ਜਦੋਂ ਜਗਤਿੰਦਰ ਸਿੰਘ ਸਿੱਧੂ ਦੇ ਸੁਪਨੇ ‘ਚ ਆਏ ਸਿੱਧੂ ਮੂਸੇਵਾਲਾ

(ਸਮਾਜ ਵੀਕਲੀ)

ਸੰਗੀਤ ਦੇ ਖੇਤਰ ਵਿਚ ਮੱਲਾਂ ਮਾਰਨ ਵਾਲਾ ਜਗਤਿੰਦਰ ਸਿੰਘ ਸਿੱਧੂ ਕਿਸੇ ਜਾਣ ਪਛਾਣ ਦਾ ਮੁਹਤਾਜ ਨਹੀਂ। ਦਿਨ ਦੁੱਗਣੀ ਰਾਤ ਚੋਗੁਣੀ ਮਿਹਨਤ ਕਰ ਜਗਤਿੰਦਰਸਿੰਘ ਸਿੱਧੂ ਨਵੇਂ-ਨਵੇਂ ਗੀਤਾਂ ਨਾਲ ਦਰਸ਼ਕਾਂ ਦੀ ਕਚਹਿਰੀ ਹਾਜ਼ਿਰ ਹੋ ਰਿਹਾ ਹੈ, ਜਿੰਨਾਂ ਨੂੰ ਮਹਾਂ ਮੂਣੀ ਪਿਆਰ ਮਿਲਦਾ ਵੀ ਨਜ਼ਰ ਆ ਰਿਹਾ ਹੈ। ਹਾਲ ਹੀ ਦੇ ਵਿਚ ਜਗਤਿੰਦਰ ਸਿੱਧੂ ਵਲੋਂ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਵਜੋਂ ਗੀਤ ਇਮੋਰਟਲ ਮੂਸਾ ਗਾਇਆ ਗਿਆ। ਇਸ ਗੀਤ ਨੂੰ ਜਗਤਿੰਦਰ ਸਿੱਧੂ ਨੇਲਿਖਿਆ ਤੇ ਕੰਪੋਜ਼ ਕੀਤਾ।

ਹਾਲਾਂਕਿ ਸਿੱਧੂ ਮੂਸੇ ਵਾਲਾ ਦੇ ਅਚਾਨਕ ਇਸ ਤਰ੍ਹਾਂ ਜਾਣ ਦੇ ਨਾਲ ਹਰ ਪੰਜਾਬੀ ਦੇ ਨਾਲ ਨਾਲ ਵਿਸ਼ਵ ਭਰ ਦੇ ਵਿੱਚ ਉਨ੍ਹਾਂ ਨੂੰ ਚਾਹੁਣ ਵਾਲਿਆਂ ਨੂੰ ਘਾਟਾ ਪਿਆ, ਪਰ ਕਿਤੇਨਾ ਕਿਤੇ ਜਗਤਿੰਦਰ ਸਿੱਧੂ ਇਸ ਘਾਟੇ ਨੂੰ ਖੁਦ ਮਹਿਸੂਸ ਵੀ ਕਰਦੇ ਨੇ। ਜਗਤਿੰਦਰ ਸਿੱਧੂ ਦੇ ਦੋਸਤ ਤੇਰਾ ਜਾਪ ਜਦੋਂ ਮੂਸੇਵਾਲਾ ‘ਤੇ ਗੀਤ ਲਿਖ ਰਹੇ ਸਨ ਤਾਂ ਉਹਨਾਂਅਧੂਰਾ ਗੀਤ ਪੂਰਾ ਕਰਨ ਲਈ ਜਗਤਿੰਦਰ ਸਿੱਧੂ ਨੂੰ ਦੇ ਦਿੱਤਾ, ਜਿਸ ਤੋਂ ਬਾਅਦ ਕੁਝ ਕਾਰਨਾਂ ਕਰਕੇ ਗੀਤ ਰੀਲਿਜ਼ ਕਰਨ ਵਿਚ ਦੇਰੀ ਆ ਰਹੀ ਸੀ, ਤਾਂਜਗਤਿੰਦਰ ਸਿੱਧੂ ਦੱਸਦੇ ਨੇ ਕਿ ਰਾਤੀਂ ਸੁਪਨੇ ਵਿਚ ਮੇਰੇ ਤੋਂ ਸਿੱਧੂ ਮੂਸੇਵਾਲਾ ਨੇ ਗੀਤ ਮੰਗਿਆ।

ਜਿਸ ਤੋਂ ਬਾਅਦ ਜਲਦੀ ਇਹ ਗੀਤ ਦਰਸ਼ਕਾਂ ਦੇ ਸਨਮੁੱਖ ਕੀਤਾਗਿਆ, ਜਗਤਿੰਦਰ ਸਿੱਧੂ ਵਲੋਂ ਲਿਖੇ ਅਤੇ ਗਾਏ ਇਸ ਗੀਤ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਬੀਬੀਸੀ ਹਿੰਦੀ ਵਲੋਂ ਸ਼ੁਰੂ ਕੀਤੀਪੋਡਕਾਸਟ ਸ਼ੀਰੀਜ਼ ਦਾ ਟਾਇਟਲ ਟਰੈਕ ‘ਬਾਤ ਸਰਹੱਦ ਪਾਰ’ ਨੂੰ ਵੀ ਜਗਤਿੰਦਰ ਸਿੱਧੂ ਨੇ ਆਪਣੀ ਸੁਰੀਲੀ ਆਵਾਜ਼ ਨਾਲ ਗਾਇਆ, ਅਤੇ ਵੀਡੀਓ ਵਿਚ ਵੀਨਜ਼ਰ ਆਾਏ, ਇਸ ਮਗਰੋਂ ਬੀਬੀਸੀ ਨਿਊਜ਼ ਨੇ ਜਗਤਿੰਦਰ ਨੂੰ ਗੈਸਟ ਆਫ ਆਨਰ ਬੁਲਾਇਆ, ਉਥੇ ਹੀ ਬੀਬੀਸੀ ਪੰਜਾਬੀ ਨੇ ਵੀ ਜਗਤਿੰਦਰ ਦਾ ਅੱਧੇ ਘੰਟੇ ਦਾਇੰਟਰਵਿਊ ਕੀਤਾ, ਜਿਸ ਵਿਚ ਉਨ੍ਹਾਂ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦਿਆਂ ਦਰਸ਼ਕਾਂ ਨੂੰ ਵਧੀਆ ਸੰਦੇਸ਼ ਵੀ ਦਿੱਤਾ।

ਜੇਕਰ ਦੇਖਿਆ ਜਾਵੇ ਤਾਂ ਅੱਜ ਪੰਜਾਬੀ ਸੰਗੀਤ ਦੇ ਖੇਤਰ ਵਿਚ ਦਿੱਲੀ ਵੱਲ ਦੇ ਬਹੁਤੇ ਕਲਾਕਾਰ ਆਪਣਾ ਰੰਗ ਦਿਖਾ ਰਹੇ ਹਨ । ਪੰਜਾਬੀ ਸੰਗੀਤ ਦਾ ਜਾਦੂ ਹੀਇਸ ਤਰਾਂ ਦਾ ਹੈ ਕਿ ਕੁਦਰਤੀ ਬੰਦੇ ‘ਤੇ ਚੜ੍ਹ ਜਾਂਦਾ ਹੈ । ਸੋ, ਇਸੇ ਤਰਾਂ ‘ਜਗਤਿੰਦਰ ਸਿੰਘ ਸਿੱਧੂ’ ਭਾਵੇਂ ਦਿੱਲੀ ਦਾ ਵਸਨੀਕ ਹੈ, ਪਰ ਉਸਦਾ ਮੋਹ ਪੰਜਾਬੀ ਸੰਗੀਤਨਾਲ ਜੁੜਿਆ ਹੋਇਆ ਹੈ। ਦੱਸਦਈਏ ਕਿ ਜਗਤਿੰਦਰ ਸਿੱਧੂ ਦਾ ਜਨਮ ਪਿਤਾ ਸ਼੍ਰੀ ਜਗਮੇਲ ਸਿੰਘ ਤੇ ਮਾਤਾ ਸ਼੍ਰੀਮਤੀ ਗੁਰਵਿੰਦਰ ਕੌਰ ਦੀ ਕੁਖੋਂ ਮੋਗਾ ਸ਼ਹਿਰ(ਨਾਨਕੇ ਘਰ) ਵਿਖੇ ਹੋਇਆ, ਪਰ ਉਹਨਾਂ ਦਾ ਦਾਦਕਾ ਪਿੰਡ ਸਮਾਲਸਰ ਹੈ, ਜੋ ਕਿ ਜਿਲ੍ਹਾ ਮੋਗਾ ਵਿਚ ਹੀ ਪੈਂਦਾ ਹੈ।

ਪਿਤਾ ਜਗਮੇਲ ਸਿੰਘ ਦਿੱਲੀ ਪੁਲਿਸ ਵਿਚਨੌਕਰੀ ਕਰਦੇ ਹੋਏ ਪਹਿਲਾਂ ਤੋਂ ਹੀ ਦਿੱਲੀ ਵਿਚ ਰਹਿੰਦੇ ਸਨ, ਪਰ ਜਗਤਿੰਦਰ ਦੇ ਜਨਮ ਤੋਂ ਬਾਅਦ ਪੂਰੇ ਪਰਿਵਾਰ ਨੂੰ ਦਿੱਲੀ ਵਿਚ ਜਾਣਾ ਪਿਆ । ਜਗਤਿੰਦਰ ਸਿੰਘਨੂੰ ਸੰਗੀਤ ਵਿਰਸੇ ‘ਚੋਂ ਹੀ ਮਿਲਿਆ । ਦਰਅਸਲ ਜਗਤਿੰਦਰ ਨੇ ਗਾਇਕੀ ਦੇ ਸ਼ੌਕ ਸਬੰਧੀ ਦੱਸਿਆ ਕਿ ਉਹਨਾਂ ਦੇ ਪਿਤਾ ਦਿੱਲੀ ਪੁਲਿਸ ਵਿਚ ਬਤੌਰਏ.ਐਸ.ਆਈ.ਹੋਣ ਦੇ ਨਾਲ -ਨਾਲ ਗਾਉਂਦੇ ਵੀ ਹਨ ।

ਉਹਨਾਂ ਨੂੰ ਗਾਉਂਦਿਆਂ ਸੁਣਦਿਆਂ ਦੇਖ ਉਸਨੂੰ ਵੀ ਗਾਇਕੀ ਦੀ ਅਜਿਹੀ ਚੇਟਕ ਲੱਗ ਗਈ, ਕਿ ਸੰਗੀਤਕਦੀ ਦੁਨੀਆਂ ਵਿਚ ਕਦਮ ਰੱਖ ਲਿਆ। ਗਾਇਕੀ ਦੀਆਂ ਹੋਰ ਬਾਰੀਕੀਆਂ ਨੂੰ ਸਿੱਖਣ ਲਈ ਉਹਨਾਂ ਨੇ ਕਲਾਸੀਕਲ ਸੰਗੀਤ ਦੇ ‘ਅਨੀਰੁਧ ਪਾਂਡੇ’ ਨੂੰ ਆਪਣਾ ਗੁਰੂਧਾਰਨ ਕਰ ਲਿਆ । ਇਸ ਖੇਤਰ ਵਿਚ ਸੰਗੀਤ ਪ੍ਰਭਾਕਰ ਦੀ ਪੜਾਈ ਕਰਨ ਤੋਂ ਬਾਅਦ ਦਿੱਲੀ ਯੂਨੀਵਰਸਿਟੀ ਤੋਂ ਸੰਗੀਤ ਸ਼੍ਰੋਮਣੀ ਦਾ ਕੋਰਸ ਪੂਰਾ ਕੀਤਾ। ਨਾਲ ਹੀਖਹਿਰਾਗੜ੍ਹ ਤੋਂ ਗ੍ਰੈਜ਼ੂਏਸ਼ਨ ਅਤੇ ਐਮ ਏ ਕੀਤੀ।

ਸੰਗੀਤ ਨੂੰ ਆਪਣੀ ਦੁਨੀਆਂ ਬਣਾਉਣ ਲਈ ਮਾਪਿਆਂ ਵਲੋਂ ਆਸ਼ੀਰਵਾਦ ਤੇ ਭੈਣ ਮਨਵਿੰਦਰ ਕੌਰ ਦਾ ਪੂਰਾ ਸਾਥ ਮਿਲਣ ‘ਤੇ ਉਹਨਾਂ ਦਾ ਹੌਸਲਾ ਹੋਰ ਵੀ ਬੁਲੰਦਹੋਇਆ । ਆਪਣੀ ਇਸ ਕਲਾ ਨੂੰ ਹੋਰ ਅੱਗੇ ਲੈ ਕੇ ਪੰਜਾਬੀ ਜਗਤ ਦੇ ਸ਼ੋਅ ‘ਵਾਈਸ ਆਫ ਪੰਜਾਬ ਸੀਜ਼ਨ -4 ਵਿਚ ਮੁਕਾਬਲਾ ਵੀ ਕੀਤਾ । ਪਿਛਲੇ ਕਈ ਸਾਲਾਂਤੋੰ ਮਾਰਕਿਟ ਵਿਚ ਚੱਲ ਰਿਹਾ ਇੰਟਰਨੈਸ਼ਲ ‘ਮਰੀਗਿਆ’ ਨਾਂ ਦੇ ਬੈਂਡ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ । ਜਗਤਿੰਦਰ ਸਿੰਘ ਨੇ ਭਗਤ ਕਬੀਰ ਜੀ ਦੇ ‘ਦੋਹੇ’ ਆਪਣੀ ਅਵਾਜ਼ ਵਿਚ ਗਾਏ ਤੇ ਇੰਡੀਅਨ ਸੇਬਰ ਦੇ ਸੈਮੀ ਫਾਇਨਲ ਸੀਜ਼ਨ -3 ਮਗਰੋਂ ‘ਮੈਂ ਜੋਗਨੀਆ’ ਗੀਤ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਏ । ਹਰ ਖੇਤਰਵਿਚ ਆਪਣੀ ਪਹਿਚਾਣ ਬਣਾਉਣ ਲਈ ‘ਸਪਰਾਈਟ’ ਨਾਂ ਦੀ ਕੋਲਡਰਿੰਕ ਕੰਪਨੀ ਦਾ ਮਿਊਜਿਕ ਵੀਡਿੳ ਕੀਤਾ ਤੇ ਇਸ ਵਿਚ ‘ਕੇਸਰੀਆ ਬਾਲਮ’ ਗੀਤ ਗਾ ਕੇਦਰਸ਼ਕਾਂ ਨੂੰ ‘ਸਪਰਾਈਟ’ ਕੋਲਡਰਿੰਕ ਦੇ ਸ਼ੋਕੀਨ ਬਣਾਇਆ ।

2012 ਦੇ ਅਖੀਰ ਵਿਚ ‘ਗ੍ਰੈਮੀ ਅਵਾਰਡ’ ਦੇ ਨੋਮੀਨੇਟ ਬੈਂਡ ‘ਟਰੋਂਨਡੀਨ ਸੋਲੋਈਸਟ’ ਨਾਲਪਰਫੋਮ ਕੀਤਾ। ਜਗਤਿੰਦਰ ਸਿੰਘ ਨੇ ਦੱਸਿਆ ਕਿ ਉਹ ਹਰ ਰੋਜ਼ ਸੱਤ ਤੋਂ ਅੱਠ ਘੰਟੇ ਤਕ ਹਰਮੋਨੀਅਮ ਤੇ ਆਪਣੀ ਸੁਰੀਲੀ ਅਵਾਜ਼ ਨੂੰ ਬਣਾਈ ਰਖਣ ਲਈਰਿਆਜ਼ ਵੀ ਕਰਦੇ ਹਨ ਅਤੇ ਆਪਣੀ ਸਿਹਤ ਨੂੰ ਫਿੱਟ ਰੱਖਣ ਲਈ ਯੋਗਾ ਵੀ ਕਰਦੇ ਹਨ । ਆਪਣੀ ਇਸੇ ਮਿਹਨਤ ਸਦਕਾ ਪਿਛਲੇ 22 ਸਾਲਾਂ ਤੋਂ 1800 ਸ਼ੋਅਪੂਰੇ ਕਰ ਚੁੱਕੇ ਹਨ। ਉਨ੍ਹਾਂ ਨੂੰ ਹਿੰਦੀ ਫਿਲਮ ਵਿਚ ਵੀ ਗਾਉਣ ਦਾ ਮੌਕਾ ਮਿਲਿਆ ।

ਜਾਮਤਾਰਾ ਸੀਜ਼ਨ-2 ਦੇ ਐਪੀਸੋਡ 3 ਵਿਚ 24 ਮਿੰਟ ਤੋਂ 29 ਮਿੰਟ ਤੱਕ ਜਗਤਿੰਦਰ ਦੀ ਆਵਾਜ਼ ਵਿਚ ਗੀਤ ਸੁਣਨ ਨੂੰ ਮਿਲਿਆ, ਇਹ ਨੈਟਫਲਿਕਸ ਦੀ ਇਕਫੇਮਸ ਸੀਰੀਜ਼ ਜੋ ਕਿ ਬਿਹਾਰ ਦੇ ਇਕ ਪਿੰਡ ਜਮਤਾਰਾ ‘ਤੇ ਬਣੀ ਹੈ। ਉਥੋਂ ਦੇ ਫਰੋਡਸ ‘ਤੇ ਇਹ ਫ਼ਿਲਮ ਬਣੀ ਹੈ। ਇਸਦੇ ਨਾਲ ਹੀ ਜਗਤਿੰਦਰ ਸਿੱਧੂ ਨੇ ਪੰਜਾਬੀਖੇਤਰ ਵਿਚ ਆਪਣੀ ਪਛਾਣ ਨੂੰ ਬਰਕਰਾਰ ਰੱਖਣ ਲਈ ਪੰਜਾਬੀ ਫਿਲਮ ‘ਇਸ਼ਕਨਾਮਾ’ ਵਿਚ ਗੀਤ ਰਾਹੀਂ ਡੈਬੀਉ ਕੀਤਾ । ਇਥੇ ਹੀ ਬਸ ਨਹੀਂ ਜਗਤਿੰਦਰ ਸਿੰਘਸਿੱਧੂ ਇਕ ਹੋਰ ਗੀਤ ਸੋਹਣੀ ਹੀਰ ਵੀ ਗਾਇਆ, ਜਿਸਨੂੰ ਦਰਸ਼ਕ ਖੂਬ ਪਸੰਦ ਕਰ ਰਹੇ ਨੇ।

ਦੱਸਦਈਏ ਕਿ ਜਗਤਿੰਦਰ ਸਿੰਘ ਸਿੱਧੂ ਵੱਖੋ ਵੱਖਰੇ ਵਿਸ਼ਿਆ ਨੂੰ ਲੈ ਕੇ ਸਮਾਜਿਕ ਗੀਤ ਗਾਉਣ ਨੂੰ ਜ਼ਿਆਦਾ ਤਰਜੀਹ ਦਿੰਦਾ ਹੈ, ਤੇ ਆਉਣ ਵਾਲੇ ਸਮੇਂ ਵਿਚ ਹੋਰਵੀ ਨਵੇਂ ਨਵੇਂ ਗੀਤ ਲੈ ਕੇ ਆ ਰਿਹਾ ਹੈ। ਸਮਾਜ, ਸੱਭਿਆਚਾਰ ਨਾਲ ਜੁੜੇ ਰਹਿਣ ਦੇ ਨਾਲ ਨਾਲ ਜਗਤਿੰਦਰ ਸਿੱਧੂ ਦਾ ਸੁਪਨਾ ਦੇਸ਼ ਦਾ ਸਭ ਤੋਂ ਵੱਡਾ ਤੇ ਮਹਿੰਗਾਗਾਇਕ ਬਣਨ ਦਾ ਹੈ, ਜਿਸ ਲਈ ਉਹ ਦਿਨ ਰਾਤ ਮਿਹਨਤ ਕਰ ਰਿਹਾ ਹੈ, ਪਰਮਾਤਮਾ ਉਹਨਾਂ ਦੇ ਇਹਨਾਂ ਸੁਪਨਿਆਂ ਨੂੰ ਜ਼ਰੂਰ ਬੂਰ ਪਾਵੇ।

ਪ੍ਰਦੀਪ ਕੌਰ ਅਡੋਲ, ਰਾਜਪੁਰਾ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਫਲਤਾਪੂਰਵਕ ਨੇਪਰੇ ਚੜੀਆਂ ਪੀ ਐੱਚ ਡੀ ਕੋਰਸ ਵਰਕ 2 ਦੀਆਂ ਕਲਾਸਾਂ
Next article42ਵੀ ਜੂਨੀਅਰ ਲੜਕੇ- ਲੜਕੀਆਂ ਮੁੱਕੇਬਾਜ਼ੀ ਚੈਂਪੀਅਨਸ਼ਿੱਪ ਵਿਚ ਰੂਹੀ ਭਾਰਦਵਾਜ ਦਾ ਸ਼ਾਨਦਾਰ ਪ੍ਰਦਰਸ਼ਨ