ਜਦੋਂ ਮੈਂ ਸਨਮਾਨ ਕਰਾਉਣ ਤੋਂ ਵਾਂਝਾ ਰਹਿ ਗਿਆ ਹਾਸ ਵਿਅੰਗ

ਸਮਾਜ ਵੀਕਲੀ

ਇੱਕ ਦਿਨ ਮੈਂ ਆਪਦੀ ਘਰਵਾਲੀ ਨੂੰ ਕਿਹਾ,“ ਚੁਗਲ ਕੌਰੇ ਲੇਖ਼ਕਾਂ ਦੀ ਕੋਈ ਕਿਤਾਬ ਵੀ ਨਹੀਂ ਛਪੀ ਹੁੰਦੀਤੇ ਉਨ੍ਹਾਂ ਨੂੰ ਇੱਲ ਦੀ ਥਾਂ ਕੁੱਕੜ ਵੀ ਨਹੀਂ ਆਉਂਦਾ ਹੁੰਦਾ, ਫੇਰ ਵੀ ਉਹ ਸਨਮਾਨ ਪ੍ਰਾਪਤ ਕਰਨ ਵਿਚ ਕਾਮਯਾਬ ਹੋ ਜਾਂਦੇ ਹਨ, ਮੈਨੂੰ ਵੀ ਇਨਾਮ ਸ਼ਨਾਮ ਲੈਣ ਦਾ ਕੋਈ ਉਪਰਾਲਾ ਕਰਨਾ ਚਾਹੀਦਾ ਹੈ।”ਮੈਨੂੰ ਚੁਗਲ ਕੌਰ ਕਹਿਣ ਲੱਗੀ “ ਤੁਹਾਨੂੰ ਕਿਹੜਾ ਕਵਿਤਾ ਲਿਖਣੀ ਆਉਂਦੀ ਹੈ, ਕਦੇ ਕਵਿਤਾ ਦਾ ਇੱਕ ਅੱਖਰ ਤਾਂ ਲਿਖਿਆ ਨਹੀਂ, ਦੁਜਿਆਂ ਨੂੰ ਕਹਿਣ ਤੋਂ ਪਹਿਲਾਂ ਆਪਦੀ ਪੀਹੜੀ ਹੇਠ ਸੋਟਾ ਮਾਰੋ ।”“ਮੈਂ ਕਿਹਾ ਚੁਗਲ ਕੌਰੇ ਖ਼ਬਰੇ ਤੈਨੂੰ ਯਾਦ ਹੈ ਜਾਂ ਨਹੀਂ ਆਪਣੀ ਪੀਹੜੀ ਅਤੇ ਸੋਟਾ ਤਾਂ ਅਪਣੇ ਪੜੋਸੀ ਲੈ ਗਏ ਸਨ ਉਨ੍ਹਾਂ ਨੇ ਹਾਲੇ ਤੱਕ ਵਾਪਸ ਨਹੀਂ ਕੀਤੇ ਮੈਂ ਕਿਵਂੇ ਪੀਹੜੀ ਹੇਠ ਸੋਟਾ ਮਾਰ ਸਕਦਾ ਹਾਂ।”ਚੁਗਲ ਕੌਰ ਮੈਨੂੰ ਕਹਿਣ ਲੱਗੀ,“ਸਰਦਾਰ ਜੀ ਅਕਲ ਕਿੱਥੇ ਵੇਚ ਆਏ ਹਂੋ, ਪੀਹੜੀ ਹੇਠ ਸੋਟੇ ਵਾਲੀ ਤਾਂ ਇੱਕ ਕਹਾਵਤ ਹੈ, ਕਹਿਣ ਦਾ ਭਾਵ ਹੈ ਦੂਜੇ ਲੇਖ਼ਕਾਂ ਨੂੰ ਭੰਡੀ ਜਾਨੇ ਹੋ, ਜਰਾ ਆਪਦੇ ਵੱਲ ਵੀ ਝਾਤੀ ਮਾਰ ਕੇ ਦੇਖ ਲਉ।”ਚੁਗਲ ਕੌਰੇ, ਧੰਨਵਾਦ ਤੇਰੇ ਸਮਝਾਉਣ ਦਾ, ਪਰ ਸਨਮਾਨ ਪ੍ਰਾਪਤ ਕਰਨ ਦਾ ਕੋਈ ਨਾ ਕੋਈ ਉਪਰਾਲਾ ਤਾਂ ਕਰਨਾ ਹੀ ਪਵੇਗਾ ।”

“ ਇਨਾਮ ਲਏ ਬਿਨਾ ਨੱਕ ਨਹੀਂ ਰਹਿੰਦਾ। ਇਨਾਮ ਲੈਕੇ ਫੇਰ ਕਿਹੜਾ ਤੁਸੀਂ ਜੱਜ ਲੱਗ ਜਾੳਂੁਗੇ ,ਰਹਿਣ ਦਿਉ ਇਹੋ ਜਿਹੀ ਘਤਿੱਤ ਕਰਨ ਨੂੰ।”ਘਰਵਾਲੀ ਤੋਂ ਡਰਦੇ ਮਾਰੇ ਮੈਂ ਚੁੱਪ ਤਾਂ ਕਰ ਗਿਆ ਪਰ ਮੇਰੇ ਦਿਲ ਵਿਚਸਨਮਾਨ ਪ੍ਰਾਪਤ ਕਰਨ ਦਾ ਉਬਾਲਾ ਜਿਹਾ ਉੱਠਦਾ ਰਹਿੰਦਾ ਸੀ। ਤੇ ਇੱਕ ਦਿਨ ਮੈਂ ਆਪਣੇ ਮਿੱਤਰ ਕਵੀ ਬਾਬਾ ਵਲੇ੍ਹਟਕਰ ਨਾਲ ਗੱਲ ਕੀਤੀ ਤਾਂ ਮੈਨੂੰ ਉਹ ਕਹਿਣ ਲੱਗਿਆ, “ ਸਰਦਾਰ ਦਲਿੱਦਰ ਸਿਹਾਂਤੂੰਂ ਇਨਾਮ ਲੈਣ ਵਾਲਾ ਬਣਏਸ ਸਾਲ ਦਾ ਇਨਾਮ ਤੈਨੂੰ ਦੁਆ ਦੇਣਾ ਹੈ।”“ ਮੈਂ ਕਿਹਾ, ਬਾਬਾ ਵਲੇ੍ਹਟਕਰ ਮੈਂ ਤਾਂ ਕਦੇ ਕਵਿਤਾ ਦੀ ਇੱਕ ਲਾਈਨ ਵੀ ਨਹੀਂ ਲਿਖ਼ੀ ਮੈਨੂੰ ਇਨਾਮ ਕੌਣ ਦੇ ਦੇਵੇਗਾ।”ਕਹਿੰਦਾ, “ ਦਲਿੱਦਰ ਸਿਹਾਂ ਇਹ ਸਭ ਕੁਝ ਮੇਰੇ ਤੇ ਛੱਡਦੇ ਬਸ ਤੂੰ ਇਨਾਮ ਲੈਣ ਦੀ ਤਿਆਰੀ ਕਰ ਲੈ ।” ਤੇ ਕੁਝ ਦਿਨ ਬਾਅਦ ਬਾਬਾ ਵਲੇ੍ਹਟਕਰ ਨੇ ਮੈਨੂੰ ਸ਼ਹਿਰ ਦੀ ਸਹਿਤ ਸਭਾ ਦੇ ਪ੍ਰਧਾਨ ਢਕਵੰਜ ਜੀ ਕਲਮ ਤੋੜ ਦੇ ਘਰ ਲੈ ਜਾਕੇ ਮੇਰੀ ਜਾਨਕਾਰੀ ਕਰਵਾਈ ਤਾਂ ਮੈਨੂੰ ਢਕਵੰਜ ਜੀਕਲਮ ਤੋੜ ਕਹਿਣ ਲੱਗੇ ਕਿ, “ ਸਰਦਾਰ ਦਲਿੱਦਰ ਸਿੰਘ ਜੀ, ਕਵੀ ਬਾਬਾ ਵਲੇ੍ਹਟਕਰ ਨੇ ਪਿਛਲੇ ਹਫ਼ਤੇ ਤੁਹਾਡੇ ਬਾਰੇ ਮੈਨੂੰ ਸਭ ਕੁਝ ਦੱਸ ਦਿੱਤਾ ਸੀ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ,ਤੁਸੀਂ ਬਿਲਕੁਲ ਸਹੀ ਜਗਾ੍ਹ ਤੇ ਆਏ ਹਂੋ, ਏਸ ਸਾਲ ਦਾ ਇਨਾਮ ਤਾਂ ਤੁਹਾਨੂੰ ਮਿਲਿਆ ਹੀ ਮਿਲਿਆ ।”

ਮੈਂ ਕਿਹਾ, “ਮੈਨੂੂੰ ਇਨਾਮ ਲੈਣ ਵਾਸਤੇ ਕੀ ਕਰਨਾ ਪਵੇਗਾ।”ਮੈਨੂੰ ਢਕਵੰਜ ਜੀ ਕਲਮ ਤੋੜ ਕਹਿਣ ਲੱਗੇ, “ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ,ਬਸ ਮਿਥੀ ਤਰੀਕ ਵਾਲੇ ਦਿਨ ਤਿਆਰ ਹੋਕੇ ਹੋਮ ਮਨਿਸਟਰ ਯਾਨੀ ਆਪਦੀ ਧਰਮ ਪਤਨੀ,ਰਿਸ਼ਤੇਦਾਰਾਂ ਅਤੇ ਮਿੱਤਰਾਂ ਨਾਲ ਹਾਲ ਵਿਚ ਆ ਜਾਇਉ, ਬਾਕੀ ਸਭ ਕੁਝ ਮੇਰੇ ਤੇ ਛੱਡ ਦਿਉ। “ ਮੈਂਂ ਕਿਹਾ, “ ਢਕਵੰਜ ਜੀ,ਮੈਨੂੰ ਲਿਖਣਾ ਨਹੀਂ ਆਉਂਦਾ ,ਕਦੇ ਕਦੇ ਤੁੱਕਬੰਦੀ ਜਿਹੀ ਕਰ ਲਈਦੀ ਹੈ।” ਢਕਵੰਜ ਜੀ ਕਲਮ ਤੋੜ ਮੈਨੂੰ ਕਹਿਣ ਲੱਗਿਆ, “ ਸੁਣਾਉ ਖਾਂ ਭਲਾ ਦੋ ਚਾਰ ਲਈਨਾ ਦੇਖੀਏ ਕਿਹੋ ਜਿਹੀਆਂ ਲਿਖੀਆਂ ਹਨ।”ਮੈਂ ਉਸਨੂੰ ਜਿਹੜੀ ਕਵਿਤਾ ਸੁਣਾਈ ਕਵਿਤਾ ਇਸ ਤਰ੍ਹਾਂ ਸੀ।
ਫੁੱਟਪਾਥ ਤੇ ਸੁੱਤੇ ਪਏ ਲੋਕ ਜੀ,
ਸ਼ਰਾਬੀ ਨੇ ਟਰੱਕ ਚੜ੍ਹਾਕੇ ਉਨ੍ਹਾਂ ਦਾ ਪਾਤਾ ਭੋਗ ਜੀ।
ਘਰਵਾਲੇ ਕਰਨ ਲੱਗੇ ਸੋਗ ਜੀ,
ਗਰੀਬਾਂ ਦਾ ਕੱਟਿਆ ਗਿਆ ਰੋਗ ਜੀ।।
ਲੳੇ ਇਕ ਹੋਰ ਗਿੱਦੜ (ਸ਼ਅਰ ) ਸੁਣੋ
ਅਸੀਂ ਉਨ੍ਹਾਂ ਨੂੰ ਆਪਣੇ ਦਿਲ ਦਾ ਹਾਲ ਸੁਣਾਕੇ ਹੀ ਰਹਿੰਦੇ
ਜੇ ਉਨ੍ਹਾਂ ਨੇ ਜੁੱਤੀ ਨਾ ਲਾਹੀ ਹੁੰਦੀ
ਇਕ ਹਿੰਦੀ ਰੰਗ ਸੁਣੋ।”
ਲਿਪਟਾ ਹੂੰ ਮੈਂ ਏਕ ਹਸੀਨਾ ਸੇ, ਰਾਤ ਆਇਆ ਏਕ ਸਪਨਾ,
ਆਂਖ ਖੁਲੀ ਤੋ ਦੇਖਾ,ਮੂੰਹ ਚਾਟ ਰਹਾ ਥਾ ਕੁੱਤਾ ਜੈਕੀ ਅਪਨਾ,

ਲਉ ਇਕ ਹੋਰ ਸਿੱਟਦੈਂ ਜੁੱਪਿਉ ਕੇਰਾਂ
ਤੂੰ ਮੇਰੇ ਦਿਲ ਵਿਚ ਇਉਂ ਲਹਿ ਗਈ,
ਜਿਂਵੇਂ ਮੱਝ ਟੋਹਬੇ ਵਿਚ ਬਹਿ ਗਈ।
ਮੈਂ ਵੀਲੋਰ ਵਿਚ ਆਕੇ ਕਿਹਾ ਲਉ ਜੀ ਇੱਕ ਹੋਰ ਸੁਣੋ
ਖੋਤੀ ਚੜ੍ਹੀ ਖਜੂਰ ਤੇ, ਟੁੱਕ ਟੁੱਕ ਨੀਂਬੂ ਖਾਏ।
ਉੱਤਰ ਜਾਹ ਨੀ ਮਰ ਜਾਣੀੲਂੇ
ਤੇਰੀਆਂ ਕੋਈ ਵਾਲੀਆਂ ਲਉਗਾ ਲਾਹੇ

“ਵਾਹ ਵਾ, ਵਾਹ ਵਾ,ਆਹ ਤਾਂ ਕਮਾਲ ਕਰ ਦਿੱਤੀ ਧੋਤੀ ਪਾੜ ਕੇ ਰੁਮਾਲ ਕਰ ਦਿੱਤੀ। ਸਰਦਾਰ ਦਲਿੱਦਰ ਸਿੰਘ ਜੀ ਤੁਸੀਂ ਤਾ ਕਹਿੰਦੇ ਸੀ ਮੈਨੂੰ ਲਿਖਣਾ ਨਹੀਂ ਆਉਂਦਾ ਤੁਸੀਂ ਤਾਂ ਚੰਗੀ ਭਲੀ ਕਵਿਤਾ ਲਿਖ ਲੈਨੇ ਹੋਂ।”

“ ਮੇਰੀ ਤੁੱਕਬੰਦੀ ਨੂੰ ਸਲਾਹੁਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ।”

“ਦਲਿੱਦਰ ਸਿਘ ਜੀੰ ਜੇ ਬੁਰਾ ਨਾ ਮਨਾਉਂ ਤਾ ਇਕ ਗੱਲ ਪੁੱਛਾਂ?”

ਮੈ ਕਿਹਾ, “ ਮੈਂ ਕਾਹਦੇ ਵਾਸਤੇ ਬੁਰਾ ਮਨਾਉਂਣਾ ਹੈ, ਪੁੱਛੋ ਕੀ ਪੁੱਛਣਾ ਹੈ।”

ਮੈਂਨੂੰ ਉਹ ਕਹਿਣ ਲੱਗਿਆ, “ ਖੋਤੀ ਚੜੀ੍ਹ ਖਜੂਰ ਵਾਲੀ ਕਵਿਤਾ ਮਂੈਕਿਸੇ ਪੁਸਤਕ ਵਿਚ ਪੜੀ੍ਹ ਸੀ।”

ਮੈਂ ਕਿਹਾ, “ ਹਾਂ ਜੀ ਇਹ ਕਵਿਤਾਇੱਕ ਲੇਖਕ ਦੀ ਪੁਸਤਕ ਚੋਂ ਚੁਰਾਈ ਹੈ।”

ਫੇਰ ਮੈਨੂੰਂ ਉਹ ਕਹਿਣ ਲiੱਗਆ, “ ਕੋਈ ਗੱਲ ਨਹੀਂ ਕੁਝ ਲੇਖਕ ਦੂਜੇ ਲੇਖਕਾਂ ਦੀਆਂ ਕਵਿਤਾਵਾਂ ਪੜ੍ਹਦੇ ਹਨ ਤੇ ਅਖ਼ੀਰਲੀ ਲਾਈਨ ਤੇ ਆਪਣਾ ਨਾਂ ਲਿਖ ਲੈਂਦੇ ਹਨ।ਦਲਿੱਦਰ ਸਿੰਘ ਜੀ ਮੈਂ ਤੁਹਾਨੂੰ ਦੱਸ ਦਿਆਂ ਸਾਡੀ ਸਹਿਤ ਸਭਾ ਦਾ ਕਰਤਾ ਧਰਤਾ ਮੈਂ ਹੀ ਹਾਂ, ਸਭ ਕੁਝ ਮੇਰੇ ਹੱਥ ਵਿਚ ਹੈ,ਜੋ ਕੁਝ ਮੈਂਂ ਕਹਾਂਗਾ ਸਭਾ ਦੇ ਦੂਜੇ ਮੈਬੰਰ ਮੰਨ ਜਾਣਗੇ, ਪਰ ਤੁਹਾਨੂੰ ਥੋਹੜੀ ਜਿਹੀ ਤਕਲੀਫ਼ ਕਰਨੀ ਪਵੇਗੀ।”

“ਉਹ ਕਿਹੜੀ ਮੈਂ ਉਸਤੋਂ ਪੁੱਛਿਆ?”

ਦਲਿੱਦਰ ਸਿੰਘ ਜੀ, “ ਅੱਜਕਲ੍ਹ ਮੁਫ਼ਤ ਵਿਚ ਕੋਈ ਕੰਮ ਨਹੀਂ ਹੁੰਦਾ, ਹਰ ਕੰਮ ਤੇ ਪੈਸੇ ਲਗਦੇ ਹਨ।ਹਾਲ ਤੇ ਚਾਹ ਪਾਣੀ ਦਾ ਖਰਚਾ, ਸੁੱਖ ਨਾਲ ਅਖ਼ਬਾਰਾਂਵਾਲੇ ਟੈਲੀ ਵਾਲੇ ਆਉਣ ਵਾਸਤੇ ਪੈਸੇ ਮੰਗਦੇ ਹਨ।ਦਲਿੱਦਰ ਸਿੰਘ ਜੀ ਤੁਸੀਂ ਸਿਆਣੇ ਹਂੋ ਉਹ ਮੁਫ਼ਤ ਵਿਚ ਤਾਂ ਨਹੀਂ ਆ ਜਾਂਦੇ। ਜਿਸ ਲੇਖਕ ਨੇ ਤਹਾਡੇ ਬਾਰੇ ਪਰਚਾ ਪੜ੍ਹਨਾ ਐਂ ਉਸਨੂੰ ਵੀ ਪੈਸੇ ਦੇਣੇ ਪੈਣਗੇ, ਕਿਸੇ ਚੰਗੇ ਲੇਖਕ ਨੂੰ ਪੈਸੇ ਦੇਕੇ ਉਸਦੀਆਂ ਕਵਿਤਾਵਾਂ ਤੁਹਾਡੇ ਨਾਂ ਤੇ ਕਰ ਦਿਆਂਗੇ, ਬਾਕੀ ਇਨ੍ਹਾਂ ਲੋਕਾਂ ਨੂੰਰੇਲ ਗੱਡੀ ਅਤੇ ਬਸ ਦਾ ਕਿਰਾਇਆ ਵੀ ਦੇਣਾ ਪਵੇਗਾ। ਜਦੋਂ ਤੁਹਾਡੀ ਅਖ਼ਬਾਰਾਂ ਵਿਚ ਫੋਟੋ ਦੇ ਨਾਲ ਖ਼ਬਰਛਪੀ ਕੇਰਾਂ ਤਾਂ ਬੱਲੇ ਬਲੇ ਹੋ ਜਾਵੇਗੀ, ਟੈਲੀ ਅਤੇ ਅਖ਼ਬਾਰਾਂ ਵਾਲੇ ਤੁਹਾਡੀ ਏਨੀ ਮਸ਼ਹੁਰੀ ਕਰ ਦੇਣਗੇ ਤੁਹਾਨੂੰਬਗੈਰ ਸਕਿਉਰਿਟੀ ਤੋਂ ਬਾਹਰ ਨਿਕਲਣਾ ਮੁਸiLਕਲ ਹੋ ਜਾਵੇਗਾ, ਕਿਉਂਕਿ ਤੁਹਾਡੇ ਹਜਾਰਾਂ ਹੀ ਪੱਖੇ ਬਣ ਜਾਣਗੇ ਮੇਰੇ ਕਹਿਣ ਦਾ ਭਾਵ ਹੈ ਤੁਹਾਡੇ ਫ਼ੈਨ ਬਣ ਜਾਣਗੇ ਤੇ ਉਹ ਤਹਾਡੇ ਦਰਸ਼ਨਾ ਨੂੰ ਤਰਸਣਗੇ।

ਤੁਹਾਡੇ ਵਾਸਤੇ ਇੱਕ ਮੋਮਂੈਟੋ,ਸ਼ਾਲ ਅਤੇ ਪਚਵੰਜਾ ਸੌ ਰੁਪਏ ਤਹਾਨੂੰ ਇਨਾਮ ਵਜੋਂ ਦੇਵਾਂਗੇ, ਕੁੱਲ ਮਿਲਾਕੇ ਦੋ ਕੂ ਲੱਖ ਦਾ ਖਰਚਾ ਹੋ ਜਾਵੇਗਾ, ਜੇ ਤੁਸੀਂ ਪੈਸੇ ਦਾ ” ਇੰਤਜ਼ਾਮ ਕਰ ਸਕਦੇ ਹੋ ਤਾਂ ਤੁਹਾਡਾ ਇਨਾਮ ਪੱਕਾ।”ਦੋ ਲੱਖ ਦਾ ਨਾਂ ਸੁਣਕੇ ਇਕ ਵਾਰੀ ਤਾਂ ਮੈਂ ਗਸ਼ Lਖਾਕੇ ਡਿੱਗਣ ਵਾਲਾ ਹੋ ਗਿਆ ਅਤੇ ਮੈਂ ਕਿਹਾ, “ ਢਕਵੰਜ ਜੀ ਏਨੀ ਰਕਮ ਤਾਂ ਜਿਆਦਾ ਹੈ ਦੋ ਲੱਖ ਦਾ ਇੰਤਜ਼ਾਮ ਮੈਂ ਕਿਵੇਂ ਕਰਾਂਗਾ।”ਮੈਨੂੰ ਕਹਿਣ ਲਗਿੱਆ, “ ਫੇਰ ਰਹਿਣ ਦਿਉ ਇਨਾਮ ਲੈਣ ਨੂੰ, ਇਨਾਮ ਲੈਣ ਵਾਸਤੇ ਤੁਹਾਨੂੰ ਡਾਕਟਰ ਨੇ ਤਾਂ ਨਹੀਂ ਕਿਹਾ। ਮੈਂ ਤਾਂ ਤੁਹਾਡੀ ਮਸ਼ਹੂਰੀ ਦੀ ਗੱਲ ਕਰ ਰਿਹਾ ਸੀ। ਇਉਂ ਤਾਂ ਨਹੀਂ ਸੋਚ ਰਹੇ ਮੈਂ ਪੈਸੇ ਲੈਕੇ ਭੱਜ ਜਾਵਾਂਗਾ, ਸਰਦਾਰ ਦਲਿੱਦਰ ਸਿੰਘ ਜੀ ਯਕੀਨ ਤੇ ਦੁਨੀਆਂ ਚਲਦੀ ਹੈ, ਮੇਰੇ ਤੇ ਭਰੋਸਾ ਰੱਖੋ ਮੈਂ ਇਹੋ ਜਿਹਾ ਬੰਦਾ ਨਹੀਂ ਜਿਹੜਾ ਪੈਸੇ ਲੈਕੇ ਭੱਜ ਜਾਵਾਂਗਾ, ਨਾਲੇ ਮੈਂ ਆਪਣਾ ਘਰ ਤਾਂ ਨਹੀਂ ਛੱਡਕੇ ਕਿਤੇ ਚiੱਲਆ, ਜੇ ਮੇਰੇ ਤੇ ਯਕੀਨ ਨਹੀਂ ਤਾਂ ਬਾਬਾ ਵਲੇ੍ਹਟਕਰ ਜੀ ਤੋਂ ਪੁੱਛ ਲਉ ਆਹ ਕੋਲ ਬੈਠੇਹਨ।

ਸਾਡੀ ਸਭਾ ਰਜਿਟਰਡ ਸਭਾ ਹੈ, ਬਥੇਰੇ ਲੇਖਕਾਂ ਨੂੰ ਇਨਾਮ ਦੇ ਚੁੱਕੇ ਹਾਂ, ਕੁਝ ਦਿਨ ਹੋਰ ਸੋਚ ਲਉ ਸੋਚਕੇ ਮੈਨੂੰ ਦੱਸ ਦੇਣਾ, ਪਰ ਜਲਦੀ ਕਰਨਾ ਇਨਾਮ ਲੈਣ ਵਾਸਤੇ ਤਾਂ ਹੋਰ ਵੀ ਬਹੁਤ ਲੇਖਕ ਮੇਰੇ ਪਿੱਛੇ ਪਏ ਹੋਏ ਹਨ, ਮੈਂ ਚਾਹੁੰਦਾ ਹਾਂ ਕਿ ਇਨਾਮ ਤੁਹਾਨੂੰ ਹੀ ਮਿਲੇ, ਇਹ ਨਾ ਹੋਵੇ ਇਸ ਸਾਲ ਕਿਸੇ ਹੋਰ ਲੇਖਕ ਦਾਸਨਮਾਨ ਕਰ ਦੇਈਏ ।”ਤੇ ਮੈਂ ਢਕਵੰਜ ਜੀ ਕਲਮ ਤੋੜ ਤੋਂ ਇਕ ਹਫ਼ਤਾ ਸੋਚਣ ਦਾ ਸਮਾਂ ਲੈਕੇ ਘਰ ਆ ਗਿਆ। ਘਰ ਆਉਂਂਦਾ ਹੋਇਆ ਸੋਚ ਰਿਹਾ ਸੀ ਕਿ ਢਕਵੰਜ ਕਲਮ ਤੋੜ ਨੂੰ ਪੁਸਤਕਾਂ ਦੀ ਜਾਨਕਾਰੀ ਹੈ ਇਸੇ ਕਰਕੇ ਤਾਂ ਉਸਨੇ ਮੇਰੀ ਕਵਿਤਾ ਵਾਲੀ ਚੋਰੀ ਪਕੜ ਲਈ ਵਾਕਿਆ ਹੀ ਉਹ ਸਹਿਤ ਸਭਾ ਦਾ ਪ੍ਰਧਾਨ ਹੋਵੇਗਾ।

ਜਦੋਂ ਮੈਂ ਦੋ ਲੱਖ ਵਾਲੀ ਗੱਲ ਘਰਵਾਲੀ ਨੂੰ ਦੱਸੀ ਤਾਂ ਉਹ ਚਾਰੇ ਚੁੱਕ ਕੇ ਪਈ, ਅਤੇ ਕਹਿਣ ਲੱਗੀ, “ ਮੂਰਖਾਂ ਵਾਲੀਆਂ ਗੱਲਾਂ ਨਾ ਕਰੋ, ਰਹਿਣ ਦਿਉ ਇਨਾਮ ਲੈਣ ਨੂੰ, ਨਾਲੇ ਮੈਨੂੰ ਇਹ ਦੱਸੋ ਕਿ ਤੁਸੀਂ ਪਤਾ ਕੀਤਾ ਹੈ ਕਿ ਉਹ ਪਰਧਾਨ ਹੈ ਵੀ ਜਾਂ ਨਹੀਂ, ਘਰ ਵਿਚ ਤਾਂ ਅੱਗੇ ਹੀ ਭੰਗ ਭੁਜਦੀ ਹੈ ਦੋ ਲੱਖ ਲਿਆਉਂਗੇ ਕਿਥੋਂ ।”ਮੈਂ ਕਿਹਾ ਚੁਗਲ ਕੌਰੇ, “ ਬਾਬਾ ਵਲੇ੍ਹਟਕਰ ਮੇਰਾ ਖਾਸ ਦੋਸਤ ਹੈ ਉਸਨੇ ਹੀ ਪ੍ਰਧਾਨ ਢਕਵੰਜ ਕਲਮ ਤੋੜ ਬਾਰੇ ਦiੱਸਆ ਸੀ,ਬਾਬਾ ਵਲੇ੍ਹਟਕਰ ਤਾਂ ਝੁਠ ਨਹੀਂ ਬੋਲਦਾ। ਜਿਵੇਂ ਢਕਵੰਜ ਕਲਮ ਤੋੜ ਕਹਿੰਦਾ ਸੀ ਕਿ ਸਰਦਾਰ ਦਲਿੱਦਰ ਸਿੰਘ ਜੀ ਇਕ ਵਾਰੀ ਤੁਹਾਡੀ ਮਸ਼ਹੂਰੀ ਹੋਗਈ ਤਾਂ ਲੇਖਕ ਪੈਸਾ ਲੈਕੇ ਤੁਹਾਡੇ ਅੱਗੇ ਪਿੱਛੇ ਫਿਰਨਗੇ ਤੇ ਪ੍ਰਕਾਸਕ ਵੀ ਤੁਹਾਡੇ ਵਰਗੇ ਮਸ਼ਹੂਰ ਬੰਦੇ ਦੀ ਸੁਣਨਗੇ ਤੇ ਜਿਹੜੀ ਵੀ ਕਿਤਾਬ ਛਾਪਣੀ ਹੋਈ ਲੇਖਕਾਂ ਅਤੇ ਪ੍ਰਕਾਸ਼ਕਾ ਤੋਂ ਕਮੀਸ਼ਨ ਲੈ ਲਿਆ ਕਰਿਉ ਇਸ ਤਰ੍ਹਾਂ ਤੁਹਾਨੂੰ ਚੰਗੀ ਭਲੀ ਆਮਦਨੀ ਹੋਣ ਲਗ ਜਾਵੇਗੀ ।

ਪ੍ਰਕਾਸ਼ਕ ਲੇਖਕ ਤੋਂ ਪੈਸੇ ਲੈਕੇ ਸੌ ਕਿਤਾਬਾਂ ਹੱਥ ਵਿਚ ਪਕੜਾ ਦਿੰਦੇ ਹਨ। ਨਾਂ ਉਹ ਲੇਖਕਾਂਨੂੰਪੇਸ਼ਗੀ ਪੈਸੇ ਦਿੰਦੇ ਹਨ ਤੇ ਨਾ ਰੋਇਲਟੀ ਆਪ ਉਹ ਲਾਈਬਰੇਰੀਆਂਦੁਕਾਨਾਂ ਅਤੇ ਸਕੂਲ ਕਾਲਜਾਂ ਵਿਚ ਕਿਤਾਬਾਂ ਵੇਚਕੇ ਬਥੇਰਾ ਪੈਸਾ ਕਮਾ ਲੈਂਦੇ ਹਨ। ਸੰਮਾ ਪਾਕੇ ਤੁਸੀਂ ਆਪ ਪ੍ਰ੍ਰਕਾਸ਼ਕ ਬਣ ਜਾਇਉ ਫੇਰ ਤਾਂ ਤੁਸੀਂ ਲੇਖਕਾਂ ਦੀਆਂ ਕਿਤਾਬਾਂ ਛਾਪਕੇ ਚੰਗਾ ਭਲਾ ਕਾਰੋਬਾਰ ਕਰ ਸਕਦੇ ਹੋ ਚੁਗਲ ਕੌਰੇ ਕਿਸੇ ਤੇ ਯਕੀਨ ਵੀ ਕਰਨਾ ਚਾਹੀਦਾ ਹੈਕੁਝ ਪੈਸੇ ਮੈਂ ਆਪਣੇ ਦੋਸਤਾਂ ਤੋਂ ਪਕੜ ਲਵਾਂਗਾ ਅਤੇ ਕੁਝ ਬੈਂਕ ਤੋਂ ਲੋਨ ਲੈ ਲਵਾਂਗੇ ਇਕ ਵਾਰੀ ਆਪਾਂ ਆਪਣਾ ਕੰਮ ਸਾਰ ਲਵਾਂਗੇ ਫੇਰ ਦੇਖੀ ਜਾਵੇਗੀ ।”ਮੇਰੀਆਂ ਗੱਲਾਂ ਸੁਣਕੇ ਚੁਗਲ ਕੌਰ ਵੀ ਤਿਆਰ ਹੋ ਗਈ ਅਤੇ ਮੈਨੂੰ ਕਹਿਣ ਲੱਗੀ, “ ਇੱਕ ਗੱਲ ਦੀ ਮੈਨੂੰ ਸਮਝ ਨਹੀਂ ਆਉਂਦੀ ਲੇਖਕ ਆਪਣੀ ਕਿਤਾਬ ਲਿਖਣ ਤੇ ਏਨੀ ਮਿਹਨਤ ਕਰਦੇ ਹਨ ਉਹ ਕਿਤਾਬ ਛਪਵਾਉਣ ਤੋਂ ਪਹਿਲਾਂ ਪ੍ਰਕਾਸ਼ਕਾਂਤੋਂ ਪੈਸੇ ਕਿਉਂ ਨਹੀਂ ਮੰਗਦੇ, ਪੈਸੇ ਮੰਗਣੇ ਚਾਹੀਦੇ ਹਨ।

ਨਾਲੇ ਸਰਦਾਰ ਜੀ ਅਸੀਂ ਤਾਂ ਅੱਗੇ ਹੀ ਕਰਜ਼ੇ ਹੇਠ ਦੱਬੇ ਪਏ ਹਾਂ, ਜਿਹੜਾ ਵੀ ਕੰਮ ਕਰਨਾ ਹੈ ਸੋਚਕੇ ਕਰਿਉ, ਜੇ ਏਸ ਵਾਰੀ ਘਾਟਾ ਪੈ ਗਿਆ ਤਾਂ ਘਰ ਦੇ ਗੁਜਾਰੇ ਵਾਸਤੇ ਸੜਕ ਤੇ ਬੈਠਕੇ ਮੰਗਣਾ ਪਵੇਗਾ।”ਇੱਕ ਹਫ਼ਤੇ ਬਾਅਦ ਮੈਂ ਦੋ ਲੱਖ ਦਾ ਇੰਤਜ਼ਾਮ ਕਰਕੇ ਢਕਵੰਜ ਜੀ ਕਲਮ ਤੋੜ ਨੂੰ ਦੇ ਦਿੱਤੇ ਉਸਨੇ ਦੋ ਲੱਖ ਦੀ ਰਸੀਦ ਅਤੇ ਆਪਣੀ ਸਹਿਤ ਸਭਾ ਦੇ ਲੈਟਰ ਹੈਡ ਤੇ ਛਾਪਿਆ ਹੋਇਆ ਪਰੋਗਰਾਮ ਦਿੰਦੇ ਹੋਏ ਕਿਹਾ, “ ਸਰਦਾਰ ਦਲਿੱਦਰ ਸਿਂਘ ਜੀ ਗੋਸ਼Lਟੀ ਦੀ ਤਰੀਕ ਨਾ ਭੁੱਲਿਉ, ਕੇਰਾਂ ਤਾਂ ਆਪਾਂ ਬਹਿਜਾ ਬਹਿਜਾਕਰਾ ਦਿਆਂਗੇ, ਪਰੋਗਰਾਮ ਤੋਂ ਬਾਅਦ ਸਾਰੇ ਪਾਸੇ ਦਲਿੱਦਰ ਸਿੰਘ ਦਾ ਨਾਂ ਲਿਆ ਜਾਵੇਗਾ।”

ਰਾਹ ਵਿਚ ਆਉਂਦਾ ਹੋਇਆ ਮੈਂ ਸੋਚ ਰਿਹਾ ਸੀ ਪੈਸੇ ਤਾਂ ਮੈਂ ਦੇ ਆਇਆ ਹਾਂ ਪੈਸੇ ਲੈਕੇ ਢਕਵੰਜ ਜੀ ਕਲਮ ਤੋੜ ਕਿਤੇ ਪੱਤਰਾ ਹੀ ਨਾ ਵਾਚ ਜਾਵੇ ਫੇਰ ਤਾਂ ਚੁਗਲ ਕੌਰ ਨੇ ਛੱਡਣਾ ਨਹੀਂ, ਫੇਰ ਸੋਚਿਆ ਉਸਨੇ ਬਕਾਇਦਾ ਰਸੀਦ ਅਤੇ ਪਰੋਗਰਾਮ ਦਾ ਵੇਰਵਾ ਦਿੱਤਾ ਹੈ ਢਕਵੰਜ ਜੀ ਕਲਮ ਤੋੜ ਗਲਤ ਨਹੀਂ ਹੋ ਸਕਦਾ, ਨਾਲੇ ਹੁਣ ਤਾਂ ਪੈਸੇ ਦੇ ਹੀ ਦਿੱਤੇ ਹਨ ਦੇਖੀ ਜਾਉ ਜੋ ਹੋਉਗੀ ।ਅਸੀਂ ਕਈ ਦਿਨ ਤਿਆਰੀ ਕਰਦੇ ਰਹੇ ਮਿਥੀ ਤਰੀਕ ਵਾਲੇ ਦਿਨ ਮੈਂ ਤੇ ਚੁਗਲ ਕੌਰ ਨਵੇਂ ਸੂਟ ਪਾਕੇ ,ਰਿਸ਼ਤੇਦਾਰਾਂ,ਅਤੇ ਆਪਣੇ ਮਿੱਤਰਾਂ ਨੂੰ ਨਾਲ ਲੈਕੇ ਹਾਲ ਵਿਚ ਪਹੁੰਚ ਗਿਆ। ਬਾਬਾ ਵਲੇ੍ਹਟਕਰ ਕਿਸੇ ਕੰਮ ਵਜੋਂ ਨਹੀਂ ਸੀ ਆਇਆ ਉਸਦੇ ਨਾ ਆਉਣ ਤੋਂ ਮੈਨੂੰ ਸੱLਕ ਜਿਹਾ ਪਿਆ ਫੇਰ ਸੋਚਿਆ ਸ਼ਾਇਦ ਵਾਕਿਆ ਹੀ ਬਾਬਾ ਵਲੇ੍ਹਟਕਰਨੂੰ ਕੋਈ ਕੰਮ ਹੋ ਗਿਆ ਹੋਵੇਗਾ, ਤੇ ਸ਼ਕ ਵਾਲੀ ਗੱਲ ਹਾਲ ਵਿਚ ਪਹੂੰਚ ਕੇ ਸੱਚ ਸਾਬਤ ਹੋ ਗਈ,ਹਾਲ ਵਿਚ ਪਹੁੰਚਣ ਤੋਂ ਬਾਅਦ ਪਤਾ ਲਗਿਆ ਕਿ ਗੋਸ਼ਟੀ ਤਾਂ ਖਤਮ ਹੋ ਗਈ ਹੈ ਮੇਰਾ ਤਾਂ ਦਿਲ ਫੇਹਲ ਹੋਣ ਵਾਲਾ ਹੋ ਗਿਆ ਸੋਚਿਆ ਗਏ ਦੋ ਲੱਖ, ਪਰ ਹੌਸਲਾ ਕਰਕ ਮੈਂ ਇਕ ਬੰਦੇ ਨੂੰ ਪੁਛਿੱਆ ਕਿ ਸਭਾ ਦਾ ਪਧਾਨ ਕਿੱਥੇ ਹੈ।”

ਮੈਨੂੰ ਉਹ ਕਹਿਣ ਲਗਿੱਆ ਕਿ, “ ਮੇਰਾ ਨਾਂ ਅਨਪੜ੍ਹ ਲਾਲ ਹੈ ਤੇ ਮੈਂ ਇੱਥੋਂ ਦੀ ਸਹਿਤ ਸਭਾ ਦਾ ਪ੍ਰ੍ਰਧਾਨ ਹਾਂ ਇਸ ਸਾਲ ਦਾਇਨਾਮਇੱਥੋਂ ਦੇ ਪ੍ਰਸਿਧ ਕਵੀਅਨਪੜ੍ਹ ਧੂੜਕੋਟੀਆ ਨੂੰ ਉਸਦੀ ਪੁਸਤੱਕ ਖੋਤੀ ਚੜ੍ਹੀ ਖਜੂਰ ਤੇ, ਟੁੱਕ ਟੁੱਕ ਨੀਂਬੂ ਖਾਏ ਵਾਸਤੇ ਦਿੱਤਾ ਗਿਾਆ ਹੈ।”ਮੈਨੂੰ ਤਾਂ ਸੁਣਕੇ ਤੇਲੀ ਆ ਗਈ ਤੇ ਮੈਂ ਉਸਨੂੰ ਲੈਟਰ ਦਿਖਾਉਂਦੇ ਹੋਏ ਕਿਹਾ, “ ਮੇਰਾ ਨਾਂ ਦਲਿੱਦਰ ਸਿੰਘ ਹੈ ਤੇ ਮੈਨੂੰ ਤਾਂ ਪ੍ਰਧਾਨ ਢਕਵੰਜ ਜੀ ਕਲਮ ਤੋੜ ਨੇ ਕਿਹਾ ਸੀ ਕਿ ਇਨਾਮ ਮੈਨੂੰ ਮਿਲੇਗਾ ਉਸਨੂੰ ਮਂੈ ਖਰਚੇ ਪਾਣੀ ਵਾਸਤੇ ਦੋ ਲੱਖ ਰੁਪਏ ਵੀ ਦੇ ਚੁੱਕਿਆ ਹਾਂ, ਦੱਸੋ ਪ੍ਰਧਾਨ ਢਕਵੰਜ ਜੀ ਕਲਮ ਤੋੜ ਕਿੱਥੇ ਹਨ ਤੁਸੀਂ ਮੇਰੇ ਪੈਸੇ ਖਾ ਗਏ ਹੋ ਤੇ ਇਨਾਮ ਕਿਸੇ ਹੋਰ ਨੂੰ ਦੇ ਦਿੱਤਾ ਹੈ, ਕੋਈ ਮੈਥੋਂ ਵੱਧ ਪੈਸੇ ਦੇਕੇ ਇਨਾਮ ਲੈ ਗਿਆ ਹੈ। ਜਾਂ ਤਾਂ ਮੈਨੂੰ ਇਨਾਮ ਦਿਉ ਤੇ ਜਾਂ ਫੇਰ ਮੇਰੇ ਪੈਸੇ ਮੋੜ ਦਿਉ ਪੈਸੇ ਲਏ ਬਗੈਰ ਮਂੈ ਨਹੀਂ ਇੱਥੋਂਂ ਜਾਣਾ।”ਅਨਪੜ੍ਹ ਲਾਲ ਮੈਨੂੰ ਕਹਿਣ ਲੱਗਿਆ “ ਸਰਦਾਰ ਦਲਿੱਦਰਸਿੰਘ ਜੀ ਸਾਡੀ ਸਹਿਤ ਸਭਾ ਮੰਨੀ ਹੋਈ ਸਭਾ ਹੈ ਤੇ ਬਕਾਇਦਾ ਰਜਿਸਟਰਡ ਕਰਵਾਈ ਹੋਈ ਹੈ ਇਨਾਮ ਦੇਣ ਲੱਗੇ ਅਸੀਂ ਕਿਸੇ ਤੋਂ ਇਕ ਕਾਣੀ ਕੋਡੀ ਨਹੀਂ ਲੈਂਦੇ, ਅਤੇ ਹਰ ਸਾਲ ਨਾਮਵਰ ਲੇਖਕ ਨੂੰ ਇਨਾਮ ਦਿੰਦੇ ਹਾਂ, ਜੇ ਕੋਈ ਸਾਡੀ ਸਹਿਤ ਸਭਾ ਨੂੰ ਦਾਨ ਵਜੋਂ ਪੇਸੇ ਦਿੰਦਾ ਹੈ ਤਾਂ ਅਸੀਂ ਨਾਹ ਨਹੀਂ ਕਰਦੇ।

ਘਰੇ ਲੈਟਰ ਛਾਪਕੇ ਕੋਈ ਤਹਾਨੂੰ ਚੂਨਾ ਲਗਾ ਗਿਆ ਹੈ ਢਕਵੰਜ ਜੀ ਕਲਮ ਤੋੜ ਦਾ ਨਾਂ ਤਾਂ ਮੈਂ ਪਹਿਲੀ ਵਾਰੀ ਸੁਣ ਰਿਹਾ ਹਾਂ।” ਜਦੋਂ ਮੈਂ ਪੈਸੇ ਲੈਣ ਦੀ ਜ਼ਿLLਦ ਕਰਨ ਲੱਗ ਗਿਆ ਤਾਂ ਅਨਪੜ੍ਹ ਲਾਲਨੇ ਪੁਲਿਸ ਬੁਲਾਕੇ ਕਿਹਾ, “ ਸਰਦਾਰ ਦਲਿੱਦਰ ਸਿੰਘ ਨੂੰ ਕਿਸੇ ਨੇ ਠੱਗ ਲਿਆ ਹੈ ਤੇ ਇਹ ਮੇਰੇ ਨਾਲ ਲੜੀ ਜਾਂਦੇ ਹਨ ਇਹ ਇੱਥੋਂ ਜਾ ਨਹੀਂ ਰਹੇ ਮੈਂ ਹਾਲ ਵੇਹਲਾ ਕਰਕੇ ਦੇਣਾ ਹੈ।”ਥਾਣੇਦਾਰ ਦੌਲਤ ਸਿੰਘ ਬੇਰਹਿਮ ਕਹਿਣ ਲੱਗਿਆ ਦਲਿੱਦਰ ਸਿਹਾਂ ਹਰ ਵਾਰੀ ਆਪਾਂ ਕਿਤੇ ਨਾ ਕਿਤੇ ਮਿਲ ਹੀ ਪੈਨੇ ਹੈਂ ਕੋਈ ਗੱਲ ਨਹੀਂ ਅਸੀਂ ਤਫ਼ਤੀਸ਼ ਕਰਾਂਗੇ ਤੈਨੂੰ ਤੇਰੇ ਪੈਸੇ ਮਿਲ ਜਾਣਗੇ ਨਾਲੇ ਮੈਨੂੰ ਇਕ ਗੱਲ ਦੀ ਸਮਝ ਨਹੀਂ ਆਉਂਦੀ ਤੂੰ ਹਰ ਪਾਸੇ ਲੱਤ ਅੜਾਈ ਰੱਖਦਾ ਹੈਂਂ।” ਮੈਂ ਕਿਹਾ ਥਾਣੇਦਾਰ ਜੀ ਸਿਰ ਤੇ ਕਰਜ਼ਾ ਬਹੁਤ ਚੜ੍ਹਿਆ ਹੋਇਆ ਹੈ ਜਿਸ ਵੀ ਕੰਮ ਨੂੰ ਹੱਥ ਪਾਈਦਾ ਹੈ ਲਾਭ ਤਾਂ ਹੁੰਦਾ ਨਹੀਂ ਘਾਟਾ ਹੀ ਪੈ ਜਾਂਦਾ ਹੈ ਤੇ ਸਿਰ ਤੇ ਕਰਜ਼ਾ ਹੋਰ ਚੜ੍ਹ ਜਾਂਦਾ ਹੈ।”

ਥਾਣੇਦਾਰ ਦੌਲਤ ਸਿੰਘ ਬੇਰਹਿਮ ਨੇ ਲੈਟਰ ਦੇਖਕੇ ਕਿਹਾ ਕਿ, “ ਇਹ ਅਦਮੀ ਤਾਂ ਪੂਰਾ ਠੱਗ ਹੈ ਇਹ ਕਈਆਂ ਦੇ ਪੈਸੇ ਲੈਕੇ ਫਰਾਰ ਹੋ ਗਿਆ ਹੈ ਹੋਰ ਤਾਂ ਹੋਰ ਮਕਾਨ ਮਾਲਕ ਦਾ ਛੇ ਮਹੀਨੇ ਦਾ ਕਿਰਾਇਆ ਵੀ ਮਾਰ ਗਿਆ ਹੈ ਅਸੀਂ ਉਸਦੀ ਭਾਲ ਕਰ ਰਹੇ ਹਾਂ ਜਿਸ ਦਿਨ ਹੱਥ ਆ ਗਿਆ ਅਗਲੇ ਪਿਛਲੇ ਸਾਰੇ ਪੈਸੇ ਕਢਾ ਲਵਾਂਗੇ ਮੇਰਾ ਨਾਂ ਵੀ ਦੌਲਤ ਸਿੰਘ ਬੇਰਹਿਮ ਹੈ ਥਾਣੇ ਵਿਚ ਲਿਆਕੇ ਕੁਟਾਪਾ ਚਾੜ੍ਹਣ ਤੋਂ ਬਾਅਦ ਵੱਡੇ ਵੱਡੇ ਖੱਬੀਖਾਨ ਮੰਨ ਜਾਂਦੇ ਹਨ ਤੇਰਾ ਇਕ ਹੋਰ ਕੇਸ ਲਿਆਉਣ ਦਾ ਧਨੰਵਾਦ ।”ਮੈਂ ਕਿਹਾ, “ ਥਾਣੇਦਾਰ ਸਾਹਬ ਇਹ ਬੰਦਾ ਵੀ ਪੂਰਾ ਠੱਗ ਹੈ ਸਕੂਲ ਖੋਲ੍ਹਣ ਦੇ ਚੱਕਰ ਵਿਚ ਮੇਰੇ ਪੈਸੇ ਖਾ ਗਿਆ ਸੀ ਇਸ ਤੋਂ ਵੀ ਮੇਰੇ ਪੈਸੇ ਦੁਆਉ।”ਥਾਣੇਦਾਰ ਦੌਲਤ ਸਿੰਘ ਬੇਰਹਿਮ ਅਨਪੜ੍ਹ ਲਾਲ ਨੂੰ ਵੀ ਹੱਥਕੜੀ ਲਗਾਕੇ ਨਾਲ ਲੈ ਗਿਆ। ਮੈਂ ਕਿਹਾ ਚੁਗਲ ਕੌਰੇ ਮੈਂ ਅਨਪੜ੍ਹ ਲਾਲ ਨੂੰ ਪਛਾਣ ਲਿਆ ਸੀ ਤੇ
ਉਸਨੇ ਪੁਲਿਸ ਬੁਲਾਕੇ ਆਪਦੇ ਪੈਰਾਂ ਤੇ ਆਪ ਹੀ ਕੁਹਾੜੀ ਮਾਰ ਲਈ ਜੇ ਉਹ ਨਾ ਬਲਾਉਂਦਾ ਤਾਂ ਪੁਲਿਸ ਮੈਂ ਬੁਲਾ ਲੈਣੀ ਸੀ ।”

ਮੈਂ ਤੇ ਚੁਗਲ ਕੌਰ ਮੂੰਹ ਜਿਹਾ ਮਸੋਸ ਕੇ ਘਰ ਨੂੰ ਆੳਂੁਦੇ ਹੋਏ ਸੋਚ ਰਹੇ ਸੀ ਕਿ ਹਰ ਵਾਰੀ ਸਾਡੇ ਨਾਲ ਹੀ ਠੱਗੀ ਕਿਉਂ ਹੁੰਦੀ ਹੈ ਤੇ ਚੁਗਲ ਕੌਰ ਕਹਿਣ ਲੱਗੀ ਕਿ,” ਤੁਸੀਂ ਮੂਰਖ ਹੋਂ ਇਕ ਤਾਂ ਹਰ ਬੰਦੇ ਤੇ ਯਕੀਨ ਕਰ ਲੈਨੇ ਹੋਂ ਦੂਜਾਬੰਦੇ ਬਾਰੇ ਪੁੱਛ ਪੜਤਾਲ ਨਹੀਂ ਕਰਦੇ ਮੈਨੂੰ ਤਾਂ ਲਗਦਾ ਹੈ ਤਹਾਡਾ ਦੋਸਤ ਬਾਬਾ ਵਲੇ੍ਹਟਕਰ ਵੀ ਵਿਚ ਮਿਲਿਆ ਹੋਇਆ ਹੈ ਦੋਨਂੋ ਜਣੇ ਮਿਲਕੇ ਆਪਣੇ ਪੈਸੇ ਵਲੇ੍ਹਟ ਕੇ ਲੈ ਗਏ ਹੁਣ ਲਾਹੀ ਜਾਉ ਕਰਜ਼ਾ ਚਲੋ ਇਕ ਗੱਲ ਤਾਂ ਚੰਗੀ ਹੋਈ ਅਨਪੜ੍ਹ ਲਾਲ ਪਕੜਿਆ ਗਿਆ।” ਮੈਂ ਕਿਹਾ, “ ਚੁਗਲ ਕੌਰੇ ਤੂੰ ਫ਼ਿਕਰ ਨਾਂ ਕਰ ਜਿਨਾਂ੍ਹ ਲੋਕਾਂ ਨੇ ਸਾਡੇ ਪੈਸੇ ਖਾਧੇ ਹਨ ਥਾਣੇਦਾਰ ਦੌਲਤ ਸਿੰਘ ਬੇਰਹਿਮ ਨੇ ਸਾਰੇ ਵਲੇ੍ਹਟ ਦੇਣੇ ਹਨ, ਜਿਵੇਂ ਪਹਿਲੇ ਪੈਸੇ ਥਾਣੇਦਾਰ ਨੇ ਦੁਆ ਦਿੱਤੇ ਸਨ ਇਹ ਵੀ ਮਿਲ ਜਾਣਗੇ ਦੌਲਤ ਸਿੰਘ ਬੇਰਹਿਮ ਚਾਹੇ ਜਿੰਨਾ ਮਰਜ਼ੀ ਸਖ਼ਤ ਹੈ ਪਰ ਦਿਲ ਦਾ ਮਾੜਾ ਨਹੀਂ ਸਾਡੇ ਵਾਸਤੇ ਠੀਕ ਹੈ।”ਤੇ ਇਕ ਹਫ਼ਤੇ ਬਾਅਦ ਮੈਨੂੰ ਥਾਣੇਦਾਰ ਦੌਲਤ ਸਿੰਘ ਬੇਰਹਿਮ ਨੇ ਥਾਣੇ ਵਿਚ ਬੁਲਾਕੇ ਇਕ ਤਾਂ ਅਣਪੜ੍ਹ ਲਾਲ ਤੋਂਮੇਰੇ ਸਾਰੇ ਪੈਸੇ ਮੁੜਵਾ ਦਿੱਤੇ ਤੇ ਦੂਜੇ ਉਸਨੇ ਕਿਹਾ ਕਿ ਬਾਬਾ ਵਲੇ੍ਹਟਕਰ ਅਤੇ ਢਕਵੰਜ ਜੀ ਕਲਮ ਤੋੜ ਨੂੰ ਅਸੀਂ ਗਿਰLਫਤਾਰ ਕਰ ਲਿਆ ਹੈ ਦਲਿੱਦਰ ਸਿੰਘ ਜੀ ਫ਼ਿਕਰ ਨਾ ਕਰੋ ਤੁਹਾਨੂੰ ਉਨ੍ਹਾਂ ਤੋਂ ਵੀ ਪੈਸੇ ਲੈਕੇ ਦੇਵਾਂਗੇ ਤੇ ਮੈਂ ਥਾਣੇਦਾਰ ਦੌਲਤ ਸਿੰਘ ਬੇਰਹਿਮ ਦਾ ਧੰਨਵਾਦ ਕਰਕੇ ਥਾਣੇ ਚੋਂ ਬਾਹਰ ਆ ਗਿਆ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੱਤਿਆ ਭਾਰਤੀ ਸਕੂਲ ਤੁੰਗਾਂਹੇੜੀ ‘ਚ ਡਿਜ਼ੀਟਲ ਕਲਾਸ ਰੂਮ ਦਾ ਉਦਘਾਟਨ ਹੋਇਆ।
Next articleਵਿਕਾਸ ਜਾਂ ਵਿਨਾਸ਼