ਜਲੰਧਰ, (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)-ਦਾਣਾ ਮੰਡੀ ਮਹਿਤਪੁਰ ਵਿਚ ਕਣਕ ਦੇ ਅੰਬਾਰ ਲੱਗੇ ਹੋਏ ਹਨ ਅੱਜ ਤੱਕ=372000 ਕਣਕ ਦੀ ਫ਼ਸਲ ਦੀ ਖਰੀਦ ਕੀਤੀ ਜਾ ਚੁੱਕੀ ਹੈ ਇਸ ਮਹਿਤਪੁਰ ਮੰਡੀ ਨਾਲ਼ ਸੰਗੋਵਾਲ ਬਘੇਲਾ ਲਗਦੀਆਂ ਹਨ ਪਰ ਲਿਫਟਿੰਗ ਦਾ ਬਹੁਤ ਮਾੜਾ ਹਾਲ ਹੈ ਹੁਣ ਤੱਕ 80000 ਗੱਟਾ ਹੀ ਲਿਫਟਿੰਗ ਹੋ ਚੁੱਕਾ ਹੈ ਕਿਸਾਨ ਮਜ਼ਦੂਰ ਆੜਤੀਆਂ ਪ੍ਰੇਸ਼ਾਨ ਹੈ ਖੁਲੇ ਅੰਬਰ ਕਣਕ ਪਈ ਹੈ ਜੇ ਮੌਸਮ ਖ਼ਰਾਬ ਹੋ ਗਿਆ ਬਾਰਸ ਪੈ ਗਈ ਤਾਂ ਕਿਸਾਨਾਂ ਦੀ ਮੰਡੀਆਂ ਵਿੱਚ ਕਣਕ ਦੀ ਫ਼ਸਲ ਰੁਲ ਜਾਣੀਂ ਹੈ ਕਣਕ ਦੀ ਫ਼ਸਲ ਪਹਿਲਾਂ ਹੀ ਬਹੁਤ ਘੱਟ ਸਰਕਾਰ ਦੀ ਨਲਾਇਕੀ ਕਾਰਨ ਕਣਕ ਦੀ ਖੜੀ ਫਸਲ ਅੱਗ ਲੱਗਣ ਕਾਰਨ ਸੜ ਚੁੱਕੀ ਹੈ ਸਰਕਾਰ ਸੜੀ ਹੋਈ ਕਣਕ ਦੀ ਗੁਰਦਾਵਰੀ ਕਰਾ ਕੇ ਕਿਸਾਨਾਂ ਨੂੰ 50000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਅਤੇ ਦਾਣਾ ਮੰਡੀਆਂ ਵਿੱਚ ਕਣਕ ਦੇ ਲੱਗੇ ਅੰਬਾਰ ਤਰੁੰਤ ਲਿਫਟਿੰਗ ਦਾ ਇੰਤਜ਼ਾਮ ਕਰੇ ਇਸ ਲਿਫਟਿੰਗ ਦੇ ਸਬੰਧ ਵਿੱਚ ਮਾਰਕੀਟ ਕਮੇਟੀ ਮਹਿਤਪੁਰ ਦੇ ਸੈਕਟਰੀ ਦਲਬੀਰ ਸਿੰਘ ਨਾਲ ਮੁਲਾਕਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਟਰਾਂਸਪੋਰਟ ਦੀ ਘਾਟ ਹੈ ਨਕੋਦਰ ਟਰੱਕ ਯੂਨੀਅਨ ਵਿੱਚ ਤਕਰੀਬਨ 100 ਟਰੱਕ ਹਨ ਅਤੇ ਮੰਡੀਆਂ ਜਾਂਦਾ ਪੈਂਦੀਆਂ ਹਨ ਇਸ ਲਈ ਲਿਫਟਿੰਗ ਕਰਨ ਵਿੱਚ ਮੁਸ਼ਕਲ ਆ ਰਹੀ ਹੈ ਸਰਕਾਰ ਇਸ ਦਾ ਕੋਈ ਬਦਲਵਾਂ ਪ੍ਰਬੰਧ ਕਰਨ ਨਹੀਂ ਤਾਂ ਸਰਕਾਰ ਵਿਰੁੱਧ ਸਘੰਰਸ਼ ਕਰਨ ਲਈ ਮਜਬੂਰ ਹੋਵਾਂਗਾ ਇਸ ਦੀ ਜੁਮੇਵਾਰੀ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ ਇਹ ਵਿਚਾਰ ਬੀਕੇਯੂ ਦੁਆਬਾ ਦੇ ਆਗੂ ਕਸ਼ਮੀਰ ਸਿੰਘ ਪੰਨੂ ਤੰਦਾਉਰਾ ਨੇ ਰਖਦਿਆਂ ਕਿਹਾ ਕਿ ਕਿਸੇ ਕੀਮਤ ਤੇ ਕਿਸਾਨਾ ਦੀ ਫ਼ਸਲ ਨਹੀਂ ਰੁਲਣ ਦਿੱਤੀ ਜਾਵੇਗੀ ਇਸ ਦੀ ਜੁਮੇਵਾਰੀ ਸਰਕਾਰ ਦੀ ਹੋਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj