(ਸਮਾਜ ਵੀਕਲੀ) ਕਈ ਵਾਰੀ ਕਈ ਗੱਲਾਂ ਮਨੁੱਖ ਦੀ ਸੋਚ ਸਮਝ ਤੋਂ ਪਰੇ ਦੀਆਂ ਹੋ ਜਾਂਦੀਆਂ। ਉਹ ਹੋ ਜਾਂਦਾ ਜੋ ਕਦੇ
ਸੋਚਿਆ ਵੀ ਨਹੀਂ ਹੁੰਦਾ। ਇਸ ਕਰਕੇ ਸਿਆਣਿਆਂ ਨੇ ਸੱਚ ਕਿਹਾ, ” ਜ਼ਿੰਦਗੀ ਇੱਕ ਰਹੱਸਮਈ ਖੇਡ ਹੈ। ਜਿਸ ਬਾਰੇ ਸਮਝ ਲੈਣਾ ਜਾਂ ਅਟਕਲਾਂ ਲਾਉਣੀਆਂ ਹਨੇਰੇ ਵਿੱਚ ਭਟਕਣ ਵਾਂਗ ਹਨ”। ਪਰ ਇਹ ਵੀ ਅਟੱਲ ਸਚਾਈ ਹੈ *ਮਿਹਨਤ
ਮਨੁੱਖ ਦੀ ਜ਼ਿੰਦਗੀ ਨੂੰ ਸੁਖਾਵਾਂ ਬਣਾ ਦਿੰਦੀ ਹੈ*। ਮਿਹਨਤ ਲੱਗਦੀ ਜ਼ਰੂਰ ਔਖੀ ਆ! ਪਰ ਫ਼ਲ ਮਿੱਠਾ ਲਗਦਾ! ਜਦੋਂ ਵੀ ਲੱਗੇ, ਮਿਹਨਤ ਕਦੇ ਬੇ ਅਰਥ ਨਹੀਂ ਜਾਂਦੀ। ਇੱਕ ਦਿਨ ਦਸ ਕੁ ਵਜੇ ਮੇਰੇ ਫੋਨ ਦੀ ਘੰਟੀ ਟਰਨ ਟਰਨ ਕਰਕੇ ਵੱਜੀ। ਹੈਲੋ?”ਮੈਂ ਕਿਹਾ ਜੀ ਕੌਣ” ਅੱਗੋਂ ਅਵਾਜ਼ ਆਈ, “ਮੈਂ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਪੱਤੋ ਹੀਰਾ ਸਿੰਘ ਮੋਗਾ ਤੋਂ ਮਾਸਟਰ ਰੁਪਿੰਦਰ ਸਿੰਘ ਬੋਲ ਰਿਹਾ”। ਮੈਂ ਕਿਹਾ, “ਹਾਂ ਜੀ ਦੱਸੋ”। ਅੱਗੋਂ ਅਵਾਜ਼ ਆਈ, “ਤੁਸੀਂ ਹਰਪ੍ਰੀਤ ਪੱਤੋ ਬੋਲਦੇ ਓ” ਹਾਂ ਜੀ ਮੈਂ ਹਰਪ੍ਰੀਤ ਪੱਤੋ ਬੋਲ ਰਿਹਾ। ਸਰ ਅੱਜ ਸਾਡੇ ਸਕੂਲ ਸਵੇਰੇ ਦੀ ਪਰੇਅਰ ਵਿੱਚ ਕਵਿਤਾ*ਤਿੰਨ ਰੰਗੀ ਪਤੰਗ* ਬੱਚਿਆਂ ਨੇ ਪੜ੍ਹੀ
ਜੋ ਤੁਹਾਡੀ ਜੱਗ ਬਾਣੀ ਅਖ਼ਬਾਰ ਵਿੱਚ ਲੱਗੀ ਹੋਈ ਸੀ। ਸਾਰਾ ਸਟਾਫ ਤੇ ਪੰਜ ਸੌ ਬੱਚੇ ਦੀ
ਹਾਜ਼ਰੀ ਵਿੱਚ ਪੜ੍ਹੀ ਗਈ। ਸਾਰੇ
ਬਹੁਤ ਖੁਸ਼ ਹੋਏ, ਤੇ ਸਾਡੇ ਵੱਡੇ ਪ੍ਰਿੰਸੀਪਲ ਸਾਹਬ ਨੇ ਦੱਸਿਆ ਕਿ ਇਹ ਕਵਿਤਾ ਜੋ ਆਪਣੇ ਪਿੰਡ ਦੇ ਲੇਖਕ ਹਰਪ੍ਰੀਤ ਪੱਤੋ ਜਿੰਨਾਂ ਦੀਆਂ ਲਿਖਤਾਂ ਹੋਰ ਨਾਮਵਰ ਅਖ਼ਬਾਰਾਂ ਮੈਗਜੀਨਾਂ ਵਿੱਚ ਛਪਦੀਆਂ ਰਹਿੰਦੀਆਂ ਹਨ। ਉਹਨਾਂ ਵੱਲੋਂ ਲਿਖੀ ਗਈ ਹੈ। ਇਹ ਸੁਣ ਮੈਨੂੰ ਸੱਚ ਨਾ ਆਵੇ ਕਿ ਮੇਰੀ ਕਵਿਤਾ ਨੂੰ ਐਨਾ ਮਾਣ ਮਿਲਿਆ। ਮੇਰੇ ਲਈ ਇਹ ਦਿਨ ਬਹੁਤ ਹੀ ਮਹੱਤਵਪੂਰਨ ਖੁਸ਼ੀਆਂ ਭਰਿਆ ਸੀ। ਇਹ ਮੇਰੀ ਜ਼ਿੰਦਗੀ ਦੀ ਇੱਕ ਅਭੁੱਲ ਯਾਦ ਤੇ ਇਤਿਹਾਸਕ ਘਟਨਾ ਸੀ। ਸ਼ਬਦਾਂ ਦਾ ਕਦੇ ਵੀ ਅੰਤ ਨਹੀਂ ਹੁੰਦਾ। ਚੰਗੀਆਂ ਲਿਖਤਾਂ ਹਮੇਸ਼ਾ ਮਨੁੱਖ ਨੂੰ ਹਰ ਥਾਂ ਤੇ ਸਤਿਕਾਰ ਦਵਾਉਂਦੀਆਂ ਹਨ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly