(ਸਮਾਜ ਵੀਕਲੀ)
ਕੰਮ ਕਾਰ ਕੋਈ ਲੱਭ ਲੈ ਕਾਕਾ
ਨਾ ਕਰ ਐਵੇਂ ਪ੍ਰੇਸ਼ਾਨ
ਕਰਜਾ ਚੁੱਕ ਵਿਦੇਸ਼ ਮੈ ਘੱਲਾ
ਏਨਾ ਨਹੀਂ ਆਸਾਨ
ਸਪਰੇਆ ਪੀ ਲੈ ਫਾਹੇ ਮਰਦੇ
ਮਿਲਦਾ ਕੰਮ ਨਸੀਬੀ ਆ
ਕੇਨੈਡਾ ਇਗਲੈਂਡ ਚੋ ਦੱਸਦੇ
ਏਥੋ ਵੀ ਵੱਧ ਗ਼ਰੀਬੀ ਆ
ਮਿਹਨਤ ਨਾਲ ਮੈ ਪਾਲ਼ਿਆ ਤੈਨੂੰ
ਵਖਤਾਂ ਨਾਲ ਪੜਾਇਆ
ਧੰਨ ਦੌਲਤ ਨਹੀਂ ਚਾਹੀਦੀ ਸਾਨੂੰ
ਤੂੰ ਸਾਡਾ ਸਰਮਾਇਆ
ਕੱਲਿਆਂ ਸਾਨੂੰ ਛੱਡ ਕੇ ਤੁਰ ਜਾਣਾ
ਕਦੋ ਫੜਦੇ ਬਾਂਹ ਕਰੀਬੀ ਆ
ਕੇਨੈਡਾ ਇਗਲੈਂਡ ਚੌ ਦਸਦੇ
ਏਥੋ ਵੀ ਵੱਧ ਗ਼ਰੀਬੀ ਆ
ਰੁਖੀ ਮਿੱਸੀ ਖਾਕੇ ਏਥੇ ਅਸੀਂ
ਗੁਜ਼ਾਰਾ ਕਰਲਾਗੇ
ਵੱਧ ਘੱਟ ਜੇ ਆਖੂਗਾ ਕੋਈ
ਘੁੱਟ ਸਬਰ ਦਾ ਭਰਲਾਗੇ
ਮੈ ਜ਼ਮੀਨ ਨਹੀਂ ਗਹਿਣੇ ਧਰਨੀ
ਮੁਸ਼ਕਲ ਨਾਲ ਖ਼ਰੀਦੀ ਆ
ਕੇਨੈਡਾ ਇਗਲੈਂਡ ਚੋ ਦਸਦੇ
ਏਥੋ ਵੱਧ ਗ਼ਰੀਬੀ ਆ
ਗੁਰਮੀਤ ਡੁਮਾਣੇ ਵਾਲੇ ਨੇ ਆਖੀ
ਗੱਲ ਜੇਹੜੀ ਉਹ ਸੱਚੀ ਆ
ਲਾਲਚੀ ਹੁੰਦੇ ਡਾਲਰਾਂ ਦੇ ਜਿਹੜੇ
ਆਖਿਰ ਗਲ ਨੂੰ ਰੱਸੀ ਆ
ਐਧਰ ਹੀ ਕੰਮ ਕੋਈ ਕਰਲਾ ਬੀਬਾ
ਧੀ ਮੇਰੀ ਬੜੀ ਬੀਬੀ ਆ
ਕੇਨੈਡਾ ਇਗਲੈਂਡ ਚੌ ਦਸਦੇ
ਏਥੋਂ ਵੀ ਵੱਧ ਗ਼ਰੀਬੀ ਆ
ਗੁਰਮੀਤ ਡੁਮਾਣਾ
ਲੋਹੀਆਂ ਖਾਸ
ਜਲੰਧਰ
76528 16074
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly