(ਸਮਾਜ ਵੀਕਲੀ)
ਲਿਖ਼ਣ ਤੋਂ ਪਹਿਲਾਂ ਮੈਂ ਕੁੱਝ ਵੀ ਸੋਚਦਾ ਨਹੀਂ,
ਜੇ ਸੋਚ ਲੈਵਾਂ ਫ਼ਿਰ ਦਿਲੋਂ ਕੁੱਝ ਵੀ ਲੋਚਦਾ ਨਹੀਂ |
ਹਲਕੀ ਫੁੱਲਕੀ ਅਜਿਹੀ ਤੂੰ ਚੇਹਰੇ ਤੇ ਮੁਸਕਾਨ ਏ,
ਮੁਸਕਾਨ ਕੀ ਤੂੰ ਅੱਖਰਾਂ ਦੀ ਜਾਨ ਏ,
ਮੇਰੀ ਲਿਖਤ ਤੇਰੇ ਪੜ੍ਹਣੇ ਦੀ ਮਹਿਮਾਨ ਏ |
ਮਹਿਮਾਨ ਕੀ ਮੇਰੇ ਨਜ਼ਰੀਏ ‘ਚ ਤੂੰ ਅੱਖਰਾਂ ਦੀ ਸੁੰਦਰ ਪੁਸ਼ਾਕ ਏ ਹਰ ਪੁਸ਼ਾਕ ਤੇਰੀ ਇੱਕ ਚਲਕ ਪਾਉਣ ਦੀ ਮੁਹਤਾਜ ਏ |
ਸ਼ਾਇਦ ਤੈਨੂੰ ਪਤਾ ਨੀਂ
ਤੇਰੀ ਦੀਦ ਮੈਨੂੰ ਈਦ ਨਾਲੋਂ ਵੀ ਜ਼ਿਆਦਾ ਖ਼ਾਸ ਏ,
ਮੈਂਨੂੰ ਤੇਰੀ ਹਲਕੀ ਜਿਹੀ ਮੁਸਕਾਨ ਚ’ ਆਸ ਏ |
ਕੀ ਸਿਫ਼ਤ ਕਰਾਂ ਤੇਰੀ ਨਾਂ ਤੈਨੂੰ ਮੇਰੇ ਲਫ਼ਜ਼ਾਂ ਚ’ ਵਿਸ਼ਵਾਸ ਏ
ਮੈਂ ਦਿਵਾਨਾ ਆ ਤੇਰਾ ਤੂੰ ਮੇਰੀ ਦਿਵਾਨਗੀ ਤੋਂ ਨਿਰਾਸ਼ ਏ |
ਬਲਵੀਰ ਚੌਪੜਾ (ਗੜ੍ਹਸ਼ੰਕਰ )