ਇਕ ਬਲਾਤਕਾਰੀ ਸਰਪੰਚ ਨੂੰ ਫੜਨ ਲਈ ਪੁਲਿਸ ਵੱਲੋਂ ਇੱਕ ਲੱਖ ਦਾ ਇਨਾਮ ਰੱਖਿਆ
ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਪੰਜਾਬ ਸਮੇਤ ਸਮੁੱਚੇ ਦੇਸ਼ ਦੇ ਵਿੱਚ ਪਿਛਲੇ ਸਮੇਂ ਤੋਂ ਇਹ ਸੁਣਦੇ ਆ ਰਹੇ ਹਾਂ ਕਿ ਜੇਕਰ ਕੋਈ ਵੱਡਾ ਅਪਰਾਧੀ ਜੋ ਬਦਮਾਸ਼ ਵੈਲੀ ਗੈਂਗਸਟਰ ਨਸ਼ਾ ਤਸਕਰ ਖਾੜਕੂ ਜਾਂ ਅਜਿਹੀ ਸ਼੍ਰੇਣੀ ਵਿੱਚ ਸ਼ਾਮਲ ਕੋਈ ਵਿਅਕਤੀ ਹੁੰਦਾ ਸੀ ਤਾਂ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰਾਉਣ ਦੇ ਲਈ ਜਨਤਕ ਤੌਰ ਤੇ ਇਨਾਮ ਰੱਖਿਆ ਜਾਂਦਾ ਸੀ ਹੁਣ ਵੀ ਸੀਬੀਆਈ ਜਾਂ ਹੋਰ ਕੇਂਦਰੀ ਏਜੰਸੀਆਂ ਵੱਲੋਂ ਭਗੌੜੇ ਅਪਰਾਧੀਆਂ ਨੂੰ ਫੜਨ ਲਈ ਇਨਾਮੀ ਇਸ਼ਤਿਹਾਰ ਅਖਬਾਰਾਂ ਵਿੱਚ ਛਪਦੇ ਹਨ।
ਪਰ ਆਹ ਪਹਿਲੀ ਵਾਰ ਦੇਖ ਰਹੇ ਹਾਂ ਕਿ ਪੰਜਾਬ ਦੇ ਰੋਪੜ ਜਿਲੇ ਦੀ ਪੁਲਿਸ ਵੱਲੋਂ ਚਮਕੌਰ ਸਾਹਿਬ ਇਲਾਕੇ ਦੇ ਪਿੰਡ ਕੰਧੋਲਾ ਦੇ ਸਰਪੰਚ ਹਰਵਿੰਦਰ ਸਿੰਘ, ਜਿਸ ਨੇ ਇਕ ਨੌਜਵਾਨ ਲੜਕੀ ਨੂੰ ਵਰਗਲਾ ਕੇ ਬਲਾਤਕਾਰ ਕੀਤਾ ਤੇ ਉਹ ਸਿਆਸੀ ਸਰਪ੍ਰਸਤੀ ਹੇਠ ਫਰਾਰ ਦੱਸਿਆ ਜਾ ਰਿਹਾ ਹੈ ਇਸ ਸਰਪੰਚ ਦੀ ਘਿਨਾਉਣੀ ਹਰਕਤ ਦੇ ਵਿਰੁੱਧ ਚਮਕੌਰ ਸਾਹਿਬ ਵਿੱਚ ਧਰਨਾ ਪ੍ਰਦਰਸ਼ਨ ਵੀ ਚੱਲਿਆ ਤੇ ਪੁਲਿਸ ਨੇ ਇਲਾਕੇ ਦੇ ਇਕੱਤਰ ਹੋਏ ਲੋਕਾਂ ਨੂੰ ਮੋਹਲਤ ਦਿੱਤੀ ਪਰ ਇਹ ਬਲਾਤਕਾਰੀ ਸਰਪੰਚ ਹਾਲੇ ਤੱਕ ਫਰਾਰ ਤੇ ਲਾਪਤਾ ਦੱਸਿਆ ਜਾ ਰਿਹਾ ਹੈ ਕੀ ਇਹ ਧਰਤੀ ਵਿੱਚ ਚਲੇ ਗਿਆ ਜਾਂ ਅਸਮਾਨ ਵਿੱਚ।
ਹੁਣ ਰੋਪੜ ਪੁਲਿਸ ਨੇ ਇੱਕ ਇਸ਼ਤਿਹਾਰ ਜਾਰੀ ਕੀਤਾ ਹੈ ਜਿਸ ਵਿੱਚ ਹਰਵਿੰਦਰ ਸਿੰਘ ਨਾਮ ਦੇ ਇਸ ਵਿਅਕਤੀ ਨੂੰ ਜੋ ਵੀ ਗਿਰਫ਼ਤਾਰ ਕਰਵਾਏਗਾ ਜਾਂ ਉਸ ਦੀ ਸੂਚਨਾਂ ਦੇਵੇਗਾ ਤਾਂ ਉਸਨੂੰ ਇਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਹੁਣ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾਓ ਕਿ ਸਾਡੇ ਪਿੰਡਾਂ ਦੇ ਸਰਪੰਚ ਕਿਹੋ ਜਿਹੇ ਚੁਣੇ ਜਾ ਰਹੇ ਹਨ ਹਨ ਜੋਂ ਇਕ ਤਾਂ ਪਹਿਲਾਂ ਗਲਤ ਘਿਨਉਣੀਆਂ ਹਰਕਤਾਂ ਕਰਕੇ ਪਿੰਡ ਦੀਆਂ ਲੜਕੀਆਂ ਨਾਲ ਹੀ ਗਲਤ ਕੰਮ ਕਰਦੇ ਹਨ ਤੇ ਉਸ ਤੋਂ ਬਾਅਦ ਆਪਣੀ ਗਲਤੀ ਨੂੰ ਛੁਪਾਉਣ ਦੇ ਲਈ ਸਿਆਸੀ ਆਗੂਆਂ ਦੀ ਛਤਰੀ ਹੇਠ ਬਚਣ ਦਾ ਯਤਨ ਕਰਦੇ ਹਨ ਪਰ ਜਦੋਂ ਲੋਕ ਇਕੱਤਰ ਹੋ ਜਾਣ ਤਾਂ ਫਿਰ ਮਜਬੂਰਨ ਪੁਲਿਸ ਨੂੰ ਅਜਿਹੇ ਗਲਤ ਸਰਪੰਚ ਨੂੰ ਫੜਨ ਲਈ ਲੱਖ ਰੁਪਏ ਦਾ ਇਨਾਮ ਰੱਖਣਾ ਪਿਆ ਸ਼ਾਇਦ ਇਹ ਪੰਜਾਬ ਵਿੱਚ ਪਹਿਲੀ ਵਾਰ ਹੀ ਹੋਇਆ ਹੋਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj