(ਸਮਾਜ ਵੀਕਲੀ)-ਭਾਰਤ ਅੱਜ-ਕੱਲ੍ਹ ਬਾਹਰੋਂ ਆਏ ਮੇਜ਼ਬਾਨ ਦੇਸ਼ਾਂ ਦੇ ਨੇਤਾਵਾਂ ਨੂੰ, ਆਪਣੀ ਅਸਲੀ ਤਰੱਕੀ ਤਸਵੀਰਾਂ, ਅਤੇ ਫਲੈਕਸਾਂ ਰਾਹੀਂ ਵਿਖਾਉਣ ਲਈ, ਜੰਗੀ ਪੱਧਰ ਤੇ ਫਲੈਕਸਾਂ ਲਗਾ ਰਿਹਾ ਸੀ।
ਘੱਟ ਪੈਸਿਆਂ ਤੇ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਬਹੁਤ ਘਾਟ ਚੱਲ ਰਹੀ ਸੀ। ਇਹੋ ਜਿਹੇ ਮਜ਼ਦੂਰ ਤਾਂ ਮਜ਼ਬੂਰ ਲੋਕਾਂ ਵਿੱਚੋਂ ਹੀ ਮਿਲ ਸਕਦੇ ਸੀ। ਮਹਾਂਨਗਰ ਦੀ ਝੋਪੜਪੱਟੀ ਵਿੱਚੋਂ ਰਮੇਸ਼ਵਰ ਆਪਣੇ ਸਾਥੀਆਂ ਨਾਲ ਘੱਟ-ਪੈਸਿਆਂ ਤੇ ਕੰਮ ਕਰਨ ਲਈ ਮੰਨ ਗਿਆ। ਘਰ ਕੈਂਸਰ ਤੋਂ ਪੀੜ੍ਹਤ ਪਈ ਬੇਵੱਸ ਲਾਚਾਰ ਪਤਨੀ ਦੀ ਦਵਾਈ ਦਾ ਜੋ ਇੰਤਜ਼ਾਰ ਕਰਨਾ ਸੀ। ਦੋ ਬੱਚੇ ਵੀ ਪੜ੍ਹਾਈ ਨਾ ਕਰ ਸਕਣ ਕਰਕੇ ਇੱਕ ਮਜ਼ਦੂਰੀ ਕਰਕੇ ਤੇ ਦੂਸਰਾ ਕਬਾੜ੍ਹ ਚੁੱਗਕੇ ਆਪਣਾ ਪੇਟ ਭਰਨ ਜੋਗਾ ਕਮਾਉਂਦੇ ਹਨ।
ਵੱਡੇ ਮਹਾਂਨਗਰ ਦੀਆਂ ਉੱਚੀਆਂ ਕੰਧਾਂ ਤੇ ਵਿਕਾਸ ਦੇ ਪੋਸਟਰ ਲਗਾਉਂਦੇ ਮਜ਼ਦੂਰ ਭਾਰਤ ਦੀ ਤਸਵੀਰਾਂ ਵਾਲੀ ਤਰੱਕੀ ਤੇ ਉਨ੍ਹਾਂ ਨੂੰ ਦਿੱਤੀ ਗਈ ਵਗਾਰ ਮਾਤਰ ਤਨਖ਼ਾਹ ਦਾ ਅਜੇ ਅੰਦਾਜ਼ਾ ਹੀ ਲਗਾ ਰਹੇ ਸੀ ।
ਕਿ ਅਚਾਨਕ ਇਕ ਜ਼ੋਰਦਾਰ ਆਵਾਜ਼ ਆਈ,ਰਮੇਸ਼ਵਰ ਜ਼ਮੀਨ ਤੇ ਆ ਡਿੱਗਾ ਉਸਦਾ ਹੱਥ ਬਿਜਲੀ ਦੀਆਂ ਨੰਗੀਆਂ ਤਾਰਾਂ ਤੇ ਜਾ ਲੱਗਾ ਸੀ ।
ਇਹ ਇੱਕ ਵੀ.ਆਈ.ਪੀ ਏਰੀਆ ਸੀ। ਜਿੱਥੇ ਕੋਈ ਆਮ ਬੰਦਾ ਤੇ ਵਾਹਣ ਨਹੀਂ ਆ ਸਕਦਾ ਸਨ। ਕਿੰਨਾਂ ਸਮਾਂ ਐਬੂਲੈਂਸ ਦਾ ਨੰਬਰ ਹੀ ਨਾ ਲੱਗਾ,ਜੇਕਰ ਗੱਲ ਹੋਈ ਤਾਂ ਮਸਾਂ ਹੀ ਅੱਧੇ ਘੰਟੇ ਬਾਅਦ ਐਬੂਲੈਂਸ ਉਥੇ ਤੱਕ ਪਹੁੰਚੀ । “ਉਸ ਸਮੇਂ ਤੱਕ ਰਮੇਸ਼ਵਰ ਦਮ ਤੋੜ੍ਹ ਚੁੱਕਾ ਸੀ” ਉਸ ਦੇ ਸਾਥੀ ਅੱਧ ਵਿਚਕਾਰ ਲਟਕਦੇ (ਭਾਰਤ ਸਰਕਾਰ ਦੇ ਸਿਹਤ ਸੇਵਾਵਾਂ ਵਾਲੇ ਤਰੱਕੀ ਦੇ ਬੋਰਡ ਵੱਲ ਵੇਖ ਰਹੇ ਸਨ )।ਜਿਸ ਨੂੰ ਲਗਾਉਂਦਿਆਂ ‘ਰਮੇਸ਼ਵਰ ਨੇ ਆਪਣੀ ਜਾਨ ਗਵਾਈ ਸੀ’ ਅਤੇ ਉਸ ਦੀ ਬੇਸ਼ਹਾਰਾ ਕੈਂਸਰ ਨਾਲ ਲੜ੍ਹ ਰਹੀ ਪਤਨੀ ਬਾਰੇ ਸੋਚ ਰਹੇ ਸਨ । ਜੋ ਰਮੇਸ਼ਵਰ ਨੂੰ ਦਵਾਈ ਲਈ ਉਡੀਕ ਰਹੀ ਹੋਵੇਗੀ। ਸਭ ਸੋਚ ਰਹੇ ਸੀ ਕਿ ਭਾਰਤ ਨੇ ਵੱਡੀਆਂ ਤਰੱਕੀਆਂ ਵੱਡਿਆਂ ਲੋਕਾਂ ਲਈ ਹੀ ਕੀਤੀਆਂ ਹੋਣਗੀਆਂ “ਸਾਡੇ ਲੋਕਾਂ ਦੀ ਕਿਸਮਤ ਵਿੱਚ ਤਾਂ ਆਹੀ ਕੁਝ ਹੈ, ਜੋ ਹੁਣ ਵਾਪਰਿਆ ਹੈ”।ਇਹ “ਕੈਸੀ-ਤਰੱਕੀ” ਹੈ ਜੋ ਆਮ ਬੰਦੇ ਤੱਕ ਨਹੀ ਪਹੁੰਚੀ”? ਸਭ ਸ਼ਾਂਤੀ ਨਾਲ ਭਰੇ।ਇਸ ਤਰੱਕੀ ਬਾਰੇ ਸੋਚ ਰਹੇ ਸਨ।
ਸੰਦੀਪ ਸਿੰਘ”ਬਖੋਪੀਰ “
ਸੰਪਰਕ:-98153 21017
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly