ਕਪੂਰਥਲਾ / ਸੁਲਤਾਨਪੁਰ ਲੋਧੀ ,( ਕੌੜਾ ) – ਨਵੀਂ ਦਾਨਾ ਮੰਡੀ ਸੁਲਤਾਨਪੁਰ ਲੋਧੀ ਵਿਖੇ ਅੱਜ ਕਣਕ ਦੀ ਸਰਕਾਰੀ ਖਰੀਦ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਅਰਜੁਨਾ ਐਵਾਰਡੀ ਸੱਜਣ ਸਿੰਘ ਨੇ ਕੀਤਾ ।ਇਸ ਸਮੇ ਗੁਰੂ ਰਾਮਦਾਸ ਟਰੇਡਿੰਗ ਕੰਪਨੀ ਵਿਖੇ ਆੜ੍ਹਤੀ ਤਰਸੇਮ ਸਿੰਘ ਰਾਮੇ ਸਾਬਕਾ ਸਰਪੰਚ ਦੀ ਆੜ੍ਹਤ ਤੇ ਦਾਨਾ ਮੰਡੀ ਦੇ ਸਮੂਹ ਆੜ੍ਹਤੀ ਇੱਕਠੇ ਹੋਏ ਤੇ ਹਾੜੀ ਦੀ ਨਵੀਂ ਆਈ ਕਣਕ ਦੀ ਫਸਲ ਦੀ ਖਰੀਦ ਆਰੰਭ ਕਰਵਾਈ । ਇਸ ਸਮੇ ਸਰਕਾਰੀ ਖਰੀਦ ਏਜੰਸੀ ਪੰਜਾਬ ਵੇਅਰਹਾਊਸ ਦੇ ਇੰਸਪੈਕਟਰ ਬਲਵੀਰ ਸਿੰਘ , ਪਨਸਪ ਦੇ ਇੰਸਪੈਕਟਰ ਇੰਦਰ ਕੁਮਾਰ, ਪਨਗਰੇਨ ਦੇ ਪ੍ਰਵੇਸ ਕੁਮਾਰ, ਮਾਰਕਫੈਡ ਦੇ ਇੰਸਪੈਕਟਰ ਜੈ ਦੇਵ , ਪਨਗਰੇਨ ਦੇ ਮਨਪ੍ਰੀਤ ਸਿੰਘ , ਹਰਵਿੰਦਰ ਸਿੰਘ ਆਦਿ ਨੇ ਸ਼ਿਰਕਤ ਕੀਤੀ ।
ਖਰੀਦ ਦਾ ਉਦਘਾਟਨ ਕਰਨ ਉਪਰੰਤ ਸੱਜਣ ਸਿੰਘ ਚੀਮਾ ਨੇ ਸਮੂਹ ਖਰੀਦ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਮੰਡੀ ‘ਚ ਕਿਸੇ ਕਿਸਮ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਮੈ ਪਹਿਲਾਂ ਅਪੀਲ , ਫਿਰ ਵਾਰਨਿੰਗ ਤੇ ਤੀਜਾ ਤੁਰੰਤ ਖਿਲਾਫ ਐਕਸ਼ਨ ਲਵਾਂਗਾ । ਉਨ੍ਹਾਂ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਆਦੇਸ਼ ਦਿੱਤੇ ਹਨ ਕਿ ਮੰਡੀਆਂ ‘ਚ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ । ਉਨ੍ਹਾਂ ਕਿਹਾ ਕਿ ਕਿਸੇ ਅਧਿਕਾਰੀ ਜਾਂ ਆੜ੍ਹਤੀ ਆਦਿ ਨੇ ਸਾਡੀ ਸਰਕਾਰ ਸਮੇ ਕਿਸੇ ਪ੍ਰਕਾਰ ਦੀ ਕੋਈ ਵੀ ਵੰਗਾਰ ਨਹੀਂ ਪਾਈ ਜਾਵੇਗੀ ਤੇ ਨਾਲ ਹੀ ਕਿਹਾ ਕਿ ਕਿਸੇ ਤਰ੍ਹਾਂ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਹੋਵੇਗਾ । ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਵਾਂਗ ਮਾਰਕੀਟ ਕਮੇਟੀ ਦਫਤਰ ਜਾਂ ਮੰਡੀ ‘ਚ ਕਿਸੇ ਆੜ੍ਹਤੀ , ਕਿਸਾਨ ਜਾਂ ਮਜਦੂਰ ਨਾਲ ਕੋਈ ਵਿਤਕਰੇਬਾਜੀ ਨਹੀਂ ਹੋਵੇਗੀ ਤੇ ਨਾ ਹੀ ਕਿਸੇ ਪ੍ਰਕਾਰ ਦਾ ਕਿਸੇ ਨੂੰ ਬੋਝ ਪਾਇਆ ਜਾਵੇਗਾ । ਆਮ ਆਗੂ ਤੇ ਹਲਕਾ ਇੰਚਾਰਜ ਸੱਜਣ ਸਿੰਘ ਨੇ ਸਾਰੀਆਂ ਨੂੰ ਧੜੇਬੰਦੀਆਂ ਛੱਡ ਕੇ ਇੱਕਜੁਟ ਹੋ ਕੇ ਪੁਰਾਣੇ ਚੱਲ ਰਹੇ ਭ੍ਰਿਸ਼ਟ ਸਿਸਟਮ ਨੂੰ ਖਤਮ ਕਰਨ ਦੀ ਅਪੀਲ ਕੀਤੀ । ਉਨ੍ਹਾਂ ਹਿਦਾਇਤ ਕੀਤੀ ਮੰਡੀਆਂ ‘ਚ ਫਸਲ ਦੀ ਖਰੀਦ ਸਮੇ ਵੋਟਾਂ ਦੀ ਰਾਜਨੀਤੀ ਬਿਲਕੁਲ ਨਹੀ ਹੋਣੀ ਚਾਹੀਦੀ ਤੇ ਸਾਰੇ ਮਿਲ ਕੇ ਗੰਦੇ ਸਿਸਟਮ ਨੂੰ ਖਤਮ ਕਰਕੇ ਸਾਫ ਸੁਥਰਾ ਨਵਾਂ ਸਿਸਟਮ ਸ਼ੁਰੂ ਕਰੀਏ ।
ਇਸ ਸਮੇ ਸਾਬਕਾ ਸਰਪੰਚ ਤਰਸੇਮ ਸਿੰਘ ਰਾਮੇ ਨੇ ਧੰਨਵਾਦ ਕੀਤਾ ।ਇਸ ਉਪਰੰਤ ਚੇਅਰਮੈਨ ਬਲਦੇਵ ਸਿੰਘ ਪਰਮਜੀਤਪੁਰ , ਜਥੇ ਰਾਮ ਸਿੰਘ ਪਰਮਜੀਤਪੁਰ , ਜਥੇ ਨਿਰਮਲ ਸਿੰਘ ਦੀ ਫਰਮ ਤੇ ਵੀ ਕਣਕ ਦੀ ਨਵੀਂ ਆਈ ਫਸਲ ਦਾ ਸੱਜਣ ਸਿੰਘ ਨੇ ਜਾਇਜਾ ਲਿਆ । ਇਸ ਸਮੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੰਡੀਆਂ ‘ਚ ਬਾਰਦਾਨੇ ਦੇ ਪੂਰੇ ਪ੍ਰਬੰਧ ਹਨ ਤੇ ਅਗਰ ਕਿਸੇ ਨੂੰ ਵੀ ਕੋਈ ਪ੍ਰੇਸ਼ਾਨੀ ਹੋਵੇ ਤਾਂ ਮੈਨੂੰ ਦੱਸਿਆ ਜਾਵੇ ।
ਇਸ ਸਮੇ ਕਣਕ ਦੀ ਖਰੀਦ ਦੇ ਉਦਘਾਟਨ ਸਮੇ ਉਨ੍ਹਾਂ ਨਾਲ ਆਪ ਆਗੂ ਜਥੇ ਨਰਿੰਦਰ ਸਿੰਘ ਖਿੰਡਾ , ਲਵਪ੍ਰੀਤ ਸਿੰਘ ਪੀ.ਏ. , ਬਲਦੇਵ ਸਿੰਘ ਮੰਗਾ , ਜਤਿੰਦਰਜੀਤ ਸਿੰਘ , ਰਾਜੀਵ ਧੀਰ , ਜਥੇ. ਹਰਜਿੰਦਰ ਸਿੰਘ ਲਾਡੀ , ਰਾਮ ਸਿੰਘ , ਨੰਬਰਦਾਰ ਮਨਜੀਤ ਸਿੰਘ ਮਹਿਰੋਕ, ਗੁਰਭੇਜ ਸਿੰਘ ਬਾਠ, ਮਲਕੀਤ ਸਿੰਘ ਮੋਮੀ , ਸੁਖਪਾਲਬੀਰ ਸਿੰਘ ਸੋਨੂੰ , ਕਸ਼ਮੀਰ ਸਿੰਘ ਧੰਜੂ , ਤਰਲੋਕ ਸਿੰਘ ਹੈਬਤਪੁਰ ,ਹਰੀਸ਼ਪਾਲ ਨਈਅਰ, ਸਤਪਾਲ ਮਦਾਨ, ਸਤਪਾਲ ਮਨਚੰਦਾ, ਗੁਰਪ੍ਰੀਤ ਸਿੰਘ ਗੋਪੀ ,ਦਿਨੇਸ਼ ਧੀਰ ਬਿੱਟੂ, ਅਨਿਲ ਧੀਰ ਪੱਪਰੂ, ਸਿਮਰਨਜੀਤ ਧੀਰ ,ਪ੍ਰਥਮੇਸ਼ ਜੈਨ, ਕੁਲਵਿੰਦਰ ਸਿੰਘ ਸੱਧੂਵਾਲ , ਅਕਾਸ਼ਦੀਪ ਸਿੰਘ , ਜਸਪਾਲ ਸਿੰਘ ਢਿੱਲੋਂ ,ਪਰਮਿੰਦਰ ਸ਼ਾਹ ਰਾਮੇ, ਸੁਰਿੰਦਰਜੀਤ ਸਿੰਘ, ਚਰਨ ਸਿੰਘ ਲੋਧੀਵਾਲ, ਅਰਵਿੰਦ ਧੀਰ, ਕਮਲਜੀਤ ਸਿੰਘ ਹੈਬਤਪੁਰ ,ਕਾਨਵ ਧੀਰ, ਲੱਕੀ ਭਨੋਟ ,ਠੇਕੇਦਾਰ ਰੋਸ਼ਨ ਲਾਲ, ਅਜੇ ਕੁਮਾਰ ਧੀਰ , ਜੋਗਿੰਦਰ ਸਿੰਘ ਨੰਬਰਦਾਰ ਸ਼ਾਹਵਾਲਾ, ਸੁਸ਼ੀਲ ਉੱਪਲ ਰੋਹਿਤ ਉੱਪਲ ਤੇ ਹੋਰਨਾਂ ਸ਼ਿਰਕਤ ਕੀਤੀ ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly