ਸਟੀਵ ਜਾਬਸ (Steve jobs)
56 ਸਾਲ ਦੀ ਉਮਰ ਵਿੱਚ ਮਰਦੇ ਵਖ਼ਤ ਸਟੀਵ ਦੇ ਕੀ ਸ਼ਬਦ ਸਨ, ਜਿਹਨਾਂ ਕਰਕੇ ਉਸਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਵੇਗਾ, ਆਓ ਜਾਣਦੇ ਹਾਂ
– ਅਮਨਦੀਪ ਸਿੱਧੂ
(ਸਮਾਜ ਵੀਕਲੀ)- ਸਟੀਵ technology ਦੀ ਦੁਨੀਆਂ ਵਿੱਚ revolution ਲਿਆਉਣ ਵਾਲਾ ਇੱਕ billionaires ਆਦਮੀ ਸੀ। 56 ਸਾਲ ਦੀ ਉਮਰ ਵਿੱਚ ਕੈਂਸਰ ਦੀ ਬਿਮਾਰੀ ਨਾਲ ਪੀੜਿਤ ਸਟੀਵ ਦੇ ਮਰਨ ਵੇਲੇ ਕੁੱਝ ਇਸ ਤਰਾਂ ਦੇ ਸ਼ਬਦ ਸਨ :~
ਮੈਂ ਬਿਜ਼ਨਸ ਦੀ ਦੁਨੀਆਂ ਵਿੱਚ ਸਫਲਤਾ ਦੀ ਚਰਮ ਸੀਮਾ ਉੱਤੇ ਪਹੁੰਚ ਗਿਆ ਹਾਂ, ਦੂਜੇ ਲੋਕਾਂ ਦੀਆਂ ਨਜ਼ਰਾਂ ਵਿੱਚ ਮੇਰਾ ਜੀਵਨ ਸਫ਼ਲਤਾ ਦਾ ਪ੍ਰਤੀਕ ਹੈ ।ਹਾਲਾਂਕਿ ਕੰਮ ਤੋਂ ਬਿੰਨਾਂ ਮੈਂਨੂੰ ਖੁਸ਼ੀ ਬਹੁਤ ਘੱਟ ਮਿਲਦੀ ਹੈ,ਅੰਤ ਵਿੱਚ ਪੈਸਾ ਸਿਰਫ਼ ਜੀਵਨ ਦਾ ਇੱਕ ਤੱਥ ਹੈ, ਬਿਮਾਰੀ ਵਾਲੇ ਇਸ ਬਿਸਤਰ ਉੱਪਰ ਪਿਆ ਮੈਂ ਜਦੋਂ ਆਪਣੇ ਜੀਵਨ ਨੂੰ ਯਾਦ ਕਰਦਾਂ ਹਾਂ, ਤਾਂ ਮੈਂਨੂੰ ਅਹਿਸਾਸ ਹੁੰਦਾ ਹੈ ਕਿ ਮੇਰੀ ਸਾਰੀ ਪਹਿਚਾਣ ਅਤੇ ਧੰਨ ਜਿਸ ਉੱਤੇ ਮੈਂਨੂੰ ਮਾਣ ਸੀ, ਉਹ ਸਭ ਮੇਰੀ ਆਉਣ ਵਾਲੀ ਮੌਤ ਦੇ ਅੱਗੇ ਫਿੱਕੇ ਅਤੇ ਅਰਥਹੀਂਣ ਹੋ ਗਏ ।
ਤੁਸੀਂ ਆਪਣੀ ਕਾਰ ਨੂੰ ਚਲਾਉਣ ਲਈ ਡਰੈਵਰ ਤਾਂ ਰੱਖ ਸਕਦੇ ਹੋ, ਪਰ ਜੇ ਤੁਹਾਨੂੰ ਕੋਈ ਬਿਮਾਰੀ ਹੈ ਤਾਂ ਉਹ ਬਿਮਾਰੀ ਤੁਸੀਂ ਕਿਸੇ ਹੋਰ ਨੂੰ ਨਹੀਂ ਦੇ ਸਕਦੇ। ਚਾਹੇ ਤੁਸੀਂ ਕਿੰਨੇ ਚੀ ਅਮੀਰ ਕਿਉਂ ਨਹੀਂ ਹੋ ਉਸ ਬਿਮਾਰੀ ਦਾ ਦਰਦ ਤੁਹਾਨੂੰ ਆਪ ਹੀ ਝੱਲਣਾ ਪਵੇਗਾ ।
ਕਾਰ ਅਤੇ ਘਰ ਵਰਗੀਆਂ materialistic ਚੀਜ਼ਾਂ ਜੇਕਰ ਤੁਸੀਂ ਖੋ ਵੀ ਦਿੰਦੇ ਹੋ,ਤਾਂ ਵਾਪਸ ਮਿਲ ਸਕਦੀਆਂ ਹਨ, ਪਰ ਜ਼ਿੰਦਗੀ ਇੱਕ ਅਜਿਹੀ ਚੀਜ਼ ਹੈ ਜੇ ਖੋ ਗਈ ਤਾਂ ਵਾਪਿਸ ਨਹੀਂ ਮਿਲੇਗੀ ।
ਜਦੋਂ ਵੀ ਕੋਈ ਵਿਅਕਤੀ operating room ਵਿੱਚ ਜਾਵੇਗਾ, ਉਸਨੂੰ ਇਸ ਗੱਲ ਦਾ ਅਹਿਸਾਸ ਹੋਵਗਾ ਕਿ ਇੱਕ ਕਿਤਾਬ ਜੋ ਉਸ ਦੁਆਰਾ ਪੜਨ ਤੋਂ ਰਹਿ ਗਈ ਹੈ, book of healthy life।
ਹੁਣ ਤੁਸੀ ਜ਼ਿੰਦਗੀ ਦੇ ਕਿਸੇ ਵੀ ਪੜਾਅ ਤੇ ਕਿਉਂ ਨਾ ਹੋਵੋ, ਸਮੇਂ ਦੇ ਨਾਲ ਸਾਡਾ ਸਹਮਣਾ ਇੱਕ ਐਸੇ ਦਿਨ ਨਾਲ ਹੋਵੇਗਾ ਜਦੋਂ ਪਰਦਾ ਡਿੱਗੇਗਾ ਅਤੇ ਸਾਡਾ ਅੰਤ ਸਾਹਮਣੇ ਹੋਵੇਗਾ । ਇਸ ਲਈ ਹੁਣ ਤੋੰ ਹੀ ਆਪਣੇ ਪਰਿਵਾਰ ਨੂੰ ਪਿਆਰ ਕਰੋ, ਆਪਣੇ ਜੀਵਨ ਸਾਥੀ ਨਾਲ ਪਿਆਰ ਕਰੋ, ਆਪਣੇ ਦੋਸਤਾਂ ਨਾਲ ਪਿਆਰ ਕਰੋ, ਆਪਣੀ ਸਿਹਤ ਦਾ ਅਤੇ ਦੂਜਿਆਂ ਦਾ ਵੀ ਖਿਆਲ ਰੱਖੋ ।
ਜਿੰਵੇ ਜਿੰਵੇ ਅਸੀਂ ਵੱਡੇ ਅਤੇ ਸਮਝਦਾਰ ਹੋਣ ਲਗਦੇ ਹਾਂ, ਸਾਨੂੰ ਅਹਿਸਾਸ ਹੋਣ ਲਗਦਾ ਹੈ ਕਿ ਚਾਹੇ 30 ਡਾਲਰ ਦੀ ਘੜੀ ਖਰੀਦ ਲਓ ਚਾਹੇ 300 ਡਾਲਰ ਦੀ ਪਰ ਸਮਾਂ ਓਹ ਇੱਕ ਸਮਾਨ ਦੱਸਦੀ ਹੈ। ਅਸੀਂ ਆਪਣੇ ਕਪਲ ਬਟੂਆ ਚਾਹੁ 30 ਡਾਲਰ ਦਾ ਰੱਖੀਏ ਜਾਂ 300 ਡਾਲਰ ਦਾ ਪਰ ਦੋਨਾਂ ਵਿੱਚ ਪੈਸਿਆਂ ਦੀ ਮਾਤਰਾ ਇੱਕ ਸਮਾਨ ਹੀ ਰਹੇਗੀ। ਕਾਰ ਚਾਹੇ ਤੁਸੀਂ ਡੇਢ ਲੱਖ ਡਾਲਰ ਦੀ ਚਲਾਓ ਜਾਂ 30.000 ਡਾਲਰ ਦੀ ਦੋਵੇਂ ਮੰਜ਼ਿਲ ਤੇ ਪਹੁੰਚਾਉਣ ਲਈ ਸਮਾਂ ਤੇ ਦੂਰੀ ਦੋਵੇਂ ਇੱਕੋ ਜਹੀ ਤਹਿ ਕਰਦੀਆਂ ਹਨ।
ਤੁਹਾਡਾ ਘਰ ਚਾਹੇ 300 ਸਕੇਅਰ ਫੁੱਟ ਵਿੱਚ ਹੈ ਜਾਂ 3000 ਸਕੇਅਰ ਫੁੱਟ ਦਾ ਹੈ ਪਰ ਜੇ ਤੁਸੀਂ ਅੰਦਰੋ ਉਦਾਸ ਹੋ ਤਾਂ ਇਕੱਲਾਪਣ ਦੋਨਾਂ ਵਿੱਚ ਸਮਾਨ ਰਹੇਗਾ, ਇਸ ਤਰਾਂ ਤੁਸੀਂ ਸਿੱਖਦੇ ਹੋ ਕਿ ਤੁਹਾਡੀਆਂ ਖੁਸ਼ੀਆਂ ਦੁਨੀਆਂ ਦੀਆਂ ਤਮਾਮ ਐਸ਼ ਓ ਅਰਾਮ ਵਾਲੀਆਂ ਚੀਜ਼ਾਂ ਵਿੱਚ ਨਹੀਂ ਹਨ, ਬਲਕਿ ਤੁਹਾਡੀਆਂ ਖੁਸ਼ੀਆਂ ਹਨ ਆਪਣੇ ਪਰਿਵਾਰ ਵਿੱਚ ਬੈਠ ਕੇ ਆਪਣੇ ਭੈਂਣ-ਭਰਾਵਾਂ ਦੋਸਤਾਂ ਵਿੱਚ ਬੈਠਕੇ ਜਿੱਥੇ ਤੁਸੀਂ ਉਹਨਾਂ ਨਾਲ ਆਪਣੇ ਦਿਲ ਦੀਆਂ ਤਮਾਮ ਗੱਲਾਂ ਕਰਦੇ ਹੋ,ਓਹੀ ਸੱਚਾ ਸੁੱਖ ਅਤੇ ਅਨੰਦ ਹੈ। ਅੰਤ ਵਿੱਚ ਮੈ ਤੁਹਾਨੂੰ ਜ਼ਿੰਦਗੀ ਦੇ ਪੰਜ ਅਜਿਹੇ ਸੱਚ ਦੱਸਾਂਗਾ ਜਿਸਨੂੰ ਤੁਸੀਂ ਕਦੇ ਨਕਾਰ ਨਹੀਂ ਸਕੋਗੇ –
(1) ਆਪਣੇ ਬੱਚਿਆਂ ਨੂੰ ਸਿਰਫ ਅਮੀਰ ਬਣਨ ਦੀ ਸਿੱਖਿਆ ਨਾ ਦਿਓ, ਬਲਕਿ ਸਾਡੇ ਪਰਿਵਾਰ ਨਾਲ ਰਲ਼-ਮਿਲ ਕੇ ਕਿੱਦਾ ਰਹਿਣਾ ਇਹ ਸਿਖਾਓ, ਤਾਂਕਿ ਜਦੋ ਓਹ ਵੱਡੇ ਹੋਣ ਉਹ ਚੀਜ਼ਾਂ ਨੂੰ ਉਸਦੀ ਕੀਮਤ ਨਾਲ ਨਹੀੰ ਬਲਕਿ ਉਸਦੀ ਅਹਿਮੀਅਤ ਨਾਲ ਦੇਖਣ ।
(2) ਆਪਣੇ ਭੋਜਨ ਨੂੰ ਇੱਕ ਦਵਾਦੀ ਦੇ ਰੂਪ ਵਜੋਂ ਖਾਓ, ਨਹੀਂ ਤਾਂ ਤੁਹਾਨੂੰ ਦਵਾਈ ਭੋਜਨ ਦੇ ਰੂਪ ਵਿੱਚ ਖਾਣੀ ਪਵੇਗੀ। (ਇਹ ਲਾਇੰਨ ਮੇਰੇ ਦਿਲ ਨੂੰ ਛੂਹੀ)
(3) ਜੋ ਤੁਹਾਨੂੰ ਪਿਆਰ ਕਰਦਾ ਹੈ, ਉਹ ਤੁਹਾਨੂੰ ਕਦੇ ਕਿਸੇ ਹੋਰ ਲਈ ਛੱਡ ਕੇ ਨਹੀਂ ਜਾਵੇਗਾ, ਜੇਕਰ ਉਸ ਕਲਲ ਤੁਹਾਨੂੰ ਛੱਡਣ ਦੇ 100 ਕਰਨ ਵੀ ਹੋਣਗੇ ਤਾਂ ਓਹ ਤੁਹਾਡੇ ਨਾਲ ਰਹਿਣ ਦਾ ਇੱਕ ਕਾਰਨ ਵੀ ਲੱਭ ਲਵੇਗਾ ।
(4) ਇੰਨਸਾਨ ਅਤੇ ਇੰਨਸਾਨ ਹੋਣ ਵਿੱਚ ਬਹੁਤ ਵੱਡਾ ਅੰਤਰ ਹੈ, ਇਹ ਗੱਲ ਬਹੁਤ ਘੱਟ ਲੋਕ ਸਮਝਦੇ ਹਨ।
(5) ਜਦੋਂ ਤੁਸੀਂ ਪੈਦਾ ਹੁੰਦੇ ਹੋ ਉਸ ਸਮੇਂ ਤੁਹਾਨੂੰ ਬਹੁਤ ਪਿਆਰ ਕੀਤਾ ਜਾਂਦਾ ਹੈ, ਅਤੇ ਜਦੋਂ ਤੁਸੀਂ ਮਰਦੇ ਹੋ ਉਸ ਸਮੇਂ ਵੀ ਤੁਹਾਨੂੰ ਬਹੁਤ ਪਿਆਰ ਮਿਲੇਗਾ, ਸਵਾਲ ਇਹ ਹੈ ਕਿ ਇਹਨਾਂ ਦੋਨਾਂ ਦੇ ਵਿਚਕਾਰ ਵਾਲਾ ਜੀਵਨ ਤੁਸੀਂ ਕਿੰਵੇ ਜਿਉਂਦੇ ਹੋ, ਇਹ ਸਮਾਂ ਤੁਹਾਨੂੰ ਹੀ ਮੈਨੇਜ਼ ਕਰਨਾ ਪਵੇਗਾ, ਇਸ ਗੱਲ ਦਾ ਖਿਆਲ ਰੱਖੋ ਕੋ ਜੇ ਤੁਸੀਂ ਤੇਜ਼ ਚੱਲਣਾ ਹੈ ਤਾਂ ਤੁਹਾਨੂੰ ਕੱਲਿਆਂ ਨੂੰ ਹੀ ਚੱਲਣਾ ਪਵੇਗਾ,ਪਰ ਜੇ ਤੁਸੀਂ ਬਹੁਤ ਦੂਰ ਤੱਕ ਜਾਣਾ ਹੈ ਤਾਂ ਤੁਹਾਨੂੰ ਇੱਕ ਸਾਥੀ ਦੇ ਨਾਲ ਚੱਲਣਾ ਪਵੇਗਾ। ਇਸ ਦੁਨੀਆਂ ਵਿੱਚ ਛੇ ਸਭ ਤੋਂ ਵੱਡਟ ਡਾਕਟਰ ਹਨ ਜਿੰਵੇ sunlight, rest, diet, exercise, confidence ਅਤੇ friends ਇਹਨਾਂ ਨੂੰ ਦੁਨੀਆੰ ਦੇ ਹਰ ਖੇਤਰ ਵਿੱਚ ਬਣਾਈ ਰੱਖੋ , ਇੱਕ ਹੈਲਦੀ life ਦਾ ਅਨੰਦ ਮਾਂਣੋਗੇ ॥
ਸੋ ਇਹ ਸੀ ਦੋਸਤੋ ਸਟੀਵ ਦੇ ਆਖ਼ਰੀ ਬੋਲ, ਤੁਸੀਂ ਪੈਸਿਆਂ ਨਾਲ ਖੁਸ਼ੀਆਂ ਨਹੀਂ ਖਰੀਦ ਸਕਦੇ, ਤੁਹਾਡੀ ਅਸਲ਼ ਦੋਲਤ ਤੁਹਾਡੀ ਅੰਦਰੀ ਖੁਸ਼ੀ ਅਤੇ ਤੰਦਰੁਸਤੀ ਹੈ । “balance ਹੀ life ਦਾ ਦੂਜਾ ਨਾਮ ਹੈ”
ਸਿਰਫ ਪੈਸਾ ਹੀ ਜ਼ਿੰਦਗੀ ਨਹੀਂ ਹੈ, ਨਾ ਹੀ ਸਿਰਫ਼ ਮਜ਼ੇ ਕਰਨਾ ਜਿੰਦਗੀ ਹੈ। ਇੱਕ ਬੈਲੰਸ ਬਣਾ ਕੇ ਚੱਲਣ ਦਾ ਨਾਮ ਹੀ ਜ਼ਿੰਦਗੀ ਹੈ ॥