HOME ਨਸ਼ਾ ਕਰਨ ਵਾਲਿਆਂ ਦੇ ਨਾਲ ਉਹ ਵੱਡੇ ਤਸਕਰ ਵੀ ਫੜ੍ਹੇ ਜਾਣ ਜਿਹੜੇ...

ਨਸ਼ਾ ਕਰਨ ਵਾਲਿਆਂ ਦੇ ਨਾਲ ਉਹ ਵੱਡੇ ਤਸਕਰ ਵੀ ਫੜ੍ਹੇ ਜਾਣ ਜਿਹੜੇ ਆਪ ਨਸ਼ਾ ਵੇਚ ਦੇ ਹਨ –ਡਾ ਨੱਛਤਰ ਪਾਲ ਐਮ ਐਲ ਏ

5

ਜ਼ਿਲ੍ਹਾ ਸ ਭ ਸ ਨਗਰ ਬਸਪਾ ਦੀ ਪੂਰੀ ਟੀਮ ਅਤੇ ਵਰਕਰ ਸਾਥੀ ਰੋਸ਼ ਪ੍ਰਦਰਸਨ ਕਰ ਰਹੇ ਸਨ

ਨਵਾਂਸ਼ਹਿਰ  (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ) ਬਹੁਜਨ ਸਮਾਜ ਪਾਰਟੀ ਜਿਲਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਮਜੀਠੇ ਦੇ ਅੰਦਰ ਨਕਲੀ ਸ਼ਰਾਬ ਪੀਣ ਨਾਲ ਹੋਣ ਵਾਲੀਆਂ ਮੌਤਾਂ ਦੇ ਖਿਲਾਫ ਅੱਜ ਜਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਗਿਆ ।ਡਾ ਨਛੱਤਰ ਪਾਲ ਐਮ ਐਲ ਏ ਹਲਕਾ ਨਵਾਂਸ਼ਹਿਰ ਨੇ ਸਰਕਾਰ ਦੀ ਪੌਲਸੀ ਯੁੱਧ ਨਸ਼ਿਆਂ ਵਿਰੁੱਧ ਇੱਕ ਡਰਾਮੇ ਤੋਂ ਛੁੱਟ ਹੋਰ ਕੁਝ ਵੀ ਨਹੀਂ ਹੈ ਉਨ੍ਹਾਂ ਨੇ ਮਜੀਠਾ ਵਿੱਚ ਅਤੇ ਲੁਧਿਆਣਾ ਵਿਖੇ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦਾ ਜ਼ਿਕਰ ਵੀ ਕੀਤਾ । ਉਨ੍ਹਾਂ ਨਸ਼ਾ ਕਰ ਰਹੇ ਉਨ੍ਹਾਂ ਦੇ ਨਾਲ ਨਾਲ ਵੱਡੇ ਵੱਡੇ ਨਸ਼ਾ ਵੇਚਣ ਵਾਲਿਆਂ ਨੂੰ ਵੀ ਫੜ੍ਹਨਾ ਚਾਹੀਦਾ ਹੈ।ਇਸ ਮੌਕੇ ਪ੍ਰਵੀਨ ਬੰਗਾ ਜੋਨ ਇੰਚਾਰਜ ਲੁਧਿਆਣਾ,ਸ ਹਰਗੋਪਾਲ ਸਿੰਘ ਸਾਬਕਾ ਐਮ ਐਲ ਏ, ਜਨਰਲ ਸਕੱਤਰ ਹਰਬਲਾਸ ਬਸਰਾ, ਜ਼ਿਲ੍ਹਾ ਪ੍ਰਧਾਨ ਸਰਬਜੀਤ ਜਾਫਰਪੁਰ, ਮਨੋਹਰ ਕਮਾਮ ਜ਼ਿਲ੍ਹਾ ਇੰਚਾਰਜ,ਡਾ ਚਰਨਜੀਤ ਪ੍ਰਧਾਨ ਬਲਾਚੌਰ, ਗੁਰਮੁਖ ਨੌਰਥ ਉਪ ਪ੍ਰਧਾਨ ਨਵਾਂਸ਼ਹਿਰ ਐਮ ਸੀ,ਜ਼ਿਲ੍ਹਾ ਸਕੱਤਰ ਵਿਜੇ ਗੁਣਾਚੌਰ, ਦਿਲਬਾਗ ਸਿੰਘ ਸਾਬਕਾ ਐਮ ਸੀ, ਅਸ਼ੋਕ ਕੁਮਾਰ ਉਪ ਪ੍ਰਧਾਨ ਬਸਪਾ ਬੰਗਾ,ਬਖਸ਼ੀ ਰਾਮ ਆਗੂ ਬਾਮਸੇਫ,ਜੈ ਪਾਲ ਸੁੰਡਾਂ ਸਾਬਕਾ ਪ੍ਰਧਾਨ ਬੰਗਾ, ਮਲਕੀਤ ਮੰਢਾਲੀ , ਚਰਨਜੀਤ ਮੰਢਾਲੀ, ਪਰਮਜੀਤ ਮਹਿਰਮਪੁਰੀ, ਸਤਪਾਲ ਰਟੈਂਡਾ, ਸੋਹਣ ਲਾਲ ਰਟੈਂਡਾ,ਸੋਮ ਨਾਥ ਰਟੈਂਡਾ,ਜਗਤਾਰ ਸਿੰਘ ਭਰੋ ਮਜਾਰਾ, ਸੁਰਿੰਦਰ ਮੋਹਨ ਭਰੋ ਮਜਾਰਾ, ਮਿਸ਼ਨਰੀ ਗਾਇਕ ਐਸ ਐਸ ਆਜ਼ਾਦ,ਰਾਜ ਦਦਰਾਲ, ਕੁਲਦੀਪ ਬਹਿਰਾਮ, ਦਰਸ਼ਨ ਬਹਿਰਾਮ, ਤੀਰਥ ਕਲਸੀ ਬਹਿਰਾਮ, ਪਰਮਜੀਤ ਕੌਰ ਸਾਬਕਾ ਸਰਪੰਚ, ਜਸਵਿੰਦਰ ਕੌਰ ਸਾਬਕਾ ਸਰਪੰਚ ਅਤੇ ਜਿਸ ਵਿੱਚ ਜਿਲੇ ਦੇ ਆਗੂਆਂ ਵਰਕਰਾ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ਪੰਜਾਬ ਸਰਕਾਰ ਖਿਲਾਫ ਨਾਰੇਬਾਜੀ ਕੀਤੀ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਭੰਗਲ ਖੁਰਦ ਸਕੂਲ ਵਿਖੇ ਜੈਵਿਕ ਵਿਭਿੰਨਤਾ ਦਿਵਸ ਮਨਾਇਆ
Next articleआल इंडिया पीपुल्स फ्रन्ट का प्रस्ताव