ਖੇਤੀ ਖਰਚੇ ਘਟੇ: ਬਿਜਾਈ ਅਤੇ ਗੁੱਲੀ ਡੰਡੇ ਦੀ ਰੋਕਥਾਂਮ ਦਾ ਖਰਚਾ ਘਟਿਆ|
(ਸਮਾਜ ਵੀਕਲੀ) ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਸਮਰਾਲਾ ਵੱਲੋਂ ਡਾ ਗੁਰਦੀਪ ਸਿੰਘ ਮੁੱਖ ਖੇਤੀਬਾੜੀ ਅਫਸਰ, ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡਾ ਗੌਰਵ ਧੀਰ ਖੇਤੀਬਾੜੀ ਅਫਸਰ ਸਮਰਾਲਾ ਜੀ ਦੀ ਅਗਵਾਈ ਹੇਠ ਕਿਸਾਨ ਜਾਗਰੂਕਤਾ ਕੈਂਪ ਪਿੰਡ ਲਲੌੜੀ ਕਲਾ ਬਲਾਕ ਸਮਰਾਲਾ ਵਿਖੇ ਲਗਾਇਆ ਗਿਆ| ਇਸ ਕੈਂਪ ਦਾ ਮੁੱਖ ਮੰਤਵ ਕਿਸਾਨ ਵੀਰਾਂ ਨੂੰ ਕਣਕ ਦੇ ਵਿੱਚ ਵੱਧਦੇ ਤਾਪਮਾਨ ਦੇ ਨਾਲ ਨਾਲ ਪੀਲੀ ਕੁੰਗੀ ਦੀ ਰੋਕਥਾਮ ਬਾਰੇ ਸੁਚੇਤ ਕਰਨਾ ਸੀ| ਇਸ ਮੌਕੇ ਕਿਸਾਨ ਵੀਰਾਂ ਨੂੰ ਸੰਬੋਧਨ ਕਰਦੇ ਹੋਏ ਸੰਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ (ਪੀ.ਪੀ),ਸਮਰਾਲਾ ਨੇ ਕਿਹਾ ਕਿ ਕਿਸਾਨ ਵੀਰ ਕਣਕ ਦੇ ਵਿੱਚ ਜਦੋਂ ਫਸਲ ਗੋਭ ਵਿੱਚ ਹੋਣ ਤੇ 13-0-45 ਦਾ ਛਿੜਕਾਅ ਕਰਨ ਦੀ ਸਲਾਹ ਦਿੱਤੀ | ਇਸ ਮੌਕੇ ਉਹਨਾਂ ਨੇ ਕਿਸਾਨ ਵੀਰਾਂ ਨੂੰ ਪੀਲੀ ਕੁੰਗੀ ਦੇ ਲੱਛਣ ਅਤੇ ਉਸਦੀ ਰੋਕਥਾਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਿਫਾਰਿਸ਼ ਉੱਲੀ ਨਾਸ਼ਕ ਜਹਿਰਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ| ਇਸ ਕੈਂਪ ਦੌਰਾਨ ਖੇਤੀ ਖਰਚੇ ਘਟਾਉਣ ਲਈ ਉਹਨਾਂ ਕਿਸਾਨ ਵੀਰਾਂ ਨੂੰ ਕਿਹਾ ਕਿ ਕਣਕ ਦੀ ਬਿਜਾਈ ਮਲਚਿੰਗ ਵਿਧੀ ਜਾਂ ਸਰਫ਼ੇਸ ਸੀਡਰ ਰਾਹੀਂ ਕਰਨ ਵਾਲੇ ਅਗਾਂਹਵਧੂ ਕਿਸਾਨ ਦੇ ਖੇਤਾਂ ਦਾ ਘੋਖਣ ਦੀ ਗੱਲ ਆਖੀ, ਤਾਂ ਜੋ ਆਉਂਦੇ ਸੀਜਨ ਹੋਰ ਕਿਸਾਨ ਵੀਰ ਮਲਚਿੰਗ ਜਾਂ ਸਰਫ਼ੇਸ ਸੀਡਰ ਵਿਧੀ ਰਾਹੀਂ ਕਣਕ ਦੀ ਬਿਜਾਈ ਹੇਠ ਰਕਬਾ ਵਧਾਇਆ ਜਾਂ ਸਕੇ|ਇਸ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੋਣ ਤੋਂ ਬਚੇਗਾ ਕਿਸਾਨਾਂ ਦੇ ਖੇਤੀ ਖਰਚੇ ਵੀ ਕੱਟਣਗੇ|ਓਹਨਾਂ ਬਹਾਰ ਰੁੱਤ ਦੀ ਮੱਕੀ ਦੀ ਕਾਸਤ ਬਾਬਤ ਜਰੂਰੀ ਨੁਕਤੇ ਸਾਂਝੇ ਕਰਦੇ ਹੋਏ ਬਿਜਾਈ 20 ਫ਼ਰਵਰੀ ਤੱਕ ਮੁਕਮਲ ਕਰਨ ਦੀ ਸਲਾਹ ਦਿੱਤੀ| ਉਹਨਾਂ ਕਿਸਾਨ ਵੀਰਾਂ ਨੂੰ ਖੇਤੀ ਖਰਚੇ ਘਟਾਓਣ ਲਈ ਆਪਣਾ ਬੀਜ ਆਪ ਪੈਦਾ ਕਰਨ ਦਾ ਰੁਝਾਨ ਵਧਾਉਣ ਦੀ ਲੋੜ | ਉਹਨਾਂ ਕਿਹਾ ਕਿ ਜਿਹੜੀ ਵੀ ਕਣਕ ਦੀ ਕਿਸਮ ਕਿਸਾਨ ਵੀਰਾਂ ਨੂੰ ਵਧੀਆ ਝਾੜ ਦੇ ਰਹੀ ਹੈ ਉਹ ਕਿਸਮ ਹੇਠ ਰਕਬਾ ਵਧਾਉਣ ਲਈ ਆਪਣਾ ਬੀਜ ਆਪਣੇ ਖੇਤ ਵਿੱਚ ਹੀ ਪੈਦਾ ਕਰਨ|ਅੰਤ ਵਿੱਚ ਓਹਨਾਂ ਹਾਜਿਰ ਕਿਸਾਨ ਵੀਰਾ ਨੰ ਕਿਸਾਨਾਂ ਉਤਪਾਦਨ ਸੰਗਠਨ ਬਣਾਓਣ ਲਈ ਪ੍ਰੇਰਿਤ ਕੀਤਾ|ਓਹਨਾਂ ਕਿਸਾਨਾ ਉਤਪਾਦਨ ਸੰਗਠਨ ਦੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ| ਇਸ ਮੌਕੇ ਕੁਲਵਿੰਦਰ ਸਿੰਘ ਨੇ ਆਤਮਾ ਸਕੀਮ ਬਾਰੇ ਕਿਸਾਨ ਵੀਰਾ ਨੂਂ ਜਾਣਕਾਰੀ ਦਿੱਤੀ|ਖੇਤੀਬਾੜੀ ਵਿਭਾਗ ਵੱਲੋਂ ਕੁਲਵਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਹਾਜਿਰ ਸਨ| ਕਿਸਾਨ ਵੀਰਾ ਵਿੱਚੋਂ ਗੁਰਮੇਲ ਸਿੰਘ,ਦਲਜੀਤ ਸਿੰਘ,ਕਸ਼ਮੀਰਾ ਸਿੰਘ,ਭਾਗ ਸਿੰਘ,ਗੁਰਮੀਤ ਸਿੰਘ,ਹਰਦੇਵ ਸਿੰਘ,ਸਤਵੰਤ ਸਿੰਘ,ਦਰਸ਼ਨ ਸਿੰਘ,ਗੁਰਪ੍ਰੀਤ ਸਿੰਘ,ਲਖਵੀਰ ਸਿੰਘ, ਜਸਵਿੰਦਰ ਸਿੰਘ, ਸਤਿੰਦਰ ਸਿੰਘ ਜਗਜੀਤ ਸਿੰਘ,ਸਵਰਨ ਸਿੰਘ,ਗੁਰਮੁੱਖ ਸਿੰਘ, ਦਰਸ਼ਨ ਸਿੰਘ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj