ਭਾਰਤ ਵਰਲਡ ਟਰੇਡ ਆਰਗਨਾਈਜ਼ੇਸ਼ਨ ਦੀ ਮੈਂਬਰਸ਼ਿਪ ਤੋਂ ਬਾਹਰ ਆਏ-ਜੱਥੇ: ਨਿਮਾਣਾ,ਮਖੂ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ਤੇ ਅੱਜ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਜਥੇਦਾਰ ਤਰਨਜੀਤ ਸਿੰਘ ਨਿਮਾਣਾ, ਸੂਬਾ ਪ੍ਰਧਾਨ ਹਰਪ੍ਰੀਤ ਸਿੰਘ ਮਖੂ ਦੀ ਅਗਵਾਈ ਹੇਠ ਵਰਲਡ ਟਰੇਡ ਆਰਗਨਾਈਜੇਸ਼ਨ ਅਤੇ ਕੇਂਦਰ ਸਰਕਾਰ ਦੇ ਖ਼ਿਲਾਫ਼ ਕਚਹਿਰੀ ਦੇ ਬਾਹਰ ਸਾਂਤਮਈ ਰੋਸ ਮਾਰਚ ਕਰਦੇ ਹੋਏ ਡਬਲਿਊ.ਟੀ.ਓ ਅਤੇ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦਾ ਜ਼ਬਰਦਸਤ ਵਿਰੋਧ ਕਰਦੇ ਹੋਏ ਜਤਿੰਦਰ ਜੌਰਵਾਲ ਡੀ.ਸੀ. ਲੁਧਿਆਣਾ ਨੁੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਤੇ ਮੰਗ ਪੱਤਰ ਸੌਂਪਿਆ। ਇਸ ਮੌਕੇ ਤੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ, ਹਰਪ੍ਰੀਤ ਸਿੰਘ ਮਖੂ ਅਤੇ ਜੁਗਰਾਜ ਸਿੰਘ ਮੰਡ ਕੌਮੀ ਪ੍ਰਧਾਨ ਯੂਥ ਵਿੰਗ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਭਾਰਤ ਸਰਕਾਰ ਡਬਲਿਊ.ਟੀ.ਓ. ਮੈਂਬਰਸ਼ਿਪ ਤੋਂ ਬਾਹਰ ਆਏ ਕਿਉਂਕਿ ਕਿਸਾਨ ਮਾਰੂ ਨੀਤੀਆਂ ਨੂੰ ਤਹਿ ਕਰਦਾ ਹੈ ਉਨ੍ਹਾਂ ਅੱਗੇ ਕਿਹਾ ਆਪਣੀਆਂ ਰਹਿੰਦੀਆਂ ਅਧੂਰੀ ਮੰਗਾਂ ਨੂੰ ਮਨਵਾਉਣ ਲਈ ਡੀ.ਸੀ. ਲੁਧਿਆਣਾ ਨੂੰ ਮੰਗ ਪੱਤਰ ਸੌਂਪਿਆ। ਜਿਸ ਵਿੱਚ ਕੇਂਦਰ ਦੀ ਸਰਕਾਰ ਤੋਂ ਮੰਗ ਕੀਤੀ ਕਿ (1.) ਸਾਰੀਆਂ ਫਸਲਾਂ ਦੀ ਐਮ.ਐਸ.ਪੀ C2+50% ਅਨੁਸਾਰ ਦੇਣ ਦੀ ਗਰੰਟੀ ਕਾਨੂੰਨ ਬਣਾਇਆ ਜਾਵੇ। (2.)ਚਾਰ ਲੇਬਰ ਕੋਡ ਰੱਦ ਕਰੋ, ਠੇਕੇਦਾਰੀ ਸਿਸਟਮ ਬੰਦ ਕਰੋ।( 3. ) ਘੱਟੋ ਘੱਟ ਤਨਖਾਹ 26000/ ਰੁਪਏ ਪ੍ਰਤੀ ਮਹੀਨਾ ਦਿਉ। (4.)ਨਿੱਜੀਕਰਨ ਬੰਦ ਕਰੋ। (5.)ਪ੍ਰੀਪੇਡ ਸਮਾਰਟ ਮੀਟਰ ਲਾਉਣੇ ਬੰਦ ਕਰੋ। (6.)ਕਿਸਾਨਾਂ-ਮਜਦੂਰਾਂ ਦੇ ਸਾਰੇ ਕਰਜ਼ੇ ਰੱਦ ਕਰੋ। (7.)ਮਨਰੇਗਾ ਦੀ ਦਿਹਾੜੀ 600/ ਰੁਪਏ ਕਰੋ, ਅਤੇ ਸਾਲ ਦੌਰਾਨ ਸੋ ਦਿਨ ਕੰਮ।(8.)ਕਿਸਾਨਾਂ-ਮਜਦੂਰਾਂ, ਮਰਦਾਂ ਅਤੇ ਔਰਤਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਂਨਸ਼ਨ ਦਿਉ। ਜਥੇਦਾਰ ਸਰਪੰਚ ਨਿਰਮਲ ਸਿੰਘ ਬੇਰਕਲਾਂ ਕੌਮੀ ਜਨਰਲ ਸਕੱਤਰ, ਭੁਪਿੰਦਰ ਸਿੰਘ ਮੈਂਬਰ ਕੌਰ ਕਮੇਟੀ, ਮਨਜੀਤ ਸਿੰਘ ਤੂਰ ਬਾਜ਼ੜਾ ਮੈਂਬਰ ਕੌਰ ਕਮੇਟੀ, ਮਨਜੀਤ ਸਿੰਘ ਬੁਟਾਹਰੀ, ਮੈਂਬਰ ਕੌਰ ਕਮੇਟੀ, ਕਿਰਨਦੀਪ ਸਿੰਘ ਕਕਾ ਪ੍ਰਧਾਨ ਯੂਥ ਵਿੰਗ ਪੰਜਾਬ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨਾਲ ਕੀਤੇ ਲਿਖਤੀ ਸਮਝੌਤੇ ਨੂੰ ਲਾਗੂ ਕੀਤਾ ਜਾਵੇ ਅਤੇ ਐਮ.ਐਸ.ਪੀ. ਨੂੰ ਕਾਨੂੰਨੀ ਦਰਜਾ ਦਿੱਤਾ ਜਾਵੇ ਤਾਂ ਜੋ ਕਿਸਾਨਾਂ ਅਤੇ ਆਮ ਲੋਕਾਂ ਦਾ ਸਰਕਾਰਾਂ ਤੇ ਵਿਸ਼ਵਾਸ਼ ਬਣਿਆ ਰਹੇ। ਇਸ ਮੌਕੇ ਤੇ ਅਜੇਪ੍ਰੀਤ ਪਾਲ ਸਿੰਘ ਹਿਆਤਪੁਰ ਪ੍ਰਧਾਨ ਯੂਥ ਵਿੰਗ ਦਿਹਾਤੀ ਲੁਧਿਆਣਾ, ਇੰਦਰਪਾਲ ਸਿੰਘ ਪਮਾਲੀ, ਜੁਝਾਰ ਸਿੰਘ, ਤਜਿੰਦਰ ਸਿੰਘ ਬਿੱਟਾ, ਦਿਲਬਾਗ ਸਿੰਘ, ਮਲਵਿੰਦਰ ਸਿੰਘ, ਅਸ਼ੋਕ ਦਿੱਤਿਆਂ, ਰਾਣਾ ਸਿੰਘ ਦਾਦ, ਭਜਨ ਸਿੰਘ, ਸੁਖਚੈਨ ਸਿੰਘ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly