿਰਫ ਮੈਂ ਇੱਕ ਐਸੀਆਂ ਤਸਵੀਰਾਂ ਦੇ ਰੂਪ ਵਿੱਚ ਰੰਗੀਆ ਹੋਈ ਹਾਂ ਕਿ ਜਿਹੜੇ ਰੰਗ ਵਿੱਚ ਮੈਨੂੰ ਢਾਂਚੇ ਵਿੱਚ ਮੈਨੂੰ ਸਜ਼ਾ ਦਿੱਤਾ ਮੈਂ ਤਾਂ ਉਹੀਂ ਰੂਪ ਵਿੱਚ ਢਾਲ ਗਈ ਸਿਰਫ ਸਮਾਜ ਰੱਖਣ ਲਈ ਐਨਕਾਂ ਰੂਪਾ ਦੀ ਬਲੀ ਚੜ੍ਹ ਦਿੱਤੀਆਂ ਗਈ ਸਮਾਜ ਨੇ ਮੈਨੂੰ ਉਲਝਾ ਕੇ ਹੀ ਰੱਖ ਦਿੱਤਾ ਕਦੀ ਮਾਂ ਦੇ ਰੂਪ ਕਦੀ ਭੈਣ ਦਾ ਰੂਪ ਕਦੀ ਪਤਨੀ ਦਾ ਰੂਪ ਕਿਹੜੇ ਕਿਹੜੇ ਰਿਸ਼ਤੇ ਨਾਲ ਨਿਵਾਜਿਆ ਗਿਆ ਵਾਹ ਮੇਰੇ ਰੱਬ ਤੂੰ ਕਿਹੜੀਆਂ ਕਿਹੜੀਆਂ ਮਹਿਮਾ ਰਚਾਈਆ ਸਭ ਕੁਝ ਉਲਝਾ ਕੇ ਰੱਖ ਦਿੱਤਾ ਨਾ ਮੈਂ ਜੀ ਸਕਦੀ ਨਾ ਹੀ ਮੈਂ ਮਰ ਸਕਦੀ ਸਿਰਫ਼ ਇੱਕ ਕੱਠਪੁਤਲੀਆਂ ਬਣਾ ਕੇ ਰੱਖ ਦਿੱਤਾ ਜਿਸਮ ਦੀ ਭੁੱਖ ਮਿਟਾਉਣ ਲਈ ਕਿਸੇ ਦਾ ਮਨ ਖ਼ੁਸ਼ ਕਰਨ ਲਈ ਇੱਕ ਜਿੰਦਾ ਲਾਸ਼ ਹੂੰ ਮੇਰੇ ਮਾਣ ਸਨਮਾਨ ਹੁਣ ਪੈਸੇ ਨਾਲ ਤੋਲਿਆ ਜਾਂਦਾ ਜੋ ਕਿ ਮਾਂ ਦੇ ਰੂਪ ਨੂੰ ਕੋਟ ਕਚਹਿਰੀਆਂ ਵਿਚ ਜ਼ਲੀਲ ਕੀਤਾ ਜਾਂਦਾ ਘਰ ਸਮਾਜ ਪਤਾ ਨਹੀਂ ਕਿਉਂ ਹੁਣ ਤਾਂ ਸ਼ਰਮ ਦੀਆਂ ਹੱਦਾਂ ਹੀ ਪਾਰ ਹੋ ਗਈ ਰਿਸ਼ਤਿਆਂ ਨੂੰ ਦਾਗ਼ ਲੱਗਣਾ ਸ਼ੁਰੂ ਹੋ ਗਏ ਮੇਰਾ ਮੁੱਝ ਮੇ ਕੁੱਝ ਨਹੀਂ ਜੋ ਕੁਝ ਹੈ ਸੋ ਤੇਰਾ ਤੇਰਾ ਹਮੇਸ਼ਾ ਮੈਂ ਆਪਣਾ ਤੈਨੂੰ ਸਮਰਪਣ ਕੀਤਾ ਪਰ ਤੂੰ ਮੈਨੂੰ ਕੀ ਦਿਤਾ ਇਸ ਸਮਾਜ ਨੇ ਮੈਨੂੰ ਹਮੇਸ਼ਾ ਨੀਵੀਂ ਸੋਚ ਨਾਲ ਦੇਖਿਆ ਗਿਆ ਮੈਨੂੰ ਨੀਵਾਂ ਦਿਖਾਇਆ ਗਿਆ ਕਿਉਂ ਮੈਂ ਕੀ ਗੁਨਾਹ ਕੀਤਾ ਇੱਕ ਔਰਤ ਦੇ ਰੂਪ ਵਿੱਚ ਜਨਮ ਲਿਆ।ਕਿ ਸਿਰਫ ਵੰਸ਼ ਚਲਾਉਣ ਲਈ ਪਤਾ ਨਹੀਂ ਕੀ ਗੁਨਾਹ ਕੀਤਾ ਕਿਹੜੇ ਕਿਹੜੇ ਕਿਹੜੇ ਕਿਹੜੇ ਰੁਪਾਂ ਵਿੱਚ ਮੈਨੂੰ ਲੰਘਣਾ ਪਿਆ ਕਿਹੜੇ ਕਿਹੜੇ ਪੜਾਵਾਂ ਦੇ ਵਿੱਚ ਮੈਨੂੰ ਲੰਘਣਾ ਪਿਆ। ਰਿਸ਼ਤਿਆਂ ਨੇ ਮੈਨੂੰ ਬਹੁਤ ਬਦਨਾਮ ਕਰ ਦਿੱਤਾ ਨਾ ਮੈਂ ਹੁਣ ਜੀ ਸਕਦੀ ਨਾ ਹੀ ਮੈਂ ਮਰ ਸਕਦੀ ਹੁਣ ਨਾ ਮੈਂ ਮਾਂ ਗੁਜਰੀ ਰਹੀ ਨਾ ਮੈਂ ਹੁਣ ਮੈਂ ਭਾਗੋ ਮਾਈ ਰਹੀ ਨਾ ਮੈਂ ਹੁਣ ਮੈਂ ਔਰਤ ਰਹੀਂ ਬੱਸ ਹੁਣ ਮੈਂ ਕੱਠਪੁਤਲੀਆਂ ਵਾਂਗ ਸਮਾਜ਼ ਅੰਦਰ ਉਲਝਾਈ ਗਈ ਹਾਏ ਮੇਰੇ ਰੱਬਾ ਦੱਸ ਮੈਂ ਕਿੱਥੇ ਹਾਂ ਤੇ ਤੂੰ ਕਿੱਥੇ ਹਾਂ
ਗੁਰਬਿੰਦਰ ਕੌਰ ਟਿੱਬਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly