ਮਿੱਟੀ ਦੇ ਮਾਧੋ ਜਦ ਮੇਰੇ……

ਕੁਲਦੀਪ ਚੁੰਬਰ ਕਨੇਡਾ

(ਸਮਾਜ ਵੀਕਲੀ) 

ਮਿੱਟੀ ਦੇ ਮਾਧੋ ਜਦ ਮੇਰੇ ਮਿਸ਼ਨ ਤਾਈਂ ਠੁਕਰਾਉਂਦੇ ਨੇ
ਜਾਗੇ ਹੋਏ ਸਮਾਜ ਦੇ ਲੋਕੀਂ ਪੜ੍ਹਨੇ ਉਨ੍ਹਾਂ ਨੂੰ ਪਾਉਂਦੇ ਨੇ

ਕਾਂਸ਼ੀ ਰਾਮ ਸਾਹਿਬ ਦਾ ਕਹਿਣਾ ਮੈਂ ਤੇ ਬੂਟੇ ਲਾਉਂਦਾ ਹਾਂ
ਆਪਣੇ ਪੁਰਖਿਆਂ ਦੇ ਇਤਿਹਾਸ ਨੂੰ ਉਨ੍ਹਾਂ ਵਿੱਚ ਦੁਹਰਾਉਂਦਾ ਹਾਂ
ਕਦੇ ਨਾ ਬਖਸ਼ੇ ਜਾਣਗੇ ਜਿਹੜੇ ਪੜ੍ਹਕੇ ਪਾਠ ਪੜ੍ਹਾਉਂਦੇ ਨੇ
ਮਿੱਟੀ ਦੇ ਮਾਧੋ ਜਦ ਮੇਰੇ……

ਕਾਫ਼ਲਾ ਮੇਰਾ ਚੱਲਦਾ ਰਹਿਣਾ ਫਰਕ ਰਤਾ ਵੀ ਪੈਣਾ ਨਹੀਂ
ਦੇਖਿਓ ਅੱਖੀਂ ਦਲ ਬਦਲੂਆਂ ਦੇ ਸਿਰੋਂ ਬੋਝ ਏਹ ਲਹਿਣਾ ਨਹੀਂ
ਰਾਹ ਵਿੱਚ ਧੋਖਾ ਦੇਣੇ ਵਾਲੇ ਕੱਫਣ ਕਿੱਲ ਠੁਕਾਉਂਦੇ ਨੇ
ਮਿੱਟੀ ਦੇ ਮਾਧੋ ਜਦ ਮੇਰੇ……

ਬੜੇ ਆਏ ਇਥੋਂ ਬੜੇ ਹੀ ਤੁਰ ਗਏ ਖੱਬੀ ਖਾਨ ਕਹਾਉਣ ਵਾਲੇ

ਇਹ ਨਾ ਮਹਿਲ ਕਿਸੇ ਤੋਂ ਢੱਠਾ ਬੜੇ ਆਏ ਇਹਨੂੰ ਢਾਹੁਣ ਵਾਲੇ
ਬਹੁਜਨ ਇਕ ਅੰਦੋਲਨ ਨੁਕਰੇ ਲੱਗ ਗਏ ਜੋ ਇਹਨੂੰ ਲਾਉਂਦੇ ਨੇ
ਮਿੱਟੀ ਦੇ ਮਾਧੋ ਜਦ ਮੇਰੇ……

‘ਚੁੰਬਰਾਂ’ ਨੇਤਾਗਿਰੀਆਂ ਦਿੱਤੀਆਂ ਮਿਸ਼ਨ ਨੇ ਸਭ ਪ੍ਰਧਾਨਗੀਆਂ
ਤਵਾਰੀਖਾਂ ਨੂੰ ਪੜ੍ਹ ਕੇ ਦੇਖੋ ਜੋ ਇਤਿਹਾਸ ਬਿਆਨ ਦੀਆਂ
ਝੰਡਾ ਡੰਡਾ ਛੱਡ ਕੇ ਆਪਣੀ ਹੋਂਦ ਕਈ ਆਪ ਮਿਟਾਉਂਦੇ ਨੇ
ਮਿੱਟੀ ਦੇ ਮਾਧੋ ਜਦ ਮੇਰੇ……

ਪੇਸ਼ਕਸ਼  : ਕੁਲਦੀਪ ਚੁੰਬਰ ਕਨੇਡਾ

Previous articleਸ. ਜਗਦੇਵ ਸਿੰਘ ਜੱਸੋਵਾਲ ਨੇ ਤ੍ਰੈਕਾਲ ਦਰਸ਼ੀ ਸੱਭਿਆਚਾਰਕ ਆਗੂ ਵਜੋਂ ਪੰਜਾਬ ਨੂੰ ਸੰਕਟ ਵਿੱਚ ਵੀ ਜਿਊਣਾ ਸਿਖਾਇਆ — ਪ੍ਰੋ. ਗੁਰਭਜਨ ਸਿੰਘ ਗਿੱਲ
Next articleਬਿਜਲੀ ਦੇ ਸ਼ਾਰਟ ਸਰਕਟ ਨਾਲ ਘਰ ਚ ਲੱਗੀ ਭਿਆਨਕ ਅੱਗ , ਲੱਖਾਂ ਦਾ ਨੁਕਸਾਨ, ਕੀਮਤੀ ਸਮਾਨ ਸੜ ਕੇ ਹੋਇਆ ਸਵਾਹ