ਡਾ. ਭੀਮ ਰਾਓ ਅੰਬੇਡਕਰ ਮਹਾਨ

ਨਵਜੋਤ ਕੌਰ,

(ਸਮਾਜ ਵੀਕਲੀ)

ਇਕ ਮਸੀਹਾ ਜਿਸ ਤੋਂ ਭਾਰਤ ਨੂੰ ਮਿਲੀ ਇਕ ਨਵੀਂ ਪਹਿਚਾਣ,
ਉਹ ਸੀ ਡਾਕਟਰ ਭੀਮ ਰਾਓ ਅੰਬੇਡਕਰ ਮਹਾਨ।
ਜਿਸ ਤੋਂ ਮਿਲਿਆ ਸੀ ਦੇਸ਼ ਮੇਰੇ ਨੂੰ ਇਕ ਨਵਾਂ ਵਿਧੀ -ਵਿਧਾਨ,
ਉਹ ਸੀ ਡਾਕਟਰ ਭੀਮ ਰਾਓ ਅੰਬੇਡਕਰ ਮਹਾਨ।

ਰਚਿਆ ਉਸਨੇ ਦੇਸ਼ ਦਾ ਸੰਵਿਧਾਨ, ਹੱਕਾਂ ਤੇ ਅਧਿਕਾਰਾਂ ਤੋਂ ਜਾਣੂ ਕਰਵਾਇਆ ਹਰ ਇਨਸਾਨ,
‘ਪੜ੍ਹੋ’ ‘ਲਿਖੋ’ ਤੇ ‘ਸੰਘਰਸ਼ ਕਰੋ’ ਦਾ ਦਿੱਤਾ ਉਸ ਨੇ ਪੈਗਾਮ,
ਉਹ ਸੀ ਡਾ ਭੀਮ ਰਾਓ ਅੰਬੇਡਕਰ ਮਹਾਨ ।

ਨੀਵੇਂ, ਦੱਬੇ -ਕੁਚਲੇ ਲੋਕਾਂ ਦੀ ਸੀ ਉਹ ਜਿੰਦ ਜਾਨ,
ਬਰਾਬਰਤਾ ਦਾ ਰਚਿਆ ਜਿਸ ਨੇ ਸੰਵਿਧਾਨ, ਉਹ ਸੀ ਡਾਕਟਰ ਭੀਮ ਰਾਓ ਅੰਬੇਡਕਰ ਮਹਾਨ।

ਸਿੱਖਿਆ ਦਾ ਚਾਨਣ ਤੇ ਨਿਡਰਤਾ ਸੀ ਉਸ ਦਾ ਹਥਿਆਰ,
ਔਰਤਾਂ, ਦਲਿਤਾਂ, ਬੱਚਿਆਂ ਨੂੰ ਦਿੱਤੇ ਉਸ ਨੇ ਅਧਿਕਾਰ,
ਤਨੋਂ ਮਨੋਂ ਕਰਦੇ ਹਾਂ ਉਸ ਮਸੀਹਾ ਦਾ ਸਤਿਕਾਰ।

ਜੀਵਨ ਪੰਧ ਤੇ ਚੱਲਦਿਆਂ ਜਿਸ ਨੇ ਕੀਤਾ ਸੀ ਚੁਣੌਤੀਆਂ ਨੂੰ ਸਵੀਕਾਰ ,
ਹੁੰਦਾ ਪੂਰੇ ਜਗਤ ਵਿੱਚ ਉਨ੍ਹਾਂ ਦਾ ਸਨਮਾਨ , ਕਿਉਂ ਜੋ ਉਹ ਨੇ ਡਾ ਭੀਮ ਰਾਓ ਅੰਬੇਡਕਰ ਮਹਾਨ, ਡਾ ਭੀਮ ਰਾਓ ਅੰਬੇਡਕਰ ਮਹਾਨ।

ਵਿਦਿਆਰਥੀ ਦਾ ਨਾਮ: ਨਵਜੋਤ ਕੌਰ,
ਜਮਾਤ: ਬਾਰ੍ਹਵੀਂ ‘ਏ’
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬੜਾਂ ਜ਼ਿਲ੍ਹਾ ਲੁਧਿਆਣਾ
ਸੰਪਰਕ:95308-20106

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਣਕ ਦੀ ਖਰੀਦ ਦਾ ਸੱਜਣ ਸਿੰਘ ਅਰਜੁਨਾ ਐਵਾਰਡੀ ਨੇ ਕੀਤਾ ਉਦਘਾਟਨ
Next articleਕਣਕਾਂ ਪੱਕੀਆਂ