ਕੁੰਦਰਾ ਨੂੰ 23 ਜੁਲਾਈ ਤੱਕ ਪੁਲੀਸ ਹਿਰਾਸਤ ’ਚ ਭੇਜਿਆ

ਮੁੰਬਈ (ਸਮਾਜ ਵੀਕਲੀ):ਕਾਰੋਬਾਰੀ ਰਾਜ ਕੁੰਦਰਾ ਨੂੰ ਇੱਥੋਂ ਦੀ ਇੱਕ ਅਦਾਲਤ ਨੇ ਅਸ਼ਲੀਲ ਫ਼ਿਲਮਾਂ ਸਬੰਧੀ ਇੱਕ ਕੇਸ ਵਿੱਚ 23 ਜੁਲਾਈ ਤੱਕ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਅਪਰਾਧ ਸ਼ਾਖਾ ਨੇ ਅਦਾਲਤ ਤੋਂ ਉਸ ਦਾ ਰਿਮਾਂਡ ਹਾਸਲ ਕਰਨ ਮੌਕੇ ਦੋਸ਼ ਲਾਇਆ ਕਿ ਉਹ ਅਸ਼ਲੀਲ ਸਮੱਗਰੀ ਤਿਆਰ ਕਰਨ ਤੇ ਵੇਚਣ ’ਚ ਸ਼ਾਮਲ ਸੀ ਤੇ ਇਸ ਗੈਰਕਾਨੂੰਨੀ ਗਤੀਵਿਧੀ ਰਾਹੀਂ ਕਮਾਈ ਕਰ ਰਿਹਾ ਸੀ। ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਕੁੰਦਰਾ (45) ਨੂੰ ਮੁੰਬਈ ਦੀ ਅਪਰਾਧ ਸ਼ਾਖਾ ਵੱਲੋਂ ਸੋਮਵਾਰ ਰਾਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਪੁਲੀਸ ਮੁਤਾਬਕ ਇਸ ਕੇਸ ਦਾ ਸਬੰਧ ਕਥਿਤ ਤੌਰ ’ਤੇ ਅਸ਼ਲੀਲ ਫ਼ਿਲਮਾਂ ਤਿਆਰ ਕਰਨ ਤੇ ਇਨ੍ਹਾਂ ਨੂੰ ਕੁਝ ਐਪਜ਼ ਰਾਹੀਂ ਪ੍ਰਕਾਸ਼ਿਤ ਕਰਨ ਨਾਲ ਹੈ। ਪੁਲੀਸ ਨੇ ਦਾਅਵਾ ਕੀਤਾ ਕਿ ਵਟਸਐਪ ਦੀਆਂ ਕਈ ਚੈਟਜ਼ ਤੋਂ ਇਸ ਗੱਲ ਦਾ ਖੁਲਾਸਾ ਹੋਇਆ ਸੀ ਕਿ ਇਨ੍ਹਾਂ ਐਪਜ਼ ਦੇ ਵਿੱਤੀ ਸੌਦਿਆਂ ’ਚ ਕੁੰਦਰਾ ਦੀ ਸ਼ਮੂਲੀਅਤ ਸੀ। ਪੁਲੀਸ ਨੇ ਦੱਸਿਆ ਕਿ ਇਸ ਕੇਸ ’ਚ ਤਿੰਨ ਔਰਤਾਂ ਦੀਆਂ ਸ਼ਿਕਾਇਤਾਂ ਆਈਆਂ ਹਨ, ਜਿਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਅਸ਼ਲੀਲ ਫ਼ਿਲਮਾਂ ਵਿੱਚ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਸੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSingapore reports 195 new Covid-19 cases
Next articleRussian Covid-19 cases top 6mn