(ਸਮਾਜ ਵੀਕਲੀ) – ਅੱਜ ਸਵੇਰ ਦਾ ਅਖ਼ਬਾਰ ਪੜ੍ਹਦਿਆਂ ਮੈਂ ਕੁਝ ਚੋਣਵੀਆਂ ਖ਼ਬਰਾਂ ਪੜ੍ਹ ਰਿਹਾ ਸੀ।
“ਭਾਰਤ ਦੇ ਚੰਦ੍ਰਯਾਨ ਨੇ ਚੰਨ ਉੱਤੇ ਸਫ਼ਲ ਲੈਡਿੰਗ ਕਰਕੇ ਰਚਿਆ ਇਤਿਹਾਸ”। “ਲੁਧਿਆਣਾ ਵਿਖੇ ਇੱਕ ਸਕੂਲ ਦੇ ਸਟਾਫ਼ਰੂਮ ਦੀ ਛੱਤ ਡਿੱਗਣ ਕਰਕੇ ਹੋਈ ਇੱਕ ਅਧਿਆਪਕਾਂ ਦੀ ਮੌਤ”।
“ਮਿਜ਼ੋਰਮ ਵਿੱਚ ਉਸਾਰੀ ਅਧੀਨ ਇੱਕ ਪੁਲ਼ ਦੇ ਡਿੱਗ ਜਾਣ ਨਾਲ ਹੋਈ 18 ਮਜਦੂਰਾਂ ਦੀ ਮੌਤ”।
ਉਪਰੋਕਤ ਖਬਰਾਂ ਪੜ੍ਹਨ ਤੋਂ ਬਾਅਦ ਮੈਂਨੂੰ ਇਸ ਦੁਨੀਆਂ ਚੋਂ ਜਾ ਚੁੱਕੇ ਪਿਤਾ ਜੀ ਦੀ ਯਾਦ ਆਈ, ਮੈਂ ਸੋਚ ਰਿਹਾ ਸੀ ਕਿ ਜੇਕਰ ਪਿਤਾ ਜੀ ਅੱਜ ਇਹਨਾਂ ਖ਼ਬਰਾਂ ਨੂੰ ਪੜ੍ਹ ਰਹੇ ਹੁੰਦੇ ਤਾਂ ਸਵਾਲ ਕਰਦੇ “ਸੰਦੀਪ ਤੇਰੇ ਹਿਸਾਬ ਨਾਲ ਇਹ ਤਰੱਕੀ ਹੈ ? ਸ਼ਾਇਦ ਮੈਂ ਵੀ ਆਪ ਜੀ ਵਾਂਗ ਸੋਚਣ ਲੱਗਦਾ ਕਿ ਅਸਲ ਵਿੱਚ “ਅਸਲ ਤਰੱਕੀ ਹੁੰਦੀ ਕੀ ਹੈ”। ਇਹ ਸਭ ਜਾਂ ਉਹ ਸਭ ? ।
ਸੰਦੀਪ ਸਿੰਘ “ਬਖੋਪੀਰ”
ਸੰਪਰਕ:-98153 21017
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly