ਤੇ ਮੇਰੀ ਮੌਤ ਹੋ ਗਈ

ਰਮਿੰਦਰ ਵਾਲੀਆ (ਰੰਮੀ)
         (ਸਮਾਜ ਵੀਕਲੀ)
         ਮੇਰੀ ਮੌਤ ਤੇ ਉਸੇ ਦਿਨ
         ਹੋ ਗਈ ਸੀ ਜਿਸ ਦਿਨ
        ਤੂੰ ਮੈਨੂੰ ਬਿਨਾ ਕਸੂਰ ਦੱਸੇ
        ਛੱਡ ਕੇ ਚਲੇ ਗਿਆ ਸੀ
        ਬਹੁਤ ਮਿੰਨਤਾਂ ਤਰਲੇ ਕੀਤੇ
         ਰੋਈ , ਗਿੜਗਿੜਾਈ ਪਰ
        ਤੇਰੇ ਤੇ ਕੋਈ ਅਸਰ ਨਹੀਂ ਹੋਇਆ
             ਜੋ ਛੱਡ ਗਏ ਉਹਨਾਂ ਤੇ
            ਭਲਾ ਇਹਨਾਂ ਗੱਲਾਂ ਦਾ
             ਕੀ ਅਸਰ ਹੋਏਗਾ
           ਛੱਡ ਕੇ ਜਾਣ ਵਾਲੇ ਇਹ
          ਨਹੀਂ ਦੇਖਦੇ ਕਿ ਉਹ ਇਨਸਾਨ
         ਜ਼ਿੰਦਾ ਹੈ ਕਿ ਮਰ ਗਿਆ
          ਕੀਮਤੀ ਲਿਬਾਸਾਂ ਤੇ ਮੇਕਅੱਪ
          ਦੀ ਤਹਿ ਨੀਚੇ ਉਹ ਆਪਣੇ
           ਹਰ ਦਰਦ ਛੁਪਾਉਣਾ ਚਾਹੁੰਦਾ ਹੈ
          ਖ਼ੁਸ਼ ਹੋਣ ਦਾ ਵਿਖਾਵਾ ਕਰਦਾ ਹੈ
          ਮਰਨ ਦੇ ਬਾਦ ਸਸਕਾਰ ਤੋਂ ਪਹਿਲਾਂ
           ਲਾਸ਼ਾਂ ਨੂੰ ਵੀ ਤੇ ਸਜਾਇਆ
             ਸੰਵਾਰਿਆ ਜਾਂਦਾ ਹੈ
             ਉਹ ਜ਼ਿੰਦਾ ਤੇ ਨਹੀਂ ਹੋ ਜਾਂਦੀਆਂ
            ਮੈਂ ਵੀ ਉਹ ਜ਼ਿੰਦਾ ਲਾਸ਼ ਹਾਂ
              ਜਿਸਦੇ ਅਹਿਸਾਸ ਮਰ ਚੁੱਕੇ ਨੇ
             ਕੋਈ ਖ਼ੁਸ਼ੀ ਉਸਨੂੰ ਸਕੂਨ ਨਹੀਂ ਦਿੰਦੀ
              ਜ਼ਿੰਦਾ ਹੋਣ ਦਾ ਅਹਿਸਾਸ
             ਕਰਾਉਣ ਵਾਲੇ ਹੀ ਜੱਦ
                ਛੱਡ ਗਏ ਨੇ ਮੈਨੂੰ
              ਦੱਸ ਖਾਂ ਭਲਾ ਮੈਂ ਜ਼ਿੰਦਾ ਕਿਵੇਂ ਹੋਈ
              ਹਾਂ ਮੇਰੀ ਤੇ ਮੌਤ ਉਸੇ ਦਿਨ
             ਹੋ ਗਈ ਸੀ ਜਿਸ ਦਿਨ
             ਤੂੰ ਮੈਨੂੰ ਛੱਡ ਕੇ ਚਲੇ ਗਿਆ ਸੀ
             ਤੇ ਮੇਰੀ ਮੌਤ ਹੋ ਗਈ ।
             ਤੇ ਮੇਰੀ ਮੌਤ ਹੋ ਗਈ ॥
                    ( ਰਮਿੰਦਰ ਰੰਮੀ )
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕੈਸੀ ਤਰੱਕੀ
Next articleਮਿੰਨੀ ਕਹਾਣੀ/ਅਮਰ ਪ੍ਰੇਮ