ਇਲਾਕੇ ਦੇ ਪਿੰਡਾਂ ‘ਚ ਕਣਕ ਦੇ ਬਚੇ ਹੋਏ ਨਾੜ ਨੂੰ ਅੱਗ ਲਗਾਉਣਾ ਬਾਦਸਤੂਰ ਜਾਰੀ

*ਹਰੇ ਭਰੇ ਦਰੱਖਤਾਂ ਦੀ ਤਬਾਹੀ ਦਾ ਕਾਰਣ ਬਣੀ ਅੱਗ*
ਫਿਲੌਰ/ਅੱਪਰਾ (ਜੱਸੀ)(ਸਮਾਜ ਵੀਕਲੀ)-ਇਲਾਕੇ ਦੇ ਪਿੰਡਾਂ ‘ਚ ਸਥਿਤ ਖੇਤਾਂ ‘ਚ ਕਣਕ ਦੇ ਬਚੇ ਹੋਏ ਨਾੜ ਨੂੰ ਅੱਗ ਲਗਾਉਣ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ, ਜਿਸ ਕਾਰਣ ਜਿੱਥੇ ਆਮ ਲੋਕਾਂ, ਪਸ਼ੂ ਤੇ ਪੰਛੀਆਂ ਦਾ ਜਿਉਣਾ ਮੁਹਾਲ ਹੋ ਚੁੱਕਾ ਹੈ, ਉੱਥੇ ਹੀ ਵਾਤਾਵਰਣ ਵੀ ਵੱਡੀ ਪੱਧਰ ‘ਤੇ ਦੂਸ਼ਿਤ ਹੋ ਰਿਹਾ ਹੈ ੍ਟ ਬੀਤੇ ਦਿਨ ਵੀ ਅੱਪਰਾ ਤੋਂ ਛੋਕਰਾਂ ਰੋਡ, ਮੋੋਂਰੋਂ ਤੋਂ ਰਟੈਂਡਾ, ਚਾਹਲ ਕਲਾਂ ਤੋਂ ਅੱਪਰਾ ਮੁੱਖ ਮਾਰਗ, ਲਾਂਦੜਾ ਤੋਂ ਤੇਹਿੰਗ ਰੋਡ, ਅੱਪਰਾ ਤੋਂ ਗੜੀ ਮਹਾਂ ਸਿੰਘ ਰੋਡ ਆਦਿ ’ਤੇ ਸਥਿਤ ਕਣਕ ਦੇ ਬਚੇ ਹੋਏ ਨਾੜ ਨੂੰ ਅੱਗ ਲਗਾਉਣ ਨਾਲ ਆਮ ਲੋਕਾਂ ਤੇ ਰਾਹਗੀਰਾਂ ਨੂੰ ਬਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ । ਨਾੜ ਨੂੰ ਅੱਗ ਲਗਾਉਣ ਦੇ ਕਾਰਣ ਜਿੱਥੇ ਆਮ ਜਨ ਜੀਵਨ ਅਸਤ ਵਿਅਸਥ ਹੋ ਜਾਂਦਾ ਹੈ, ਉੱਥੇ ਹੀ ਇਨਸਾਨਾਂ, ਜਾਨਵਰਾਂ ਤੇ ਪੰਛੀਆਂ ਨੂੰ ਵੀ ਇਸਦੇ ਗੰਭੀਰ ਨਤੀਜ਼ੇ ਭੁਗਤਣੇ ਪੈ ਰਹੇ ਹਨ ੍ਟ ਨਾੜ ਨੂੰ ਅੱਗ ਲਗਾਉਣ ਦੇ ਕਾਰਣ ਧਰਤੀ ਦੇ ਮਿੱਤਰ ਜੀਵ ਵੀ ਮਰ ਜਾਂਦੇ ਹਨ ਤੇ ਵਾਤਾਵਰਣ ਵੀ ਵਧੇਰੇ ਪ੍ਰਦੂਸ਼ਿਤ ਹੋ ਰਿਹਾ ਹੈ । ਨਾੜ ਨੂੰ ਅੱਗ ਲਾਗੁਣ ਦੇ ਕਾਰਣ ਇਲਾਕੇ ਦੀਆਂ ਸੜਕਾਂ ਤੇ ਖੇਤਾਂ ’ਚ ਸਥਿਤ ਦਰੱਖਤ ਬੁਰੀ ਤਰਾਂ ਸੜਕ ਚੁੱਕੇ ਹਨ। ਜਿਸ ਕਾਰਣ ਗਰਮੀ ਤੇ ਪ੍ਰਦੂਸ਼ਣ ’ਚ ਭਾਰੀ ਵਾਧਾ ਹੋ ਰਿਹਾ ਹੈ। ਇਲਾਕਾ ਵਾਸੀਆਂ ਦੀ ਮੰਗ ਹੈ ਕਿ ਪ੍ਰਸ਼ਾਸ਼ਨ ਨੂੰ ਇਸ ਦੇ ਸੰਬੰਧ ‘ਚ ਠੋਸ ਕਦਮ ਉਠਾਉਣੇ ਚਾਹੀਦੇ ਹਨ ਤੇ ਸਰਕਾਰ ਵਲੋਂ ਵੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਕੈਂਪ ਲਗਾਉਣੇ ਚਾਹੀਦੇ ਹਨ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚਰਨਜੀਤ ਚੰਨੀ ਨੇ ਰੋਟਰੀ ਕਲੱਬ ਦੇ ਮੈਂਬਰਾਂ ਨਾਲ ਮੀਟਿੰਗ ਕਰ ਕਾਂਗਰਸ ਨੂੰ ਜਿਤਾਉਣ ਦੀ ਕੀਤੀ ਅਪੀਲ
Next articleਲੋਈ