“ਸੁਪਨਿਆਂ ਦਾ ਸੰਸਾਰ”

ਸੰਦੀਪ ਸਿੰਘ"ਬਖੋਪੀਰ "
         (ਸਮਾਜ ਵੀਕਲੀ)
ਸੁਪਨਿਆਂ ਦੀ ਦੁਨੀਆਂ ਦਾ ਇੱਕ ਜਹਾਨ ਵਸਾਈਏ,
ਇੱਕੋ ਰੱਬ , ਤੇ, ਇੱਕੋ ਜਿਹੇ, ਇਨਸਾਨ ਬਣਾਈਏ।
ਡੂੰਘੇ ਖੂਹੇ, ਸੁੱਟੀਏ ਜਾਤਾ-ਪਾਤਾ ਨੂੰ,
ਸਭਨਾ ਖਾਤਰ, ਇੱਕੋ ਜਿਹਾ ਅਸਮਾਨ ਬਣਾਈਏ।
ਮਾੜੇ-ਚੰਗੇ ਵਾਲਾ ,ਕੋਈ ਨਾ ਭੇਦ ਹੋਵੇ,
ਸੋਚ ਦਾ ਦਾਇਰਾ, ਸਭ ਦਾ, ਇੱਕ ਸਮਾਨ ਬਣਾਈਏ।
ਵੱਡੇ-ਛੋਟੇ ਵਾਲੇ ਭੇਦ ਮਿਟਾਕੇ ਸਭ,
ਸਭ ਨੂੰ ਪਹਿਲਾਂ ਆਓ ਇਨਸਾਨ ਬਣਾਈਏ।
ਈਰਖਾ ਸਾੜਾ ਕੱਢ ਕੇ ਤੰਗ ਜਿਹੀਆਂ ਸੋਚਾਂ ਚੋਂ
ਚੰਗੀ ਸੋਚ ਨੂੰ, ਖੁੱਲ੍ਹਾ , ਅਸਮਾਨ ਬਣਾਈਏ।
ਧੀਆਂ ਪੁੱਤਰਾਂ ਦੇ ਲਈ ਸਭ ਕੁਝ ਸਾਂਝਾ ਕਰ,
ਸੋਚ ਦਾ ਦਾਇਰਾ ਹੋਰ, ਵੀ ਹੁਣ ਬਲਵਾਨ ਬਣਾਈਏ।
ਬੇਬੇ-ਬਾਪੂ, ਘਰ-ਘਰ ਵਿੱਚ ਸਤਿਕਾਰੇ ਜਾਣ,
ਸਭ ਲੋਕਾਂ ਦਾ ਇਹੋ ਜਿਹਾ, ਗਿਰੇਵਾਨ ਬਣਾਈਏ।
ਵਿੱਚ ਮੁਸੀਬਤ ਹਰ ਕੋਈ,ਦਰਦ ਵੰਡਾਏ ਆਣ,
ਹਮਦਰਦੀ ਵਿੱਚ ,ਵੱਝਾ ਹਰ ਇਨਸਾਨ ਬਣਾਈਏ।
ਫੁੱਟਪਾਥਾਂ ਤੇ ਕਿਸੇ ਦਾ, ਦਿਨ ਨਾ ਰਾਤ ਲੰਘੇ,
ਇੱਕੋ ਜਿਹਾ ਆਪਾ, ਸਾਰਿਆਂ ਲਈ ਸੰਸਾਰ ਬਣਾਈਏ।
ਬੇਰੁਜ਼ਗਾਰੀ ਕਰਕੇ,ਨਾ ਕੋਈ ਦੇਸ਼ ਛੱਡੇ,
ਸਭਨਾ ਦੇ ਲਈ ਇੱਕੋ ਜਿਹਾ,ਰੁਜ਼ਗਾਰ ਬਣਾਈਏ।
ਸੰਦੀਪ ਮਿਹਨਤਾਂ ਦੇ ਨਾਲ  ਬਖ਼ਤ ਲੰਘਾਵਣ ਸਭ ,
ਰੋਜ਼ੀ-ਰੋਟੀ ਸਭਨਾਂ, ਲਈ ਇੱਕਸਾਰ ਬਣਾਈਏ।
ਸੰਦੀਪ ਸਿੰਘ “ਬਖੋਪੀਰ”
ਸੰਪਰਕ:- 9815321017
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article ਸਰਕਾਰੀ ਐਲੀਮੈਂਟਰੀ ਸਕੂਲ ਭਾਣੋ ਲੰਗਾ ਵਿਖੇ ਪੌਦੇ ਲਗਾ ਕੇ ਵਾਤਾਵਰਣ ਦਿਵਸ ਮਨਾਇਆ
Next articleਜਿੱਦ