(ਸਮਾਜ ਵੀਕਲੀ)
ਐ ਜਿੰਦਗੀ ਤੂੰ ਕੀ ਹੈਂ
ਮੈਂ ਸਮਝਦਾ ਸੀ ਤੈਨੂੰ ਖੁਸ਼ੀ
ਤੂੰ ਤਾਂ ਗਮ ਹੀ ਨਿਕਲੀ।
ਮੈਂ ਸਮਝਦਾ ਸੀ ਤੈਨੂੰ ਆਪਣਾ
ਤੂੰ ਤਾਂ ਬੇਗਾਨੀ ਨਿਕਲੀ।
ਮੈਂ ਸਮਝਦਾ ਸੀ ਤੈਨੂੰ ਲੰਬੀ
ਤੂੰ ਤਾਂ ਬਹੁਤ ਹੀ ਛੋਟੀ ਨਿਕਲੀ।
ਮੈਂ ਸਮਝਦਾ ਸੀ ਤੈਨੂੰ ਫੁੱਲਾਂ ਵਾਲੀ
ਤੂੰ ਤਾਂ ਕੰਡਿਆਂ ਵਾਲੀ ਨਿਕਲੀ।
ਮੈਂ ਸਮਝਦਾ ਸੀ ਤੈਨੂੰ ਬਸੰਤ ਦਾ ਮੌਸਮ
ਤੂੰ ਤਾਂ ਪੱਤਝੜ ਵਾਲੀ ਹੀ ਨਿਕਲੀ।
ਮੈਂ ਸਮਝਦਾ ਸੀ ਤੈਨੂੰ ਸਿੱਖਿਅਕ
ਤੂੰ ਤਾਂ ਕਠਿਨ ਪ੍ਰਸ਼ਨ ਪੱਤਰ ਨਿਕਲੀ।
ਮੈਂ ਸਮਝਦਾ ਸੀ ਤੈਨੂੰ ਚੰਨ ਤਾਰਿਆਂ ਵਾਲੀ
ਤੂੰ ਤਾਂ ਮੱਸਿਆ ਦੀ ਰਾਤ ਹੀ ਨਿਕਲੀ।
ਜੀਣਾ ਚਾਹੁੰਦਾ ਸੀ ਜਿਸ ਨੂੰ ਸਵਰਗ ਸਮਝ ਕੇ
ਤੂੰ ਤਾਂ ਸਦਾ ਦੀ ਨੀਂਦ ਸਲਾਉਣ ਵਾਲੀ ਨਿਕਲੀ।
ਨਾਜ ਕਰਨਾ ਚਾਹੁੰਦਾ ਸੀ ਤੈਨੂੰ ਬਿਤਾਉਣ ਲਈ
ਤੂੰ ਤਾਂ ਮੁਸ਼ਕਿਲਾਂ ਭਰੀ ਰਾਹ ਨਿਕਲੀ।
ਸਮਝ ਸਕਿਆ ਨਾ ਅੱਜ ਤੱਕ ਤੈਨੂੰ ਕੋਈ
ਪਾਗਲ ਹੋਇਆ ਤੈਨੂੰ ਸਮਝਣ ਦੀ ਕੋਸ਼ਿਸ਼ ਕੀਤੀ।
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ 12 40 01 ਹਰਿਆਣਾ