

ਸ਼ਾਹਕੋਟ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)-ਭਾਰਤੀ ਜਨਤਾ ਪਾਰਟੀ ਹਲਕਾ ਸ਼ਾਹਕੋਟ ਦੇ ਇੰਚਾਰਜ ਨਰਿੰਦਰ ਪਾਲ ਸਿੰਘ ਚੰਦੀ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਜੋ ਹਮਲਾ ਜੰਮੂ ਕਸ਼ਮੀਰ ਦੇ ਪਹਿਲਗਾਮ ਵਿਚ ਸੈਲਾਨੀਆਂ ਉਪਰ ਹੋਇਆ ਜਿਸ ਵਿਚ ਸਾਡੇ 28 ਦੇ ਕਰੀਬ ਸੈਲਾਨੀ ਮੌਤ ਦੇ ਘਾਟ ਉਤਾਰ ਦਿੱਤੇ ਗਏ। ਜਿਨ੍ਹਾਂ ਨੂੰ ਅਸੀਂ ਸ਼ਰਧਾਂਜਲੀ ਦਿੰਦੇ ਹਾਂ। ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਸਾਡੀ ਪੂਰੀ ਤਰ੍ਹਾਂ ਨਾਲ ਹਮਦਰਦੀ ਹੈ। ਇਸ ਦੇ ਨਾਲ ਹੀ ਇਸ ਅਤਿਵਾਦੀ ਹਮਲੇ ਨੂੰ ਮੰਦਭਾਗਾ ਦੱਸਦਿਆਂ ਅਤੇ ਇਸ ਦੇ ਨਾਲ ਹੀ ਪਾਕਿਸਤਾਨ ਦੇ ਇਸ ਮਾੜੇ ਮਨਸੂਬੇ ਨਾਲ ਕੀਤੇ ਹਮਲੇ ਨੂੰ ਕਿਸੇ ਵੀ ਤਰ੍ਹਾਂ ਨਾਲ ਬਖਸ਼ਿਆ ਨਹੀਂ ਜਾਵੇਗਾ। ਇਸ ਦਾ ਜਵਾਬ ਮੋਦੀ ਸਰਕਾਰ ਵੱਲੋਂ ਬਹੁਤ ਜਲਦੀ ਦਿੱਤਾ ਜਾਵੇਗਾ। ਕਿਉਂਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਭੰਗ ਕਰਨ ਵਾਲੇ ਇਸ ਅਤਵਾਦੀ ਲੋਕਾਂ ਨੂੰ ਇਟ ਦਾ ਜਵਾਬ ਪੱਥਰ ਨਾਲ ਦੇ ਕੇ ਜਲਦ ਹੀ ਭਾਜਪਾ ਇਨ੍ਹਾਂ ਨੂੰ ਨਿਆਂ ਦੀ ਕਚਿਹਰੀ ਵਿੱਚ ਖੜਾ ਕਰੇਗੀ ਭਾਜਪਾ ਦੇਸ਼ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਮੌਕੇ ਮੰਡਲ ਪ੍ਰਧਾਨ ਸੰਜਮ, ਸਟੇਟ ਮੈਂਬਰ ਸੁਦਰਸ਼ਨ ਸੋਬਤੀ, ਸੰਜੀਵ ਸੋਬਤੀ, ਵਿਵੇਕ ਸ਼ਰਮਾ, ਜੈ ਗੋਪਾਲ, ਜਗਦੀਸ਼ ਵਡੈਹਰਾ, ਦਲਜੀਤ ਕੁਮਾਰ, ਸਤੀਸ਼ ਸਿੰਗਲਾ, ਕੁਲਵਿੰਦਰ ਸਿੰਘ, ਸਟੇਟ ਮੈਂਬਰ ਐਸ ਸੀ ਮੌਰਚਾ, ਯੁਗਰਾਜ ਸਿੰਘ, ਰਜਿੰਦਰ ਸਿੰਘ ਲਾਟੀਆ, ਬੂਟਾ ਸਿੰਘ, ਰਾਜ ਕੁਮਾਰ ਰਾਜੂ, ਅਮਰਜੀਤ ਸਿੰਘ, ਰੋਬਿਨ ਸ਼ਰਮਾ, ਸਵਰਨ ਸਿੰਘ ਜੱਜ ਅਤੇ ਪ੍ਰੇਮ ਸਿੰਘ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj