(ਸਮਾਜ ਵੀਕਲੀ) ਪਹਿਲਾਂ ਤਾ ਇਹ ਸੁਆਲ ਹੈ ਕੇ ਬੇ ਚਿਰਾਗ ਪਿੰਡ ਹਨ ਕੀ ? ਸੰਗਰੂਰ ਦੇ ਇੱਕ ਪ੍ਰਸਾਸਨਿਕ ਅਧਿਕਾਰੀ ਮੁਤਾਬਕ ਪੰਜਾਬ ਚ ਇਹ 353 ਪਿੰਡ ਬੇ ਚਿਰਾਗ ਹਨ ।ਇਹਨਾਂ ਚ ਕਈ ਪਿੰਡ ਉਹ ਹਨ ਜਿੰਨਾ ਦੇ ਮਾਲਕ ਪਾਕਿਸਤਾਨ ਦੇ ਉਜਾੜੇ ਉਪਰੰਤ ਇੱਥੋ ਚਲੇ ਗਏ । ਕਈ ਉਹ ਪਿੰਡ ਹਨ ਜਿਨਾ ਦੇ ਮਾਲਕ ਰਾਜੇ ਰਜਵਾੜੇ ਸੀ ਪਰ ਉਹਨਾਂ ਦਾ ਕੋਈ ਠੋਸ ਵਾਰਿਸ਼ ਨਹੀ ਸੀ । ਕਈ ਪਿੰਡ ਉਹ ਹਨ ਜਿਹੜੇ 1953 ਤੇ 1972 ਦੇ ਲੈਡ ਸੀਲਿੰਗ ਐਕਟ ਵੇਲੇ ਆਪਣੀਆ ਜਮੀਨਾ ਬਚਾਊਣ ਲਈ ਰਜਵਾੜੇ ਜਾ ਸਰਦਾਰਾਂ ਜਾ ਵੱਡੇ ਭੂ ਮਾਲਕਾਂ ਨੇ ਸਿਰਫ ਕਾਗਜਾਂ ਚ ਖੜੇ ਕੀਤੇ । ਜਿਵੇ ਮਲੇਰਕੋਟਲਾ ਕੋਲ ਇੱਕ ਚੰਡੀਗੜ ਵੀ ਹੈ ਇਹ ਚੰਡੀਗੜ ਕਿਸੇ ਨੇ ਅੱਜ ਤੱਕ ਦੇਖਿਆ ਨਹੀ ਪਰ ਅੱਜ ਵੀ ਰੈਵਨਿਊ ਡਿਪਾਰਟਮੈਟ ਚ ਕਈ ਸੌ ਕਿੱਲਾ ਇੱਥੇ ਬੋਲਦਾ ਹੈ । ਸੰਗਰੂਰ ਦਾ ਬੇਚਿਰਾਗ ਪਿੰਡ ਦਾ ਮਾਲਕ ਸੰਗਰੂਰ ਦਾ ਆਖਰੀ ਰਾਜਾ ਸਤਿਵੀਰ ਸਿੰਘ ਸੀ ਜਿਸ ਦਾ ਕੋਈ ਅਸਲੀ ਵਾਰਿਸ ਨਹੀ । ਇਸ ਪਿੰਡ ਦੀ 1127 ਕਿਲੇ ਜਮੀਨ ਬਿਲਕੁਲ ਸਹਿਰ ਦੇ ਨਾਲ ਲੱਗਦੀ ਹੈ । ਇਸ ਵਿੱਚੋ 200 ਏਕੜ ਜਮੀਨ ਬਹੁਤ ਸਾਲ ਪਹਿਲਾਂ ਇੰਡੀਅਨ ਆਇਲ ਨੇ ਲੈ ਲਈ ਸੀ । ਬਾਕੀ 927 ਏਕੜ ਵਿੱਚੋ 627 ਏਕੜ ਜਮੀਨ ਸਰਕਾਰ ਨੇ ਵਣ ਭਿਵਾਗ ਨੂਂ ਇੱਕ ਬੀੜ ਲਈ ਦੇ ਦਿੱਤੀ । ਬਾਕੀ ਬਚਦੀ ਤਿੰਨ ਸੌ ਏਕੜ ਜਮੀਨ ਨੂਂ ਕਈ ਦਿੱਲੀ ਰਹਿਦੇ ਤੇ ਹੋਰ ਵੱਡੇ ਸਹਿਰਾ ਚ ਰਹਿਦੇ ਲੋਕਾ ਨੇ ਦੱਬਿਆ ਹੋਇਆ ਹੈ । ਹੁਣ ਸਵਾਲ ਇਹ ਹੈ ਇਸ ਜਮੀਨ ਦਾ ਮਾਲਕ ਕੌਣ ਹੈ ? ਭਾਰਤੀ ਸਵਿਧਾਨ ਮੁਤਾਬਕ ਇਹੋ ਜਹੀਆ ਬੇਨਾਮੀ ਬੇਮਾਲਕਾ ਜਮੀਨਾ ਦੇ ਮਾਲਕ ਉਹ ਬੇਜਮੀਨੇ ਲੋਕ ਹਨ ਜਿਹਨਾ ਦੀ ਰੋਜੀ ਰੋਟੀ ਦੇ ਕੋਈ ਹੋਰ ਸਾਧਨ ਨਹੀ ਉਹਨਾ ਦੀ ਉਪਜੀਵਕਾ ਜਮੀਨ ਜਾ ਹੋਰ ਕੁਦਰਤੀ ਵਸੀਲਿਆ ਤੇ ਨਿਰਭਰ ਹੈ । ਦੂਜਾ ਨੁਕਤਾ ਸਵਿਧਾਨ ਮੁਤਾਬਕ ਸੀਲਿਗ ਐਕਟ ਦਾ ਹੈ ਪਹਿਲਾ ਸੀਲਿਗ ਐਕਟ 1953 ਚ ਆਇਆ ਜਿਸਦੀ ਇੰਪਲੀਮਟੈਸਨ ਸਟੇਟ ਵਾਇਜ ਹੈ । ਪੰਜਾਬ ਚ ਉਸ ਐਕਟ ਮੁਤਾਬਕ ਇੱਕ ਬੰਦਾ ਤੀਹ ਏਕੜ ਰਖਣ ਦਾ ਹੱਕਦਾਰ ਹੈ ( ਇੱਕ ਪਰਿਵਾਰ ਨਹੀ ) ਦੂਸਰਾ ਐਕਟ 1972 ਦਾ ਹੈ ਉਸ ਮੁਤਾਬਕ ਇੱਕ ਪਰਿਵਾਰ ਸਾਢੇ ਸਤਾਰਾਂ ਏਕੜ ਹੀ ਰੱਖ ਸਕਦਾ ਹੈ । ਬਾਕੀ ਜਮੀਨ ਬੇਜਮੀਨੈ ਕਿਰਤੀ ਲੋਕਾ ਚ ਵੰਡੀ ਜਾਵੇਗੀ । ਇਹ ਕਿਸੇ ਵਿਆਕਤੀ ਜਾ ਜਥੇਬੰਦੀ ਦੀ ਮੰਗ ਨਹੀ ਇਹ ਭਾਰਤੀ ਸਵਿਧਾਨ ਦੀ ਦਿੱਤੀ ਸੁਵਿਧਾ ਹੈ । ਸੰਗਰੂਰ ਦੇ ਲੜ ਰਹੇ ਕਿਰਤੀ ਕੋਈ ਜੱਗੋ ਬਾਹਰੀ ਗੱਲ ਨਹੀ ਕਰ ਰਹੇ ਉਹ ਸਵਿਧਾਨ ਮੁਤਾਬਕ ਹੀ ਇਸ ਜਮੀਨ ਚੋ ਆਪਣਾ ਹਿੱਸ਼ਾ ਮੰਗ ਰਹੇ ਹਨ । ਹੁਣ ਇਸ ਜਮੀਨ ਚ ਇੱਕ ਧਿਰ ਰਾਜੇ ਦੇ ਅਖੋਤੀ ਵਾਰਿਸ ਬਣ ਕੇ ਜਮੀਨ ਦੱਬੀ ਬੈਠ ਲੋਕ ਹਨ ਜਿੰਨਾਚ ਸੰਦੀਪ ਕੁਮਾਰ ਵਰਗੇ ਵੀ ਹਨ ਜਿੰਨਾ ਦੇ ਪੁਰਖੇ ਰਾਜੇ ਦੇ ਨੋਕਰ ਸਨ । ਦੂਜੀ ਧਿਰ ਹਜਾਰਾ ਕਿਰਤੀ ਪਰਿਵਾਰ ਹਨ ਜੋ ਸਵਿਧਾਨ ਦੇ ਹਵਾਲੇ ਨਾਲ ਇਸ ਦੇ ਵਾਰਿਸ ਬਣਦੇ ਹਨ । ਪਰ ਨਬੰਬਰ 2023 ਚ ਪੰਜਾਬ ਸਰਕਾਰ ਤੀਜੀ ਧਿਰ ਬਣ ਕੇ ਜਮੀਨ ਦਾ ਇੰਤਕਾਲ ਆਪਣੇ ਨਾ ਕਰਾ ਗਈ । ਜੋ ਬਿਲਕੁਲ ਗੈਰਕਨੂੰਨੀ ਤੇ ਗੈਰਵਾਜਬ ਹੈ ਵੀਹ ਮਈ ਨੂਂ ਹਜਾਰਾ ਕਿਰਤੀ ਇਸ ਜਮੀਨ ਤੇ ਆਪਣੇ ਹੱਕ ਲਈ ਨਿਕਲੇ ਪਰ ਪੁਲਸ ਦੀਆ ਧਾੜਾਂ ਨੇ ਅੱਠ ਸੌ ਪੰਜਾਹ ਬੰਦੇ ਗਿ੍ਰਫਤਾਰ ਕਰਕੇ ਬਠਿੰਡਾ ਸੰਗਰੂਰ ਨਾਭਾ ਮਲੇਕੋਟਲਾ ਬਰਨਾਲਾ ਦੀਆ ਜੇਲਾਂ ਚ ਤੁੰਨ ਦਿੱਤੇ । ਜਿਨਾਂ ਚ ਅੱਧੀਆ ਔਰਤਾ ਸੀ । ਅੱਜ ਵੀ ਢਾਈ ਸੌ ਬੰਦੇ ਔਰਤਾਂ ਜੇਲਾਂ ਚ ਬੰਦ ਹਨ । ਇਹ ਘਟਨਾ ਪੰਜਾਬ ਚ ਜਮੀਨ ਦੇ ਸੁਆਲ ਤੇ ਜ਼ਮੀਨ ਦੀ ਅਸਾਵੀ ਵੰਡ ਨੂੰ ਸਾਡੇ ਸਨਮੁਖ ਕਰਦੀ ਹੈ।
– ਸੁਖਵਿੰਦਰ ਪੱਪੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



