(ਸਮਾਜ ਵੀਕਲੀ)
ਮੈਂ ਲਿਖਣਾ ਚਾਹਾਂ ਤਾਂ ਕੀ ਲਿਖਾਂ,
ਉਸ ਜੱਗ ਦੀ ਜਣਨੀ ਬਾਰੇ,
ਜਿਸ ਤੋਂ ਮੇਰੀ ਸ਼ੁਰੂਆਤ ਹੋਈ,
ਉਸ ਔਰਤ ਮਾਂ ਮੇਰੀ ਬਾਰੇ,
ਉਹਦੀਆਂ ਸਿਫਤਾਂ ਦਾ ਕੋਈ ਅੰਤ ਨਹੀਂ,
ਹੁਣ ਕੀ ਲਿਖਾਂ ਉਸ ਦੀ ਮਮਤਾ ਬਾਰੇ,
ਭੈਣਾਂ ਫਰਜ ਪੂਰੇ ਨਿਭਾਵਣ,
ਆਪਣੇ ਵੀਰਾਂ ਦੀ ਹਰ ਵੇਲੇ,
ਖ਼ੈਰ ਮਨਾਵਣ ਤੇ ਖੁਸ਼ੀ ਮਨਾਵਣ,
ਕਿੰਨਾ ਕੂ ਲਿਖਾਂ ਓਹਨਾਂ ਦੀਆਂ ਸਿਫਤਾਂ ਬਾਰੇ,
ਸਭ ਤੋਂ ਵੱਧ ਹੁੰਦੀ ਹੈ ਜੀਵਨ ਸਾਥਣ,
ਜਿਸ ਨੇ ਮਾਪੇ ਛੱਡ ਮੇਰੀ ਖਾਤਰ,
ਅਪਣਾ ਘਰ ਬਣਾਇਆ ਤੇ ਸਜਾਇਆ,
ਬੱਚਿਆਂ ਨੂੰ ਜਿਨ੍ਹਾਂ ਹੋ ਸਕੇ ਚੰਗੇ ਰਸਤੇ ਪਾਇਆ,
ਕੀ ਲਿਖਾਂ ਉਸ ਦੇਵੀ ਬਾਰੇ ਜਿਸ ਨੇ,
ਮੇਰਾ ਸਾਰਾ ਜੀਵਨ ਬਣਾਇਆ,
ਦਾਦੀ ਨਾਨੀ ਜਿਨ੍ਹਾਂ ਨੇ ਆਪਣੇ ਪੁੱਤਾਂ ਤੋਂ ਵੀ,
ਵੱਧ ਕੇ ਪਿਆਰ ਦਿੱਤਾ ਚਾਵਾਂ,ਲਾਡਾਂ ਨਾਲ ਪਾਲਿਆ,
ਕੀ ਲਿਖਾਂ ਉਸ ਅਣਮੁੱਲੇ ਪਿਆਰ ਬਾਰੇ,
ਭੂਆ, ਮਾਸੀਆਂ, ਮਾਮੀਆਂ,ਚਾਚੀਆਂ, ਤਾਈਆਂ,
ਜਿਨ੍ਹਾਂ ਅਪਣਾ ਫ਼ਰਜ਼ ਨਿਭਾਇਆ,
ਮੈਨੂੰ ਬਣਦਾ ਪਿਆਰ ਦਿੱਤਾ,
ਕੀ ਲਿਖਾਂ ਓਹਨਾਂ ਅਣਮੁੱਲੇ ਰਿਸ਼ਤਿਆਂ ਬਾਰੇ,
ਘਰ ਦੀ ਤਰੱਕੀ ,ਦੇਸ਼ ਦੀ ਤਰੱਕੀ ,
ਸਭ ਤੋਂ ਵੱਧ ਇਨਸਾਨ ਦੀ ਤਰੱਕੀ,
ਜੋ ਸਭ ਔਰਤ ਨੇ ਕਰ ਦਿਖਾਇਆ,
ਕੀ ਲਿਖਾਂ ਮੈਂ ਓਹਨਾਂ ਦੇ ਵਡਮੁੱਲੇ ਯੋਗਦਾਨ ਬਾਰੇ,
ਜੱਗ ਜਣਨੀ ਹੈ ਇਹ ਕਹਾਉਂਦੀ,
ਜਿਸ ਨੇ ਪੂਰਾ ਸੰਸਾਰ ਵਸਾਇਆ,
ਤਾਂ ਹੀ ਸਾਡੇ ਗੁਰੂਆਂ ਨੇ ਔਰਤ ਨੂੰ,
ਗੁਰਬਾਣੀ ਵਿੱਚ ਵੀ ਸਤਿਕਾਰ ਦਵਾਇਆ,
ਅਣਗਿਣਤ ਨੇ ਸਿਫਤਾਂ ਔਰਤ ਦੀਆਂ ,
ਜਿਨ੍ਹਾਂ ਨੂੰ ਬਿਆਨ ਕਰਨਾ ਬੜਾ ਔਖਾ ਹੈ,
ਜੋ ਕੰਮ ਔਰਤਾਂ ਹਿੰਮਤ ਨਾਲ ਕਰ ਦਿਖਲਾਇਆ,
ਧਰਮਿੰਦਰ ਤਾਂ ਬਸ ਇਕ ਕੋਸ਼ਿਸ਼ ਕਰਦਾ,
ਔਰਤ ਗੁਣਾਂ ਦਾ ਭੰਡਾਰ ਹੈ ਵੱਡਾ,
ਵਿਚੋਂ ਥੋੜ੍ਹਾ ਜਿਹਾ ਆਖ ਸੁਣਾਇਆ।
ਧਰਮਿੰਦਰ ਸਿੰਘ ਮੁੱਲਾਂਪੁਰੀ
ਮੋਬਾ 9872000461
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly