(ਸਮਾਜ ਵੀਕਲੀ)
ਦਰਦ ਛੁਪਾ ਕੇ ਕੀ ਕਰੇਂਗਾ।
ਰੋਗ ਕੋਈ ਲਾ ਕੇ ਕੀ ਕਰੇਂਗਾ।
ਛੱਡ ਗੈਰਾਂ ਦਾ ਖਹਿੜਾ ਸੱਜਣਾ,
ਹੱਥ ਮਿਲਾ ਕੇ ਕੀ ਕਰੇਂਗਾ।
ਮਾੜਾ ਬੰਦਾ ਦੂਰ ਹੀ ਚੰਗਾ,
ਕੋਲ ਬੁਲਾਕੇ ਕੀ ਕਰੇਂਗਾ।
ਜਿਹੜੇ ਦਰ ਤੋਂ ਖੈਰ ਮਿਲੇ ਨਾ,
ਹੱਥ ਫੈਲਾ ਕੇ ਕੀ ਕਰੇਂਗਾ।
ਮੜ੍ਹੀ ਮਸਾਣੀ ਕੁਝ ਨਾ ਲੱਭੇ,
ਦੀਪ ਜਲਾ ਕੇ ਕੀ ਕਰੇਂਗਾ।
ਤੁਰਗੇ ਮੱਲ੍ਹਮਾਂ ਲਾਵਣ ਵਾਲੇ।
ਜਖਮ ਵਿਖਾ ਕੇ ਕੀ ਕਰੇਂਗਾ।
ਗੰਗਾ ਮੈਲੀ ਹੋਈ ‘ ਬੁਜਰਕ ‘,
ਦੱਸ ਨਹਾ ਕੇ ਕੀ ਕਰੇਂਗਾ।
ਹਰਮੇਲ ਸਿੰਘ ਧੀਮਾਨ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly