ਜਦ ਵੀ ਕੋਈ ਮੁਟਿਆਰ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)

ਜਦ ਵੀ ਕੋਈ ਮੁਟਿਆਰ ਪਰਾਈ ਹੋਈ ਹੈ,
ਉਹ ਆਪਣਿਆਂ ਦੇ ਗਲ਼ ਲੱਗ ਭੁੱਬੀਂ ਰੋਈ ਹੈ।
ਦਾਜ ਕੁਲਹਿਣੇ ਨੇ ਖ਼ਬਰੇ ਕਲ੍ਹ ਨੂੰ ਕੀ ਕਰਨਾ,
ਅੱਜ ਇਸ ਦੇ ਹੱਥੋਂ ਧੀ ਕਰਮੇ ਦੀ ਮੋਈ ਹੈ।
ਇੱਕ, ਦੂਜੇ ਨਾਲ ਰਲ ਮਿਲ ਕੇ ਬਹਿਣਾ ਲੋਚਾਂ ਮੈਂ,
ਜਦ ਤੋਂ ਮੇਰੇ ਦਿਲ ਵਿੱਚੋਂ ਹਉਮੈ ਮੋਈ ਹੈ।
ਦੁੱਖਾਂ ਦਾ ਤੂਫ਼ਾਨ ਵਿਗਾੜ ਲਊ ਕੀ ਉਸ ਦਾ,
ਯਾਰੀ ਦੇ ਕਮਰੇ ਦੀ ਜੇ ਨੀਂਹ ਨਰੋਈ ਹੈ।
ਉਹ ਤੈਨੂੰ ਦੱਸ ਕੇ ਕੁੱਝ ਮੇਰੇ ਕੋਲ ਬਚੇ ਨਾ,
ਜਿਹੜੀ ਗੱਲ ਮੈਂ ਆਪਣੇ ਦਿਲ ਵਿੱਚ ਲਕੋਈ ਹੈ।
ਸਾਲਾਂ ਬੱਧੀ ਨਾ ਪੁੱਛਿਆ ਉਸ ਨੂੰ ਪੁੱਤਾਂ ਨੇ,
ਅੱਜ ਜਿਹੜੀ ਮਾਈ ਨਹਿਰ ‘ਚ ਡੁੱਬ ਕੇ ਮੋਈ ਹੈ।
ਲੱਗਦਾ ਹੈ ਮੇਰੇ ਸ਼ਿਅਰ ਜਚੇ ਨੇ ਲੋਕਾਂ ਨੂੰ,
ਤਾਂ ਹੀ ਇਹਨਾਂ ਦੀ ਚਰਚਾ ਹਰ ਥਾਂ ਹੋਈ ਹੈ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ  9915803554

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਜਿੱਤਾਂ ਹਾਰਾਂ 
Next articleਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਇ